ਵਿਸ਼ਵਾਸ ਨੇ ਟਵੀਟ ਕਰਕੇ ਪਾਰਟੀਆਂ 'ਤੇ ਕੱਸਿਆ ਨਿਸ਼ਾਨਾ, ਕੀਤੀ 'ਗਿਰਗਿਟ' ਨਾਲ ਤੁਲਨਾ

03/13/2018 11:17:44 AM

ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਨੇਤਾ ਕੁਮਾਰ ਵਿਸ਼ਵਾਸ਼ ਨਾ ਕੇਵਲ ਆਪਣੀ ਕਵਿਤਾਵਾਂ ਲਈ ਬਲਕਿ ਆਪਣੇ ਟਵੀਟ ਅਤੇ ਬਿਆਨਾਂ ਨਾਲ ਉਹ ਚਰਚਾ 'ਚ ਰਹਿੰਦੇ ਹਨ। ਉਨ੍ਹਾਂ ਨੇ ਸਪਾ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਨਰੇਸ਼ ਅਗਰਵਾਲ 'ਤੇ ਹੱਲਾ ਬੋਲਿਆ, ਅੱਜ ਉਨ੍ਹਾਂ ਨੇ ਸਿਆਸਤ ਦੇ ਅਜਗਰਾਂ ਦੀ ਤੁਲਨਾ ਗਿਰਗਿਟ ਦੇ ਰੰਗ ਬਦਲਣ ਵਾਲੀ ਕਹਾਵਤ ਨਾਲ ਕਰ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਇਸ਼ਾਰਾ ਕਰਕੇ ਕਿਹਾ, ''ਕਿਸ ਤਰ੍ਹਾਂ ਇਕ ਸ਼ਾਇਰ ਕੋ ਖ੍ਰੀਦਣੇ ਕੇ ਲਈਏ ਬਾਜ਼ਾਰ ਸਜਾ ਰਖਾ ਹੈ।'' ਭਾਵ ਉਨ੍ਹਾਂ 'ਤੇ ਰਾਜਨੀਤਿਕ ਪਾਰਟੀਆਂ 'ਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਵਿਸ਼ਵਾਸ ਦਾ ਟਵੀਟ ਕੁਝ ਇਸ ਤਰ੍ਹਾਂ ਹਨ...
ਇਨ ਸਿਆਸਤ ਕੇ ਅਜਗਰੋਂ ਨੇ ਤੋ,
ਆਪਣਾ ਗਿਰਗਿਟ ਵੀ ਲਜਾ ਰੱਖਾ ਹੈ,
ਇਕ ਸ਼ਾਯਰ ਖਰੀਦਣੇ ਕੇ ਲੀਏ,
ਪੂਰਾ ਬਾਜ਼ਾਰ ਸਜਾ ਰਖਾ ਹੈ..!
ਵਿਸ਼ਵਾਸ ਨੇ ਇਸ ਤੋਂ ਪਹਿਲਾਂ ਸੋਮਵਾਰ ਨੂੰ ਇਕ ਟਵੀਟ ਨਾਲ ਨਰੇਸ਼ ਅਗਰਵਾਲ, ਅਰਵਿੰਦ ਕੇਜਰੀਵਾਲ ਅਤੇ ਪੀ.ਐੱਮ. ਮੋਦੀ ਨੂੰ ਇਕੱਠਾ ਨਿਸ਼ਾਨਾ ਬਣਾਇਆ। ਕੁਮਾਰ ਨੇ ਟਵੀਟ ਕੀਤਾ, ''ਆਮ ਦਰਬਾਰ ਹੋਵੇ ਜਾਂ ਖਾਸ ਦਰਬਾਰ, ਬੇਸ਼ਰਮ ਰਾਜਨੀਤੀ ਦੇ 'ਅਜਗਰ-ਨਰੇਸ਼ੋ' ਦਾ 2-ਜੀ ਨੈਟਵਰਕ ਹਰ ਜਗ੍ਹਾ ਕਾਮਯਾਬ ਹੈ।''
ਆਪ ਨੇਤਾ ਨੇ ਇਹ ਟਵੀਟ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਉਸ ਟਵੀਟ ਨੂੰ ਰੀ-ਟਵੀਟ ਕਰਦੇ ਹੋਏ, ਜਿਸ 'ਚ ਸਵਰਾਜ ਨੇ ਜਯਾ ਬੱਚਨ 'ਤੇ ਦਿੱਤੇ ਗਏ ਨਰੇਸ਼ ਅਗਰਵਾਲ ਦੇ ਬਿਆਨ 'ਤੇ ਇਤਰਾਜ਼ ਪ੍ਰਗਟ ਕੀਤਾ ਹੈ। 
ਦੱਸਣਾ ਚਾਹੁੰਦੇ ਹਾਂ ਕਿ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਰੇਸ਼ ਅਗਰਵਾਲ ਨੇ ਜਯਾ ਬੱਚਨ ਨੂੰ ਲੈ ਕੇ ਕਿਹਾ, ''ਫਿਲਮਾਂ 'ਚ ਕੰਮ ਕਰਨ ਵਾਲੀ ਨਾਲ ਮੇਰੀ ਤੁਲਨਾ ਕੀਤੀ ਗਈ, ਉਨ੍ਹਾਂ ਦੇ ਨਾਮ 'ਤੇ ਸਾਡਾ ਟਿਕਟ ਕੱਟਿਆ ਗਿਆ।
ਇਸ ਟਵੀਟ 'ਤੇ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਨੇ ਇਤਰਾਜ਼ ਪ੍ਰਗਟ ਕਰਦੇ ਹੋਏ ਟਵੀਟ ਕੀਤਾ, ਜਿਸ ਤੋਂ ਬਾਅਦ ਵਿਸ਼ਵਾਸ ਨੇ ਟਵੀਟ ਕੀਤਾ, ''ਇਕ ਭਿਆਨਕ ਮੌਕਾਪਸਤੀ ਦੀ ਭਾਸ਼ਾਈ ਅਭਿਆਸ ਨੂੰ ਸਰਵਜਨਿਕ ਰੂਪ ਨਾਲ ਪ੍ਰਭਾਵ ਪਾਉਣ ਨਾਲ ਸੁਸ਼ਮਾ ਸਵਰਾਜ ਨੇ ਆਪਣੇ ਪ੍ਰਤੀ ਸਾਡਾ ਆਦਰ ਹੋਰ ਮਜ਼ਬੂਤ ਕਰ ਲਿਆ।''

 


Related News