ਅਪਾਹਜ ਪਤੀ ਨੂੰ ਪਿੱਠ 'ਤੇ ਚੁੱਕ ਕੇ ਮਹਿਲਾ ਪਹੁੰਚੀ ਸੀ.ਐੈੱਮ.ਓ. ਦਫ਼ਤਰ

Wednesday, Apr 04, 2018 - 12:19 PM (IST)

ਮਥੁਰਾ— ਯੂ.ਪੀ. ਦੇ ਮਥੁਰਾ ਜ਼ਿਲੇ ਦੀਆਂ ਸੜਕਾਂ 'ਤੇ ਇਕ ਦੁਖਿਆਰੀ ਔਰਤ ਵੱਲੋਂ ਆਪਣੇ ਅਪਾਹਜ ਪਤੀ ਨੂੰ ਪਿੱਠ 'ਤੇ ਚੁੱਕ ਕੇ ਜਾਂਦੀ ਦੇਖਿਆ ਗਿਆ। ਦਰਅਸਲ, ਉਸ ਦੇ ਪਤੀ ਦਾ ਇਕ ਪੈਰ ਨਹੀਂ ਹੈ। ਜਿਸ ਕਰਕੇ ਉਹ ਚੱਲਣ 'ਚ ਅਸਮਰਥ ਹੈ। ਔਰਤ ਆਪਣੇ ਪਤੀ ਨੂੰ ਲੈ ਕੇ ਚੀਫ ਮੈਡੀਕਲ ਅਫ਼ਸਰ (ਸੀ.ਐੈੱਮ.ਓ.) ਕੋਲ ਜਾ ਰਹੀ ਸੀ। ਦੱਸਣਾ ਚਾਹੁੰਦੇ ਹਾਂ ਕਿ ਉਹ ਆਪਣੇ ਪਤੀ ਨੂੰ ਲੈ ਕੇ ਇਸ ਲਈ ਪਹੁੰਚੀ ਤਾਂ ਕਿ ਅਪਾਹਜ ਸਰਟੀਫਿਕੇਟ ਪ੍ਰਾਪਤ ਕੀਤਾ ਜਾ ਸਕੇ।

PunjabKesari
ਔਰਤ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਨੂੰ ਅਪਾਹਜ ਸਰਟੀਫਿਕੇਟ ਦੀ ਜ਼ਰੂਰਤ ਹੈ। ਉਸ ਨੇ ਦੱਸਿਆ, ''ਸਰਟੀਫਿਕੇਟ ਨਾ ਮਿਲਣ ਦੀ ਵਜ੍ਹਾ ਨਾਲ ਵ੍ਹੀਲ ਚੇਅਰ ਅਤੇ ਟ੍ਰਾਈਸਾਈਕਲ ਦੀ ਸਹੂਲਤ ਮੇਰੇ ਪਤੀ ਨੂੰ ਨਹੀਂ ਮਿਲ ਰਹੀ ਹੈ। ਅਸੀਂ ਪਹਿਲਾਂ ਵੀ ਕਈ ਦਫ਼ਤਰਾਂ 'ਚ ਜਾ ਚੁੱਕੇ ਹਾਂ ਪਰ ਅਜੇ ਤੱਕ ਕੋਈ ਸਰਟੀਫਿਕੇਟ ਨਹੀਂ ਨਹੀਂ ਮਿਲਿਆ।''
ਇਸ ਤੋਂ ਬਾਅਦ ਮਹਿਲਾ ਸਰਟੀਫਿਕੇਟ ਲਈ ਸੀ.ਐੈੱਮ. ਕੋਲ ਚਲੀ ਗਈ। ਦੂਜੇ ਪਾਸੇ ਯੂ.ਪੀ. ਮੰਤਰੀ ਭੁਪਿੰਦਰ ਚੌਧਰੀ ਨੇ ਇਸ ਗੱਲ ਦੀ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ ਹੈ, ''ਇਹ ਦੁੱਖ ਵਾਲੀ ਗੱਲ ਕਿ ਇਸ ਤਰ੍ਹਾਂ ਦੀ ਘਟਨਾਵਾਂ ਸਿਵਲ ਸੁਸਾਇਟੀ 'ਚ ਹੋ ਰਹੀਆਂ ਹਨ। ਅਸੀਂ ਮਾਮਲੇ ਦੀ ਜਾਂਚ ਕਰਕੇ ਮਦਦ ਦੇਵਾਂਗੇ।''

PunjabKesari


Related News