ਹਲਦਵਾਨੀ ਦੰਗਿਆਂ ਦੇ ਮਾਸਟਰਮਾਈਂਡ ਅਬਦੁਲ ਮਲਿਕ ਦੀ ਪਤਨੀ ਗ੍ਰਿਫਤਾਰ

Wednesday, Apr 03, 2024 - 07:06 PM (IST)

ਹਲਦਵਾਨੀ ਦੰਗਿਆਂ ਦੇ ਮਾਸਟਰਮਾਈਂਡ ਅਬਦੁਲ ਮਲਿਕ ਦੀ ਪਤਨੀ ਗ੍ਰਿਫਤਾਰ

ਨੈਨੀਤਾਲ, (ਯੂ. ਐੱਨ. ਆਈ.)- ਉਤਰਾਖੰਡ ’ਚ ਹਲਦਵਾਨੀ ਦੰਗਿਆਂ ਦੇ ਮਾਸਟਰਮਾਈਂਡ ਅਬਦੁਲ ਮਲਿਕ ਦੀ ਪਤਨੀ ਸਫੀਆ ਮਲਿਕ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਅਦਾਲਤ ’ਚ ਪੇਸ਼ ਕਰਨ ਪਿੱਛੋਂ ਉਸ ਨੂੰ ਜੇਲ ਭੇਜ ਦਿੱਤਾ ਗਿਆ।

ਸੀਨੀਅਰ ਪੁਲਸ ਸੁਪਰਡੈਂਟ ਟੀ. ਐੱਸ. ਮੀਨਾ ਅਨੁਸਾਰ ਸਫੀਆ ਨੂੰ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲੇ ਦੇ ਬਿਹਾਰੀਪੁਰ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ। ਉਹ ਉੱਥੇ ਲੁਕੀ ਹੋਈ ਸੀ। ਉਸ ਨੂੰ ਸਪੈਸ਼ਲ ਆਪ੍ਰੇਸ਼ਨ ਗਰੁੱਪ ਤੇ ਪੁਲਸ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ। ਉਸ ’ਤੇ ਆਪਣੇ ਪਤੀ ਅਬਦੁਲ ਮਲਿਕ ਤੇ 4 ਹੋਰਾਂ ਨਾਲ ਕੰਪਨੀ ਬਾਗ, ਬਨਭੁਲਪੁਰਾ ਤੇ ਹਲਦਵਾਨੀ ’ਚ ਨਗਰ ਨਿਗਮ ਦੀ ਲੀਜ਼ ਵਾਲੀ ਜ਼ਮੀਨ ਨੂੰ ਧੋਖਾਦੇਹੀ ਤੇ ਜਾਅਲਸਾਜ਼ੀ ਨਾਲ ਖੁਰਦ-ਬੁਰਦ ਕਰਨ ਦਾ ਦੋਸ਼ ਹੈ।


author

Rakesh

Content Editor

Related News