ਜੰਗ ਦੌਰਾਨ ਅਮਰੀਕੀ ਸ਼ੇਅਰ ਬਾਜ਼ਾਰ ''ਚ ਮਚੀ ਤੜਥੱਲੀ ! ਨਿਵੇਸ਼ਕਾਂ ਦਾ ਹੋਇਆ ਬੁਰਾ ਹਾਲ

Monday, Mar 02, 2026 - 10:01 AM (IST)

ਜੰਗ ਦੌਰਾਨ ਅਮਰੀਕੀ ਸ਼ੇਅਰ ਬਾਜ਼ਾਰ ''ਚ ਮਚੀ ਤੜਥੱਲੀ ! ਨਿਵੇਸ਼ਕਾਂ ਦਾ ਹੋਇਆ ਬੁਰਾ ਹਾਲ

ਬਿਜ਼ਨੈੱਸ ਡੈਸਕ- ਇਰਾਨ ਦੇ ਸੁਪਰੀਮ ਲੀਡਰ ਦੀ ਮੌਤ ਅਤੇ ਤਹਿਰਾਨ 'ਤੇ ਹੋਏ ਹਮਲਿਆਂ ਤੋਂ ਬਾਅਦ ਅਮਰੀਕੀ ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਨਿਵੇਸ਼ਕਾਂ ਨੂੰ ਡਰ ਹੈ ਕਿ ਇਹ ਜੰਗ ਵਿਸ਼ਵ ਪੱਧਰ 'ਤੇ ਤੇਲ ਦੀ ਸਪਲਾਈ ਨੂੰ ਪ੍ਰਭਾਵਿਤ ਕਰ ਸਕਦੀ ਹੈ, ਜਿਸ ਨਾਲ ਮਹਿੰਗਾਈ ਹੋਰ ਵਧੇਗੀ।

ਤਾਜ਼ਾ ਰਿਪੋਰਟਾਂ ਅਨੁਸਾਰ ਡਾਓ ਜੋਂਸ (Dow Jones) 500 ਤੋਂ ਵੱਧ ਅੰਕਾਂ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਤਕਨੀਕੀ ਕੰਪਨੀਆਂ ਦਾ ਇੰਡੈਕਸ ਨੈਸਡੈਕ (Nasdaq) ਅਤੇ S&P 500 ਵੀ ਲਗਭਗ 1 ਫ਼ੀਸਦੀ ਤੋਂ ਵੱਧ ਹੇਠਾਂ ਆ ਗਏ ਹਨ।

ਮੱਧ ਪੂਰਬ ਵਿੱਚ ਛਿੜੀ ਜੰਗ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ 8 ਫ਼ੀਸਦੀ ਤੋਂ 13 ਫ਼ੀਸਦੀ ਤੱਕ ਦਾ ਉਛਾਲ ਆ ਸਕਦਾ ਹੈ। ਬ੍ਰੈਂਟ ਕਰੂਡ 82 ਡਾਲਰ ਪ੍ਰਤੀ ਬੈਰਲ ਦੇ ਪੱਧਰ ਨੂੰ ਪਾਰ ਕਰ ਗਿਆ ਹੈ, ਜੋ ਪਿਛਲੇ 14 ਮਹੀਨਿਆਂ ਦਾ ਸਭ ਤੋਂ ਉੱਚਾ ਪੱਧਰ ਹੈ। ਜੰਗ ਦੇ ਸਮੇਂ ਨਿਵੇਸ਼ਕ ਸ਼ੇਅਰਾਂ ਨੂੰ ਵੇਚ ਕੇ ਸੋਨੇ ਵਿੱਚ ਨਿਵੇਸ਼ ਕਰਨਾ ਸੁਰੱਖਿਅਤ ਮੰਨਦੇ ਹਨ। ਇਸੇ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ 5,400 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਗਈਆਂ ਹਨ।

ਇਹ ਵੀ ਪੜ੍ਹੋ- 'ਫਸੇ' ਯਾਤਰੀਆਂ ਲਈ ਏਅਰਲਾਈਨ ਕੰਪਨੀਆਂ ਦਾ ਵੱਡਾ ਐਲਾਨ ! ਖ਼ਤਮ ਹੋਈ ਸਾਰੀ ਟੈਂਸ਼ਨ

ਜੰਗ ਦੇ ਮਾਹੌਲ ਵਿੱਚ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਜਿਵੇਂ Lockheed Martin ਅਤੇ RTX ਦੇ ਸ਼ੇਅਰਾਂ ਵਿੱਚ 2 ਫ਼ੀਸਦੀ ਤੋਂ 5 ਫ਼ੀਸਦੀ ਤੱਕ ਦੀ ਤੇਜ਼ੀ ਦੇਖੀ ਗਈ ਹੈ। ਨਿਵੇਸ਼ਕਾਂ ਦੁਆਰਾ ਸੁਰੱਖਿਅਤ ਨਿਵੇਸ਼ ਵਜੋਂ ਅਮਰੀਕੀ ਡਾਲਰ ਦੀ ਮੰਗ ਵਧਣ ਕਾਰਨ 'ਡਾਲਰ ਇੰਡੈਕਸ' ਵਿੱਚ ਵੀ ਵਾਧਾ ਹੋਇਆ ਹੈ।

ਬਾਜ਼ਾਰ ਦੇ ਮਾਹਿਰਾਂ ਅਨੁਸਾਰ ਇਰਾਨ ਨੇ 'ਹੋਰਮੁਜ਼ ਸਟ੍ਰੇਟ' ਨੂੰ ਬੰਦ ਕਰ ਦਿੱਤਾ ਹੈ, ਜਿਸ ਕਾਰਨ ਤੇਲ ਦੀਆਂ ਕੀਮਤਾਂ 100 ਡਾਲਰ ਤੱਕ ਜਾ ਸਕਦੀਆਂ ਹਨ। ਇਸ ਸਥਿਤੀ ਵਿੱਚ ਅਮਰੀਕੀ ਬਾਜ਼ਾਰ ਹੋਰ 5-10 ਫ਼ੀਸਦੀ ਤੱਕ ਡਿੱਗ ਸਕਦੇ ਹਨ ਤੇ ਨਿਵੇਸ਼ਕਾਂ 'ਚ ਹਾਹਾਕਾਰ ਮਚ ਸਕਦੀ ਹੈ ਤੇ ਬਾਜ਼ਾਰ 'ਚ ਅਰਬਾਂ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ।

ਇਹ ਵੀ ਪੜ੍ਹੋ- ਅਮਰੀਕਾ ਨੇ ਇੰਝ ਮਾਰਿਆ ਖ਼ਾਮੇਨੇਈ ! ਭਿਆਨਕ ਹਮਲਿਆਂ ਦੀ ਵੀਡੀਓ ਕੀਤੀ ਜਾਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News