ਦੋਸਤ ਨੂੰ ਮਿਲਣ ਪਹੁੰਚਿਆ ਨੌਜਵਾਨ, ਬੰਦ ਕਮਰੇ ''ਚ ਕੱਪੜੇ ਲਵਾ ਕੇ ਸੱਦੇ ਲਏ ਮੁੰਡੇ ਤੇ ਫਿਰ...!

Tuesday, Feb 25, 2025 - 03:04 PM (IST)

ਦੋਸਤ ਨੂੰ ਮਿਲਣ ਪਹੁੰਚਿਆ ਨੌਜਵਾਨ, ਬੰਦ ਕਮਰੇ ''ਚ ਕੱਪੜੇ ਲਵਾ ਕੇ ਸੱਦੇ ਲਏ ਮੁੰਡੇ ਤੇ ਫਿਰ...!

ਨੈਸ਼ਨਲ ਡੈਸਕ : ਸੋਸ਼ਲ਼ ਮੀਡੀਆ 'ਤੇ ਅੱਜ-ਕੱਲ੍ਹ ਨੌਜਵਾਨ ਅਕਸਰ ਪਿਆਰ, ਦੋਸਤੀ ਤੇ ਧੋਖੇ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਹੀ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਨੌਜਵਾਨ ਦੀ ਸੋਸ਼ਲ ਮੀਡੀਆ ਰਾਹੀਂ ਇਕ ਮੁੰਡੇ ਨਾਲ ਦੋਸਤੀ ਹੋਈ। ਦੋਵਾਂ ਵਿੱਚਕਾਰ ਦੋਸਤਾਨਾ ਇਸ ਤਰੀਕੇ ਵੱਧ ਗਿਆ ਕਿ ਮੁੰਡਾ ਆਪਣਾ ਸੋਸ਼ਲ ਮੀਡੀਆ ਦੋਸਤ ਨੂੰ ਮਿਲਣ ਲਈ ਉਸਦੇ ਘਰ ਤਕ ਪਹੁੰਚ ਗਿਆ ਪਰ ਉਸ ਤੋਂ ਬਾਅਦ ਜੋ ਹੋਇਆ ਉਹ ਹਰ ਇਕ ਦੇ ਰੌਂਗਟੇ ਖੜ੍ਹੇ ਕਰ ਦੇਵੇਗਾ। 

ਮਾਮਲਾ ਗਵਾਲੀਅਰ ਦਾ ਹੈ। ਜਿਥੋਂ ਦੇ ਮੋਰੇਨਾ ਕੈਲਾਰਸ ਦੇ ਰਹਿਣ ਵਾਲੇ ਪ੍ਰਦੀਪ ਧਾਕੜ ਦੀ ਦੋਸਤੀ ਸੋਸ਼ਲ ਮੀਡੀਆ ਰਾਹੀਂ ਗਵਾਲੀਅਰ ਫੋਰਟ ਗੇਟ ਦੇ ਰਹਿਣ ਵਾਲੇ ਨਿਰਮਲ ਰਾਏ ਨਾਲ ਹੋਈ। ਦੋਵੇਂ ਲੰਬਾ ਸਮਾਂ ਚੈੱਟ ਕਰਦੇ ਰਹੇ। ਇਸ ਦੌਰਾਨ ਨਿਰਮਲ ਨੇ ਗੱਲਬਾਤ ਦੌਰਾਨ ਪ੍ਰਦੀਪ ਤੋਂ ਉਸਦੇ ਆਰਥਿਕ ਹਾਲਾਤਾਂ ਬਾਰੇ ਪੁੱਛਿਆ। ਨਿਰਮਲ ਇਸ ਤੋਂ ਬਾਅਦ ਪ੍ਰਦੀਪ ਨੂੰ ਆਹਮੋ-ਸਾਹਮਣੇ ਮਿਲਣ ਦੀ ਜਿੱਦ ਕਰਨ ਲੱਗਾ। ਆਖਿਰ ਪ੍ਰਦੀਪ ਵੀ ਮੰਨ ਗਿਆ। ਇਸ ਲਈ ਉਹ ਗਵਾਲੀਅਰ ਆ ਗਿਆ। ਬਹੋਦਾਪੁਰ ਇਲਾਕੇ 'ਚ ਜਦ ਪ੍ਰਦੀਪ ਪੁੱਜਾ ਤਾਂ ਨਿਰਮਲ ਉਸਨੂੰ ਆਪਣੇ ਨਾਲ ਆਪਣੇ ਕਿਲਾ ਗੇਟ ਸਥਿਤ ਘਰ ਵਿੱਚ ਲੈ ਆਇਆ। ਜਿਥੇ ਨਿਰਮਲ ਨੇ ਪ੍ਰਦੀਪ ਨੂੰ ਡਰਾ ਧਮਕਾ ਕੇ ਕੱਪੜੇ ਲਵਾ ਲਏ। ਇਸ ਦੌਰਾਨ ਨਿਰਮਲ ਨੇ ਆਪਣੇ 4 ਹੋਰ ਸਾਥੀ, ਜਿਨ੍ਹਾਂ ਵਿੱਚ ਯੂਸਫ ਖਾਨ, ਜਸਪਾਲ ਕੁਸ਼ਵਾਹਾ ਅਤੇ 2 ਹੋਰ ਸ਼ਾਮਲ ਸਨ, ਨੂੰ ਸੱਦ ਲਿਆ। ਪ੍ਰਦੀਪ ਨੂੰ ਬੰਦੂਕ ਦੀ ਨੋਕ 'ਤੇ ਬੰਧਕ ਬਣਾ ਲਿਆ ਗਿਆ। 

ਸੋਸ਼ਲ ਮੀਡੀਆ ‘ਤੇ ਅਜਨਬੀਆਂ ਨਾਲ ਦੋਸਤੀ ਕਰਨਾ ਨੌਜਵਾਨ ਲਈ ਮੁਸੀਬਤ ਬਣ ਗਿਆ। ਦੋਸਤੀ ਦਾ ਹਵਾਲਾ ਦੇ ਕੇ ਉਸ ਨੂੰ ਮੋਰੇਨਾ ਦੇ ਕੈਲਾਰਸ ਤੋਂ ਗਵਾਲੀਅਰ ਸੱਦਿਆ । ਫਿਰ ਉਨ੍ਹਾਂ ਨੇ ਉਸ ਨੂੰ ਬੰਦੂਕ ਦੀ ਨੋਕ ‘ਤੇ ਘਰ ‘ਚ ਬੰਧਕ ਬਣਾ ਲਿਆ ਅਤੇ ਉਸ ਦੇ ਕੱਪੜੇ ਉਤਾਰ ਕੇ ਵੀਡੀਓ ਬਣਾ ਲਈ। ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ 50 ਹਜ਼ਾਰ ਰੁਪਏ ਦੀ ਫਿਰੌਤੀ ਮੰਗੀ । ਕਰੀਬ 3-4 ਘੰਟੇ ਬਦਮਾਸ਼ਾਂ ਦੇ ਚੁੰਗਲ ‘ਚ ਰਹਿਣ ਤੋਂ ਬਾਅਦ ਜਦੋਂ ਨੌਜਵਾਨ ਨੂੰ ਛੁਡਵਾਇਆ ਗਿਆ ਤਾਂ ਉਸ ਨੇ ਪੁਲਿਸ ਕੋਲ ਜਾ ਕੇ ਆਪਣੀ ਤਕਲੀਫ ਦੱਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਦੋ ਫ਼ਰਾਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ASP ਗਵਾਲੀਅਰ ਨਿਰਜਨ ਸ਼ਰਮਾ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੱਸਿਆ ਹੈ ਕਿ ਇੱਥੇ ਜ਼ਬਰਦਸਤੀ ਉਸ ਦੇ ਕੱਪੜੇ ਉਤਾਰਨ ਦੀ ਵੀਡੀਓ ਬਣਾਈ ਗਈ ਸੀ। ਫਿਰ ਉਸ ਨੇ ਇਸ ਨੂੰ ਵਾਇਰਲ ਕਰਨ ਦੀ ਧਮਕੀ ਦਿੱਤੀ ਅਤੇ ਘਰੋਂ  ਰੁਪਏ ਮੰਗਵਾਉਣ ਲਈ ਕਿਹਾ ਗਿਆ। ਬਦਮਾਸ਼ਾ ਨੇ ਪਹਿਲਾਂ ਪ੍ਰਦੀਪ ਨੂੰ ਕਿਹਾ ਕਿ ਉਹ ਆਪਣੇ ਘਰ ਫੋਨ ਕਰਕੇ ਦੱਸੇ ਕਿ ਉਹ ਇਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ, ਜਿਸ ਕਾਰਨ ਉਸਨੂੰ 1 ਹਜ਼ਾਰ ਰੁਪਏ ਦੀ ਲੋੜ ਹੈ, ਤਾਂ ਜੋ ਇਹ ਰੁਪਏ ਉਹ ਪੁਲਸ ਨੂੰ ਦੇ ਕੇ ਆਪਣੇ ਆਪ ਨੂੰ ਬਚਾ ਸਕੇ। ਜਦ ਪ੍ਰਦੀਪ ਫੋਨ ਕਰਨ ਲੱਗਾ ਤਾਂ ਅਚਾਨਕ ਨੌਜਵਾਨਾਂ ਦੀ ਮੰਗ ਵੱਧ ਗਈ, ਜਿਨ੍ਹਾਂ ਨੇ 1 ਹਜ਼ਾਰ ਦੀ ਥਾਂ 50 ਹਜ਼ਾਰ ਮੰਗਣ ਦਾ ਦਬਾਅ ਬਣਾਇਆ। 

ਪ੍ਰਦੀਪ ਤੋਂ ਆਨਲਾਈਨ ਫਿਰੌਤੀ ਵਸੂਲਣ ਲਈ ਉਸ ਦੇ ਸੋਸ਼ਲ ਮੀਡੀਆ ਦੋਸਤ ਨਿਰਮਲ ਨੇ ਉਸ ਨੂੰ QR ਕੋਡ ਦਿੱਤਾ ਸੀ। ਪਰ ਲਗਾਤਾਰ ਪੈਸਿਆਂ ਦੀ ਮੰਗ ਨੂੰ ਦੇਖ ਕੇ ਪ੍ਰਦੀਪ ਦੇ ਪਰਿਵਾਰ ਨੂੰ ਸ਼ੱਕ ਹੋਇਆ, ਇਸ ਲਈ ਉਨ੍ਹਾਂ ਨੇ ਆਪਣੇ ਪੱਧਰ ‘ਤੇ ਜਾਂਚ ਕੀਤੀ। ਉਦੋਂ ਬਦਮਾਸ਼ਾਂ ਨੇ ਸਮਝਿਆ ਕਿ ਮਾਮਲਾ ਹੋਰ ਵਿਗੜ ਸਕਦਾ ਹੈ ਅਤੇ ਪ੍ਰਦੀਪ ਨੂੰ ਪਿੱਛੇ ਛੱਡ ਕੇ ਭੱਜ ਗਏ। ਇਸ ਤੋਂ ਬਾਅਦ ਉਹ ਥਾਣੇ ਪਹੁੰਚਿਆ ਅਤੇ ਪੰਜ ਲੋਕਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਜਦਕਿ ਦੋ ਦੋਸ਼ੀ ਫਰਾਰ ਹੋ ਗਏ।
 


author

DILSHER

Content Editor

Related News