''ਆਪ'' ਨੇਤਾ ਦੀ ਗੁੰਡਾਗਰਦੀ, ਵਿਅਕਤੀ ਦੀ ਡੰਡੇ ਨਾਲ ਕੀਤੀ ਕੁੱਟਮਾਰ

12/02/2018 5:20:26 PM

ਨੈਸ਼ਨਲ ਡੈਸਕ— ਆਮ ਆਦਮੀ ਪਾਰਟੀ ਇਕ ਵਾਰ ਫਿਰ 'ਤੋਂ ਵਿਵਾਦਾਂ 'ਚ ਘਿਰ ਗਈ ਹੈ। ਆਪ ਦੇ ਵਿਧਾਇਕ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਉਹ ਇਕ ਵਿਅਕਤੀ ਨੂੰ ਬੇਰਹਿਮੀ ਨਾਲ ਕੁੱਟਦੇ ਦਿਖਾਈ ਦੇ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਦੌਰਾਨ ਪੁਲਸ ਵੀ ਉੱਥੇ ਮੌਜੂਦ ਸੀ ਪਰ ਵਿਧਾਇਕ ਨੂੰ ਰੋਕਣ ਦੀ ਬਜਾਏ ਉਹ ਤਮਾਸ਼ਾ ਦੇਖ ਰਹੇ ਸਨ। ਇਹ ਮਾਮਲਾ 14 ਨਵੰਬਰ ਦੇ ਦਿਨ ਛੱਠ ਪੂਜਾ ਦਾ ਦੱਸਿਆ ਜਾ ਰਿਹਾ ਹੈ। 

ਆਮ ਆਦਮੀ ਪਾਰਟੀ ਦੇ ਨੇਤਾ ਦਾ ਨਾਂ ਸੌਰਵ ਝਾ ਹੈ, ਜੋ ਪੂਰਵਾਂਚਲ ਮੋਰਚਾ ਦੇ ਜੁਆਇੰਟ ਸੈਕਰੇਟਰੀ ਅਤੇ ਕਿਰਾੜੀ ਦੇ ਵਿਧਾਇਕ ਦੇ ਪ੍ਰਤੀਨਿਧੀ ਹਨ। ਖਬਰਾਂ ਮੁਤਾਬਕ ਵਿਕਾਸ ਖਿਲਾਫ ਛੇੜਛਾੜ ਸਮੇਤ ਕਈ ਮਾਮਲੇ ਦਰਜ ਹਨ। ਉਸ ਦੇ ਭਰਾ 'ਤੇ ਦੋ ਸਾਲ ਪਹਿਲਾਂ ਗੈਂਗ ਰੇਪ ਦਾ ਦੋਸ਼ ਵੀ ਲੱਗ ਚੁਕਿਆ ਹੈ। ਵਿਕਾਸ ਦੇ ਪਰਿਵਾਰ ਦਾ ਦੋਸ਼ ਹੈ ਕਿ ਸੌਰਵ ਝਾ ਨੇ ਉਸ ਦੇ ਭਰਾ ਦੇ ਕੇਸ ਨੂੰ ਰਫਾਦਫਾ ਕਰਨ ਲਈ 25 ਲੱਖ ਰੁਪਏ ਦੀ ਮੰਗ ਕੀਤੀ ਸੀ ਪਰ ਪਰਿਵਾਰ ਨੇ ਪੈਸੇ ਦੇਣ ਤੋਂ ਮਨਾ ਕਰ ਦਿੱਤਾ, ਜਿਸ 'ਤੇ ਗੁੱਸੇ 'ਚ ਆਏ ਵਿਧਾਇਕ ਨੇ ਵਿਅਕਤੀ ਦੀ ਕੁੱਟਮਾਰ ਕੀਤੀ। 

ਇੰਨਾ ਹੀ ਨਹੀਂ ਸੌਰਵ ਝਾ ਨੇ ਜਿਸ ਡੰਡੇ ਨਾਲ ਵਿਅਕਤੀ ਦੀ ਕੁੱਟਮਾਰ ਕੀਤੀ ਉਹ ਪੁਲਸ ਵਾਲਿਆਂ ਦਾ ਹੀ ਸੀ। ਪਰਿਵਾਰ ਦਾ ਕਹਿਣਾ ਹੈ ਕਿ ਆਪ ਨੇਤਾ ਨੇ ਵਿਕਾਸ ਦੇ ਪਿਤਾ ਦੀ ਵੀ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਹ ਹਸਪਤਾਲ 'ਚ ਭਰਤੀ ਹਨ। ਜਦੋਂ ਝਾ ਤੋਂ ਇਸ ਬਾਰੇ 'ਚ ਪੁੱਛਗਿਛ ਕੀਤੀ ਤਾਂ ਉਨ੍ਹਾਂ ਨੇ ਇਹ ਦਲੀਲ ਪੇਸ਼ ਕੀਤੀ ਕਿ ਵਿਕਾਸ ਅਤੇ ਉਸ ਦੇ ਸਾਥੀ ਇਲਾਕੇ 'ਚ ਗੁੰਡਾਗਰਦੀ ਕਰਦੇ ਹਨ। ਔਰਤਾਂ ਨਾਲ ਛੇੜਛਾੜ ਵੀ ਕਰਦੇ ਹਨ, ਜਿਸ ਤੋਂ ਸਾਰੇ ਲੋਕ ਪ੍ਰੇਸ਼ਾਨ ਸਨ, ਜਿਸ ਵਜ੍ਹਾ ਨਾਲ ਉਨ੍ਹਾਂ ਨੇ ਉਸ ਦੀ ਕੁੱਟਮਾਰ ਕਰ ਦਿੱਤੀ। ਔਰਤ ਦੀ ਇਜ਼ੱਤ ਬਚਾਉਣ ਲਈ ਕੁੱਟਮਾਰ ਕੀਤੀ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

 


Neha Meniya

Content Editor

Related News