ਕੋਵਾਸੇਵਿਕ ਨੂੰ ਹਰਾ ਕੇ ਇੰਡੀਅਨ ਵੇਲਸ ਦੇ ਚੌਥੇ ਰਾਊਂਡ ’ਚ ਪਹੁੰਚਿਆ ਜੋਕੋਵਿਚ
Wednesday, Mar 11, 2026 - 12:35 PM (IST)
ਸਪੋਰਟਸ ਡੈਸਕ- ਸਰਬੀਆ ਦੇ ਧਾਕੜ ਖਿਡਾਰੀ ਨੋਵਾਕ ਜੋਕੋਵਿਚ ਨੇ ਸੋਮਵਾਰ ਨੂੰ ਇੰਡੀਅਨ ਵੇਲਸ ਟੈਨਿਸ ਗਾਰਡਨ ’ਚ ਅਮਰੀਕਾ ਦੇ ਐਲੇਗਜ਼ੈਂਡਰ ਕੋਵਾਸੇਵਿਕ ਨੂੰ 3 ਸੈੱਟ ਦੇ ਮੁਕਾਬਲੇ ’ਚ ਹਰਾ ਕੇ ਬੀ. ਐੱਨ. ਪੀ. ਪਰਿਬਾਸ ਓਪਨ ਦੇ ਚੌਥੇ ਰਾਊਂਡ ’ਚ ਪ੍ਰਵੇਸ਼ ਕਰ ਲਿਆ। ਜੋਕੋਵਿਚ ਨੇ ਤੀਜੇ ਰਾਊਂਡ ’ਚ ਕੋਵਾਸੇਵਿਕ ਨੂੰ 6-4, 1-6, 6-4 ਨਾਲ ਹਰਾਇਆ। ਇਹ 2017 ਤੋਂ ਬਾਅਦ ਇੰਡੀਅਨ ਵੇਲਸ ’ਚ ਚੌਥੇ ਰਾਊਂਡ ’ਚ ਉਸ ਦੀ ਪਹਿਲੀ ਮੌਜੂਦਗੀ ਹੋਵੇਗੀ।
