ਪੰਜਾਬ ਦੇ ਨਾਲ-ਨਾਲ ''ਆਪ'' ਯੂ. ਪੀ. ਤੋਂ ਵੀ ਲੜੇਗੀ ਚੋਣ, ਐਲਾਨੇ ਉਮੀਦਵਾਰਾਂ ਦੇ ਨਾਂ

Sunday, Mar 24, 2019 - 02:57 PM (IST)

ਪੰਜਾਬ ਦੇ ਨਾਲ-ਨਾਲ ''ਆਪ'' ਯੂ. ਪੀ. ਤੋਂ ਵੀ ਲੜੇਗੀ ਚੋਣ, ਐਲਾਨੇ ਉਮੀਦਵਾਰਾਂ ਦੇ ਨਾਂ

ਲਖਨਊ (ਭਾਸ਼ਾ)— ਆਮ ਆਦਮੀ ਪਾਰਟੀ (ਆਪ) ਨੇ ਲੋਕ ਸਭਾ ਚੋਣਾਂ ਲਈ ਉੱਤਰ ਪ੍ਰਦੇਸ਼ 'ਚ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਦੇ ਪ੍ਰਦੇਸ਼ ਮੁਖੀ ਰਾਜ ਸਭਾ ਸੰਸਦ ਮੈਂਬਰ ਸੰਜੈ ਸਿੰਘ ਨੇ ਦੱਸਿਆ ਕਿ ਸਹਾਰਨਪੁਰ ਤੋਂ ਯੋਗੇਸ਼ ਦਹੀਆ, ਗੌਤਮਬੁੱਧ ਨਗਰ ਤੋਂ ਪ੍ਰੋਫੈਸਰ ਸ਼ਵੇਤਾ ਸ਼ਰਮਾ ਅਤੇ ਅਲੀਗੜ੍ਹ ਤੋਂ ਸਤੀਸ਼ ਚੰਦਰ ਸ਼ਰਮਾ ਨੂੰ 'ਆਪ' ਦਾ ਉਮੀਦਵਾਰ ਬਣਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦਿੱਲੀ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਉੱਤਰ ਪ੍ਰਦੇਸ਼ ਵਿਚ ਦੋ ਦਰਜਨ ਤੋਂ ਵੱਧ ਸੀਟਾਂ 'ਤੇ ਚੋਣ ਲੜੇਗੀ। ਬਾਕੀ ਸੀਟਾਂ 'ਤੇ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਆਖਰੀ ਦੌਰ ਵਿਚ ਹੈ।

ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦਿੱਲੀ, ਗੋਆ, ਹਰਿਆਣਾ ਅਤੇ ਪੰਜਾਬ ਤੋਂ ਲੋਕ ਸਭਾ ਸੀਟਾਂ 'ਤੇ ਚੋਣ ਲੜੇਗੀ। ਪਾਰਟੀ ਨੇ ਦਿੱਲੀ ਦੀਆਂ 7 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸਹਾਰਨਪੁਰ ਅਤੇ ਗੌਤਮਬੁੱਧ ਨਗਰ ਵਿਚ ਵੋਟਾਂ 11 ਅਪ੍ਰੈਲ ਨੂੰ ਹੋਣਗੀਆਂ, ਇਸ ਦੇ ਨਾਲ ਹੀ ਅਲੀਗੜ੍ਹ 'ਚ 18 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਵੋਟਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।


author

Tanu

Content Editor

Related News