ਹੁਣ ਨਹੀਂ ਪਵੇਗੀ ਆਧਾਰ ਸੈਂਟਰ ਜਾਣ ਦੀ ਲੋੜ ! ਅੱਜ ਲਾਂਚ ਹੋਵੇਗਾ ਨਵਾਂ 'Aadhaar App'
Wednesday, Jan 28, 2026 - 11:03 AM (IST)
ਵੈੱਬ ਡੈਸਕ- ਆਧਾਰ ਕਾਰਡ ਧਾਰਕਾਂ ਲਈ ਇਕ ਵੱਡੀ ਅਤੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਅੱਜ ਯਾਨੀ 28 ਜਨਵਰੀ 2026 ਨੂੰ ਨਵੀਂ ਆਧਾਰ ਐਪ ਦਾ 'ਫੁੱਲ ਵਰਜ਼ਨ' ਲਾਂਚ ਕਰਨ ਜਾ ਰਹੀ ਹੈ। ਇਸ ਨਵੀਂ ਐਪ ਦੇ ਆਉਣ ਨਾਲ ਲੋਕਾਂ ਨੂੰ ਹੁਣ ਆਧਾਰ ਸੈਂਟਰਾਂ ਦੇ ਚੱਕਰ ਕੱਟਣ ਅਤੇ ਉੱਥੇ ਲੱਗਣ ਵਾਲੀ ਭਾਰੀ ਭੀੜ ਤੋਂ ਨਿਜਾਤ ਮਿਲੇਗੀ।
ਘਰ ਬੈਠੇ ਬਦਲ ਸਕੋਗੇ ਮੋਬਾਈਲ ਨੰਬਰ
UIDAI ਨੇ ਸੋਸ਼ਲ ਮੀਡੀਆ ਪਲੇਟਫਾਰਮ 'X' ਰਾਹੀਂ ਜਾਣਕਾਰੀ ਦਿੱਤੀ ਹੈ ਕਿ ਇਸ ਨਵੀਂ ਐਪ ਦੀ ਮਦਦ ਨਾਲ ਯੂਜ਼ਰਸ ਹੁਣ ਕਿਤੇ ਵੀ ਅਤੇ ਕਦੇ ਵੀ ਆਪਣੇ ਆਧਾਰ ਕਾਰਡ 'ਚ ਰਜਿਸਟਰਡ ਮੋਬਾਈਲ ਨੰਬਰ ਨੂੰ ਅਪਡੇਟ ਕਰ ਸਕਣਗੇ। ਪਹਿਲਾਂ ਇਸ ਕੰਮ ਲਈ ਆਧਾਰ ਸੈਂਟਰ ਜਾਣਾ ਲਾਜ਼ਮੀ ਹੁੰਦਾ ਸੀ, ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ।
ਫੋਟੋਕਾਪੀ ਦੀ ਹੁਣ ਨਹੀਂ ਪਵੇਗੀ ਲੋੜ
ਨਵੀਂ ਐਪ ਦੇ ਆਉਣ ਤੋਂ ਬਾਅਦ ਹੁਣ ਯੂਜ਼ਰਸ ਨੂੰ ਹਰ ਜਗ੍ਹਾ ਆਧਾਰ ਕਾਰਡ ਦੀ ਫੋਟੋਕਾਪੀ ਲੈ ਕੇ ਘੁੰਮਣ ਦੀ ਜ਼ਰੂਰਤ ਨਹੀਂ ਹੋਵੇਗੀ। ਲੋਕ ਆਪਣੇ ਮੋਬਾਈਲ 'ਤੇ ਹੀ ਆਧਾਰ ਕਾਰਡ ਦਿਖਾ ਕੇ ਆਪਣਾ ਕੰਮ ਚਲਾ ਸਕਣਗੇ।
ਨਿੱਜੀ ਜਾਣਕਾਰੀ ਨੂੰ ਲੁਕਾਉਣ (Hide) ਦੀ ਮਿਲੇਗੀ ਸਹੂਲਤ
ਇਸ ਐਪ 'ਚ ਸੁਰੱਖਿਆ ਦੇ ਲਿਹਾਜ਼ ਨਾਲ ਇਕ ਬਹੁਤ ਹੀ ਖਾਸ ਫੀਚਰ ਦਿੱਤਾ ਗਿਆ ਹੈ। ਜੇਕਰ ਕਿਸੇ ਯੂਜ਼ਰ ਨੇ ਵੈਰੀਫਿਕੇਸ਼ਨ ਲਈ ਆਪਣਾ ਆਧਾਰ ਸਾਂਝਾ ਕਰਨਾ ਹੈ, ਤਾਂ ਉਹ ਆਪਣੀ ਨਿੱਜੀ ਜਾਣਕਾਰੀ ਜਿਵੇਂ ਕਿ ਆਧਾਰ ਨੰਬਰ, ਜਨਮ ਤਰੀਕ ਅਤੇ ਪਤਾ ਲੁਕਾ (Hide) ਕੇ ਵੀ ਇਸ ਨੂੰ ਸ਼ੇਅਰ ਕਰ ਸਕਦਾ ਹੈ।
ਐਪ 'ਤੇ ਉਪਲਬਧ ਹੋਣਗੇ ਸਾਰੇ ਫੀਚਰਸ
ਦੱਸ ਦੇਈਏ ਕਿ ਇਹ ਐਪ ਪਹਿਲਾਂ ਹੀ ਐਂਡਰਾਇਡ (Android) ਅਤੇ ਆਈ.ਓ.ਐਸ. (iOS) ਸਟੋਰਾਂ 'ਤੇ ਉਪਲਬਧ ਹੈ, ਪਰ ਹੁਣ ਤੱਕ ਇਸ ਦੇ ਸਾਰੇ ਫੀਚਰਸ ਕੰਮ ਨਹੀਂ ਕਰ ਰਹੇ ਸਨ। ਅੱਜ ਲਾਂਚ ਹੋਣ ਵਾਲੇ ਫੁੱਲ ਵਰਜ਼ਨ 'ਚ ਸਾਰੀਆਂ ਜ਼ਰੂਰੀ ਸਹੂਲਤਾਂ ਅਤੇ ਫੀਚਰਸ ਕੰਮ ਕਰਨਾ ਸ਼ੁਰੂ ਕਰ ਦੇਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

