HRD ਮੰਤਰਾਲੇ ਨੇ 80 ਹਜ਼ਾਰ ਜਾਅਲੀ ਅਧਿਆਪਕਾਂ ਦੀ ਕੀਤੀ ਪਛਾਣ

Saturday, Jan 06, 2018 - 12:11 AM (IST)

HRD ਮੰਤਰਾਲੇ ਨੇ 80 ਹਜ਼ਾਰ ਜਾਅਲੀ ਅਧਿਆਪਕਾਂ ਦੀ ਕੀਤੀ ਪਛਾਣ

ਨਵੀਂ ਦਿੱਲੀ—ਕੇਂਦਰੀ ਮਨੁੱਖੀ ਵਸੀਲੇ ਵਿਕਾਸ ਮੰਤਰਾਲੇ ਨੇ ਆਧਾਰ ਨੰਬਰ ਦੇ ਜ਼ਰੀਏ ਦੇਸ਼ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ 'ਚੋਂ ਕਰੀਬ 80 ਹਜ਼ਾਰ ਅਜਿਹੇ ਅਧਿਆਪਕਾਂ ਦੀ ਪਛਾਣ ਕੀਤੀ ਹੈ, ਜਿਨਾਂ ਦਾ ਵਾਸਤਵ 'ਚ ਕੋਈ ਬਜੂਦ ਨਹੀਂ ਹੈ। ਹਾਲਾਂਕਿ ਮਨੁੱਖੀ ਵਸੀਲੇ ਵਿਕਾਸ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਇਹ ਸਪਸ਼ਟ ਕੀਤਾ ਕਿ ਇਨ੍ਹਾਂ 'ਚੋਂ ਕੋਈ ਵੀ ਅਧਿਆਪਕ ਕਿਸੇ ਕੇਂਦਰੀ ਯੂਨੀਵਰਸਿਟੀ ਤੋਂ ਨਹੀਂ ਹੈ।
ਪ੍ਰਕਾਸ਼ ਜਾਵੇਡਕਰ ਨੇ ਇਕ ਪ੍ਰੋਗਰਾਮ 'ਚ ਕਿਹਾ ਕਿ ਕੁੱਝ ਅਜਿਹੇ ਜਾਅਲੀ ਅਧਿਆਪਕ ਹਨ, ਜੋਂ ਗਲਤ ਤਰੀਕੇ ਨਾਲ ਇਕ ਤੋਂ ਜ਼ਿਆਦਾ ਥਾਵਾਂ 'ਤੇ ਪੜ੍ਹਾ ਰਹੇ ਹਨ। ਆਧਾਰ ਨੰਬਰ ਲਿਆਉਣ ਤੋਂ ਬਾਅਦ ਅਜਿਹੇ 80 ਹਜ਼ਾਰ ਅਧਿਆਪਕਾਂ ਦੀ ਪਛਾਣ ਕੀਤੀ ਗਈ ਹੈ।
ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਕਿਸੇ ਵੀ ਕੇਂਦਰੀ ਯੂਨੀਵਰਸਿਟੀ 'ਚੋਂ ਅਜਿਹੇ ਜਾਅਲੀ ਅਧਿਆਪਕ ਨਹੀਂ ਫੜ੍ਹੇ ਗਏ ਹਨ। ਉਨ੍ਹਾਂ ਮੁਤਾਬਕ ਅਜਿਹੇ ਅਧਿਆਪਕਾਂ ਦੀ ਸੂਬਿਆਂ ਦੀਆਂ ਕੁੱਝ ਯੂਨੀਵਰਸਿਟੀਆਂ ਅਤੇ ਨਿਜੀ ਯੂਨੀਵਰਸਿਟੀਆਂ 'ਚੋਂ ਸ਼ਨਾਖਤ ਕੀਤੀ ਗਈ ਹੈ। ਕੇਂਦਰੀ ਮੰਤਰੀ ਨੇ ਅੱਗੇ ਇਥੇ ਕਿਹਾ ਕਿ ਮੰਤਰਾਲੇ ਜਲਦ ਅਜਿਹੇ ਅਧਿਆਪਕਾਂ ਖਿਲਾਫ ਕਾਰਵਾਈ ਕਰੇਗਾ।
ਕੇਂਦਰੀ ਮਨੁੱਖੀ ਵਸੀਲੇ ਵਿਕਾਸ ਮੰਤਰਾਲੇ ਨੇ ਸਾਰੀਆਂ ਯੂਨੀਵਰਸਿਟੀਆਂ ਨੂੰ ਆਪਣੇ ਕਰਮਚਾਰੀਆਂ ਅਤੇ ਵਿਦਿਆਰਥੀਆਂ ਦੇ ਆਧਾਰ ਨੰਬਰ ਲੈਣ ਦਾ ਹੁਕਮ ਦਿੱਤਾ ਹੈ ਤਾਂ ਜੋਂ ਇਸ ਤਰ੍ਹਾਂ ਦੀ ਡੂਪਲੀਕੇਸ਼ਨ ਨੂੰ ਰੋਕਿਆ ਜਾ ਸਕੇ। ਹਾਲਾਂਕਿ ਇਸ ਨਾਲ ਆਧਾਰ ਨਾਲ ਜੁੜੀਆਂ ਸੂਚਨਾਵਾਂ ਦੀ ਸੁਰੱਖਿਆ ਦਾ ਸਵਾਲ ਚੁੱਕਿਆ ਜਾ ਰਿਹਾ ਹੈ। ਇਸ 'ਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਕਿਹਾ ਕਿ 'ਆਧਾਰ ਨੰਬਰ ਦੱਸਣਾ ਕਿਸੇ ਨੂੰ ਆਪਣਾ ਮੋਬਾਈਲ ਨੰਬਰ ਦੱਸਣ ਜਿਹਾ ਹੈ। ਮੋਬਾਈਲ ਨੰਬਰ ਦੱਸਣ ਨਾਲ ਕੋਈ ਤੁਹਾਡੇ ਮੋਬਾਈਲ ਦੇ ਮੈਸੇਜ ਨੂੰ ਨਹੀਂ ਦੇਖ ਸਕਦਾ ਹੈ। ਆਧਾਰ ਵੀ ਇਸ ਤਰ੍ਹਾਂ ਹੀ ਕੰਮ ਕਰਦਾ ਹੈ।' ਕੇਂਦਰੀ ਮੰਤਰੀ ਮੁਤਾਬਕ ਆਧਾਰ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ।


Related News