ਨਹੀਂ ਰੁਕਿਆ ''ਆਪ'' ''ਚ ਮੁਸੀਬਤ ਦਾ ਸਿਲਸਿਲਾ, 2 ਵਿਧਾਇਕਾਂ ਤੋਂ ਪੁਲਸ ਅੱਜ ਕਰੇਗੀ ਪੁੱਛ-ਗਿੱਛ

03/17/2018 10:48:02 AM

ਨਵੀਂ ਦਿੱਲੀ— ਮੁੱਖ ਸਕੱਤਰ ਵਿਵਾਦ ਮਾਮਲੇ 'ਚ ਆਮ ਆਦਮੀ ਪਾਰਟੀ ਦੇ 2 ਵਿਧਾਇਕ ਅਮਾਨਤੁੱਲਾਹ ਖਾਨ ਅਤੇ ਪ੍ਰਕਾਸ਼ ਜਾਰਵਾਲ ਦੀ ਮੁਸੀਬਤ ਖਤਮ ਹੁੰਦੀ ਨਜ਼ਰ ਨਹੀਂ ਆ ਰਹੀ ਹੈ। ਦਿੱਲੀ ਪੁਲਸ ਨੇ ਦੋਹਾਂ ਦੇ ਜ਼ਮਾਨਤ 'ਤੇ ਰਿਹਾਅ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਪੁੱਛ-ਗਿੱਛ ਲਈ ਬੁਲਾਇਆ ਹੈ, ਜਿਸ ਕਾਰਨ ਉਨ੍ਹਾਂ ਤੋਂ ਸ਼ਨੀਵਾਰ ਯਾਨੀ ਅੱਜ ਪੁੱਛ-ਗਿੱਛ ਕੀਤੀ ਜਾਵੇਗੀ। ਇਸ ਨਾਲ ਸੰਬੰਧਤ ਨੋਟਿਸ ਦੋਹਾਂ ਨੂੰ ਵੀਰਵਾਰ ਨੂੰ ਹੀ ਦੇ ਦਿੱਤਾ ਗਿਆ ਸੀ। ਉੱਥੇ ਹੀ ਦੋਹਾਂ ਤੋਂ ਪੁੱਛ-ਗਿੱਛ ਦਾ ਸਮਾਂ ਵੱਖ-ਵੱਖ ਹੈ। ਪੁਲਸ ਸੂਤਰਾਂ ਅਨੁਸਾਰ ਦੋਹਾਂ ਤੋਂ ਪੁੱਛ-ਗਿੱਛ 'ਚ ਘਟਨਾ ਦੀਆਂ ਕੜੀਆਂ ਜੋੜਨ 'ਚ ਕਾਫੀ ਮਦਦ ਮਿਲ ਸਕੇਗੀ।
ਅਮਾਨਤੁੱਲਾਹ ਖਾਨ ਨੂੰ ਮਿਲ ਗਈ ਸੀ ਜ਼ਮਾਨਤ
ਉੱਥੇ ਹੀ ਦਿੱਲੀ ਹਾਈ ਕੋਰਟ ਦੇ ਜਸਟਿਸ ਨੇ ਕੁਝ ਸਮੇਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਕਾਸ਼ ਜਾਰਵਾਲ ਨੂੰ ਜ਼ਮਾਨਤ ਦੇ ਦਿੱਤੀ ਸੀ। ਜਿਸ ਤੋਂ ਬਾਅਦ ਸੋਮਵਾਰ ਨੂੰ ਦਿੱਲੀ ਮੁੱਖ ਸਕੱਤਰ ਨਾਲ ਕੁੱਟਮਾਰ ਦੇ ਮਾਮਲੇ 'ਚ 'ਆਪ' ਵਿਧਾਇਕ ਅਮਾਨਤੁੱਲਾਹ ਖਾਨ ਨੂੰ ਵੀ ਜ਼ਮਾਨਤ ਮਿਲ ਗਈ ਸੀ। ਇਸ ਪੁੱਛ-ਗਿੱਛ ਨੂੰ ਲੈ ਕੇ ਸੂਤਰਾਂ ਦੀ ਮੰਨੀਏ ਤਾਂ ਪੁਲਸ ਨੇ ਓਖਲਾ ਦੇ ਵਿਧਾਇਕ ਅਮਾਨਤੁੱਲਾਹ ਨੂੰ ਸ਼ਨੀਵਾਰ ਦੀ ਸਵੇਰ 10 ਵਜੇ ਜਦੋਂ ਪ੍ਰਕਾਸ਼ ਜਾਰਵਾਲ ਨੂੰ ਦੁਪਹਿਰ ਚਾਰ ਵਜੇ ਤੋਂ ਬਾਅਦ ਜਾਂਚ 'ਚ ਸ਼ਾਮਲ ਹੋਣ ਦਾ ਸਮਾਂ ਦਿੱਤਾ ਹੈ। ਉਨ੍ਹਾਂ ਤੋਂ ਚਾਰ ਘੰਟੇ ਅਤੇ ਇਸ ਤੋਂ ਵੀ ਵਧ ਦੇਰ ਤੱਕ ਪੁੱਛ-ਗਿੱਛ ਕੀਤੀ ਜਾ ਸਕਦੀ ਹੈ।


Related News