ਬੰਦ ਹੋ ਗਿਆ ਹੈ Aadhaar card ਨਾਲ ਜੁੜਿਆ ਮੋਬਾਇਲ ਨੰਬਰ? ਹੁਣ ਕੀ ਕਰੀਏ, ਜਾਣੋ ਸੌਖਾ ਤਰੀਕਾ!
Wednesday, Oct 22, 2025 - 10:33 AM (IST)

ਵੈੱਬ ਡੈਸਕ- ਅੱਜਕੱਲ੍ਹ ਹਰ ਵਿਅਕਤੀ ਕੋਲ ਆਧਾਰ ਕਾਰਡ ਹੋਣਾ ਬਹੁਤ ਜ਼ਰੂਰੀ ਹੈ। ਭਾਵੇਂ ਤੁਸੀਂ ਬੈਂਕ ਨਾਲ ਜੁੜਿਆ ਕੋਈ ਕੰਮ ਕਰਵਾਉਣਾ ਹੋਵੇ, ਸਕੂਲ-ਕਾਲਜ 'ਚ ਦਾਖ਼ਲਾ ਲੈਣਾ ਹੋਵੇ, ਕੋਈ ਸਰਕਾਰੀ ਕੰਮ ਕਰਵਾਉਣਾ ਹੋਵੇ, ਕੋਈ ਜ਼ਰੂਰੀ ਦਸਤਾਵੇਜ਼ ਬਣਵਾਉਣੇ ਹੋਣ ਜਾਂ ਸਿਮ ਕਾਰਡ ਲੈਣਾ ਹੋਵੇ- ਹਰ ਜਗ੍ਹਾ ਆਧਾਰ ਕਾਰਡ ਦੀ ਲੋੜ ਪੈਂਦੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : 2 ਟਰੇਨਾਂ ਵਿਚਾਲੇ ਹੋਈ ਭਿਆਨਕ ਟੱਕਰ, 14 ਲੋਕਾਂ ਦੀ ਗਈ ਜਾਨ
ਕਿਉਂ ਜ਼ਰੂਰੀ ਹੈ ਮੋਬਾਇਲ ਨੰਬਰ?
ਆਧਾਰ ਕਾਰਡ ਨਾਲ ਇਕ ਮੋਬਾਇਲ ਨੰਬਰ ਜੁੜਿਆ ਹੁੰਦਾ ਹੈ, ਜਿਸ 'ਤੇ ਓਟੀਪੀ ਆਉਂਦਾ ਹੈ ਅਤੇ ਇਸੇ ਰਾਹੀਂ ਤੁਹਾਡੇ ਕਈ ਕੰਮ ਪੂਰੇ ਹੁੰਦੇ ਹਨ ਪਰ ਜੇਕਰ ਤੁਹਾਡਾ ਮੋਬਾਇਲ ਨੰਬਰ ਕਿਸੇ ਕਾਰਨ ਬੰਦ ਹੋ ਜਾਵੇ ਤਾਂ ਤੁਹਾਡੇ ਕੰਮ ਰੁਕ ਸਕਦੇ ਹਨ। ਅਜਿਹੇ 'ਚ ਤੁਹਾਨੂੰ ਆਧਾਰ ਕਾਰਡ ਨਾਲ ਜੁੜੇ ਮੋਬਾਇਲ ਨੰਬਰ ਨੂੰ ਲਿੰਕ ਕਰਵਾਉਣਾ ਹੋਵੇਗਾ ਤਾਂ ਕਿ ਤੁਸੀਂ ਸਾਰੇ ਕੰਮ ਆਸਾਨੀ ਨਾਲ ਕਰ ਸਕੋ। ਹੁਣ ਸਵਾਲ ਇਹ ਹੈ ਕਿ ਆਧਾਰ ਕਾਰਡ ਨਾਲ ਨਵਾਂ ਮੋਬਾਇਲ ਨੰਬਰ ਕਿਵੇਂ ਲਿੰਕ ਕਰੀਏ? ਤਾਂ ਇਸ ਲਈ ਤੁਹਾਨੂੰ ਸੇਵਾ ਕੇਂਦਰ (ਸਰਵਿਸ ਸੈਂਟਰ) ਜਾਣਾ ਪਵੇਗਾ ਅਤੇ ਉੱਥੇ ਜ਼ਰੂਰੀ ਦਸਤਾਵੇਜ਼ ਭਰ ਕੇ ਆਪਣਾ ਮੋਬਾਇਲ ਨੰਬਰ ਅਪਡੇਟ ਕਰਵਾਉਣਾ ਹੋਵੇਗਾ। ਆਓ ਜਾਣਦੇ ਹਾਂ ਕਿਸ ਤਰ੍ਹਾਂ ਤੁਸੀਂ ਆਪਣਾ ਨਵਾਂ ਮੋਬਾਇਲ ਨੰਬਰ ਆਧਾਰ ਕਾਰਡ ਨਾਲ ਅਪਡੇਟ ਕਰ ਸਕਦੇ ਹੋ:-
ਨਜ਼ਦੀਕੀ ਸੀਐੱਸਸੀ ਸੈਂਟਰ ਜਾਓ
ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਨਜ਼ਦੀਕੀ ਸੀਐੱਸਸੀ (CSC Centre) ਜਾਣਾ ਹੋਵੇਗਾ। ਇੱਥੇ ਤੁਹਾਨੂੰ ਆਪਣੀ Appointment ਲੈਣੀ ਹੁੰਦੀ ਹੈ।
ਇਹ ਵੀ ਪੜ੍ਹੋ : ਹੋ ਗਿਆ ਵੱਡਾ ਧਮਾਕਾ ! ਲੱਗੇ ਲਾਸ਼ਾਂ ਦੇ ਢੇਰ, 31 ਲੋਕਾਂ ਦੀ ਗਈ ਜਾਨ
Appointment ਅਨੁਸਾਰ ਸੇਵਾ ਕੇਂਦਰ ਜਾਓ
Appointment ਮਿਲਣ ਤੋਂ ਬਾਅਦ ਤੁਹਾਨੂੰ ਤੈਅ ਸਮੇਂ 'ਤੇ ਸੇਵਾ ਕੇਂਦਰ ਬੁਲਾਇਆ ਜਾਵੇਗਾ।
ਕਰੈਕਸ਼ਨ ਫਾਰਮ ਭਰੋ
ਸੇਵਾ ਕੇਂਦਰ ਪਹੁੰਚਣ 'ਤੇ ਤੁਸੀਂ ਇਕ ਕਰੈਕਸ਼ਨ ਫਾਰਮ (Correction Form) ਲੈਣਾ ਹੈ। ਇਸ ਫਾਰਮ ਰਾਹੀਂ ਤੁਸੀਂ ਆਪਣੇ ਆਧਾਰ ਕਾਰਡ 'ਚ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਅਪਡੇਟ ਕਰਵਾ ਸਕਦੇ ਹੋ। ਇਸ ਫਾਰਮ 'ਚ ਤੁਹਾਨੂੰ ਆਪਣੀ ਜਾਣਕਾਰੀ, ਨਾਮ, ਪਤਾ, ਆਧਾਰ ਨੰਬਰ ਵਰਗੀ ਡਿਟੇਲ ਭਰਨੀ ਹੋਵੇਗੀ। ਇਸ ਤੋਂ ਉਹ ਨਵਾਂ ਮੋਬਾਇਲ ਨੰਬਰ ਦਰਜ ਕਰੋ, ਜਿਸ ਨੂੰ ਤੁਸੀਂ ਆਧਾਰ ਕਾਰਡ ਨਾਲ ਲਿੰਕ ਕਰਵਾਉਣਾ ਚਾਹੁੰਦੇ ਹੋ।
ਬਾਇਓਮੈਟ੍ਰਿਕ ਅਤੇ ਵੈਰੀਫਿਕੇਸ਼ਨ ਪ੍ਰਕਿਰਿਆ
ਇਸ ਤੋਂ ਬਾਅਦ ਤੁਹਾਨੂੰ ਆਪਣੇ ਨੰਬਰ ਦਾ ਇੰਤਜ਼ਾਰ ਕਰਨਾ ਹੈ ਅਤੇ turn ਆਉਂਦੇ ਹੀ ਸੰਬੰਧਤ ਅਧਿਕਾਰੀ ਕੋਲ ਜਾਣਾ ਹੈ। ਇੱਥੇ ਤੁਹਾਡਾ ਬਾਇਓਮੈਟ੍ਰਿਕ ਲਿਆ ਜਾਵੇਗਾ ਅਤੇ ਤੁਹਾਡੀ ਵੈਰੀਫਿਕੇਸ਼ਨ ਕੀਤੀ ਜਾਵੇਗੀ। ਇਸ ਤੋਂ ਬਾਅਦ ਫਾਰਮ 'ਚ ਭਰੇ ਮੋਬਾਇਲ ਨੰਬਰ ਦੀ ਵੀ ਜਾਂਚ ਕੀਤੀ ਜਾਵੇਗੀ।
ਨਵਾਂ ਮੋਬਾਇਲ ਨੰਬਰ ਲਿੰਕ ਹੋਣਾ
ਸਾਰੀ ਵੈਰੀਫਿਕੇਸ਼ਨ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਤੁਹਾਡਾ ਨਵਾਂ ਮੋਬਾਇਲ ਨੰਬਰ ਸਿਸਟਮ 'ਚ ਅਪਡੇਟ ਹੋ ਜਾਵੇਗਾ। ਕੁਝ ਦਿਨਾਂ ਤੱਕ ਤੁਹਾਡਾ ਨਵਾਂ ਮੋਬਾਇਲ ਨੰਬਰ ਆਧਾਰ ਕਾਰਡ ਨਾਲ ਲਿੰਕ ਹੋ ਜਾਵੇਗਾ। ਇਸ ਤਰ੍ਹਾਂ ਤੁਸੀਂ ਆਸਾਨੀ ਨਾਲ ਆਪਣਾ ਨਵਾਂ ਮੋਬਾਇਲ ਨੰਬਰ ਆਧਾਰ ਕਾਰਡ ਨਾਲ ਲਿੰਕ ਕਰ ਸਕਦੇ ਹੋ ਅਤੇ ਕਿਸੇ ਵੀ ਸਰਕਾਰੀ ਜਾਂ ਪਰਸਨਲ ਕੰਮ 'ਚ ਬਿਨਾਂ ਰੁਕਾਵਟ OTP ਪ੍ਰਾਪਤ ਕਰ ਸਕਦੇ ਹੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8