ਬੁਰਕਾ ਪਹਿਨ ਕੇ ਪ੍ਰੇਮਿਕਾ ਨੂੰ ਮਿਲਣ ਪੁੱਜਾ ਨੌਜਵਾਨ, ਬੱਚਾ ਚੋਰ ਸਮਝ ਲੋਕਾਂ ਨੇ ਕੀਤਾ ਬੁਰਾ ਹਾਲ

Tuesday, Sep 03, 2024 - 10:18 AM (IST)

ਬੁਰਕਾ ਪਹਿਨ ਕੇ ਪ੍ਰੇਮਿਕਾ ਨੂੰ ਮਿਲਣ ਪੁੱਜਾ ਨੌਜਵਾਨ, ਬੱਚਾ ਚੋਰ ਸਮਝ ਲੋਕਾਂ ਨੇ ਕੀਤਾ ਬੁਰਾ ਹਾਲ

ਮੁਰਾਦਾਬਾਦ (ਇੰਟ.)- ਪ੍ਰੇਮਿਕਾ ਨੂੰ ਮਿਲਣ ਦੀ ਚਾਹਤ ਨੇ ਇਕ ਨੌਜਵਾਨ ਨੂੰ ਔਰਤ ਬਣਨ ’ਤੇ ਮਜ਼ਬੂਰ ਕਰ ਦਿੱਤਾ ਅਤੇ ਨਤੀਜਾ ਅਜਿਹਾ ਮਿਲਿਆ ਕਿ ਜਿਸ ਦੀ ਉਸ ਨੂੰ ਉਮੀਦ ਵੀ ਨਹੀਂ ਸੀ। ਦਰਅਸਲ, ਯੂ.ਪੀ. ਦੇ ਮੁਰਾਦਾਬਾਦ ਜ਼ਿਲ੍ਹੇ ’ਚ ਇਕ ਨੌਜਵਾਨ ਨੇ ਬੁਰਕਾ ਪਹਿਨਿਆ ਅਤੇ ਔਰਤ ਬਣ ਕੇ ਪ੍ਰੇਮਿਕਾ ਦੇ ਘਰ ਜਾਣ ਲੱਗਾ। ਨੌਜਵਾਨ ਦੀ ਮਰਦਾਨਾ ਚਾਲ ਨੂੰ ਲੈ ਕੇ ਆਸ-ਪਾਸ ਦੇ ਲੋਕਾਂ ਨੂੰ ਉਸ ’ਤੇ ਸ਼ੱਕ ਹੋ ਗਿਆ। ਭੀੜ ਨੇ ਨੌਜਵਾਨ ਤੋਂ ਨਕਾਬ ਹਟਵਾਇਆ ਤਾਂ ਸਾਰੇ ਹੈਰਾਨ ਰਹਿ ਗਏ। ਕੁਝ ਲੋਕਾਂ ਨੇ ਨੌਜਵਾਨ ਨੂੰ ਬੱਚਾ ਚੋਰ ਸਮਝ ਕੇ ਉਸ ਦੀ ਕੁੱਟਮਾਰ ਵੀ ਕਰ ਦਿੱਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਦੱਸ ਦੇਈਏ ਕਿ ਇਹ ਘਟਨਾ ਜ਼ਿਲ੍ਹੇ ਦੇ ਭੋਜਪੁਰ ਇਲਾਕੇ ਦੀ ਹੈ। ਇਸ ਦੌਰਾਨ ਉਸ ਤੋਂ ਆਧਾਰ ਕਾਰਡ ਮੰਗਿਆ ਗਿਆ ਪਰ ਉਸ ਨੇ ਮਨ੍ਹਾ ਕਰ ਦਿੱਤਾ। ਫੜੇ ਗਏ ਨੌਜਵਾਨ ਨੇ ਆਪਣਾ ਨਾਂ ਚਾਂਦ ਉਰਫ ਭੂਰਾ ਦੱਸਿਆ। ਉਹ ਡਿਲਾਰੀ ਥਾਣੇ ਅਧੀਨ ਆਉਂਦੇ ਅਕਬਰਪੁਰ ਪਿੰਡ ’ਚ ਰਹਿੰਦਾ ਹੈ ਅਤੇ ਪ੍ਰੇਮਿਕਾ ਨੂੰ ਮਿਲਣ ਪੀਪਲਸਾਨ ਆਇਆ ਸੀ। ਕਿਸੇ ਨੂੰ ਉਸ ’ਤੇ ਸ਼ੱਕ ਨਾ ਹੋਵੇ, ਇਸ ਲਈ ਉਸ ਨੇ ਬੁਰਕਾ ਪਹਿਨਿਆ ਹੋਇਆ ਸੀ। ਪੁਲਸ ਨੇ ਦੱਸਿਆ ਕਿ ਨੌਜਵਾਨ ਕੋਲੋਂ ਦੇਸੀ ਪਿਸਤੌਲ ਦੀ ਸ਼ਕ‍ਲ ’ਚ ਗੈਸ ਲਾਈਟਰ ਮਿਲਿਆ ਹੈ। ਇਸ ਨੂੰ ਉਸ ਨੇ ਬੈੱਲ‍ਟ ’ਚ ਲਾਇਆ ਹੋਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News