ਪ੍ਰੇਮੀ ਜੋੜੇ ਦੇ ਕੱਪੜੇ ਲੁਹਾ ਕੇ ਬਣਾਈ ਵੀਡੀਓ, ਫਿਰ ਜ਼ਬਰਦਸਤੀ ਕਰਵਾਇਆ ਵਿਆਹ
Monday, Sep 09, 2024 - 12:28 PM (IST)
ਸੁਪੌਲ- ਬਿਹਾਰ ਦੇ ਸੁਪੌਲ ਤੋਂ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਪ੍ਰੇਮੀ ਜੋੜੇ ਨੂੰ ਨੰਗਾ ਕਰ ਕੇ ਬੇਰਹਿਮੀ ਨਾਲ ਕੁੱਟਿਆ ਜਾ ਰਿਹਾ ਹੈ। ਇਹ ਘਟਨਾ 28 ਅਗਸਤ ਦੀ ਅੱਧੀ ਰਾਤ ਦੀ ਦੱਸੀ ਜਾ ਰਹੀ ਹੈ। ਹਾਲਾਂਕਿ ਇਸ ਘਟਨਾ ਸਬੰਧੀ ਸ਼ਿਕਾਇਤ ਮਿਲਣ 'ਚ ਦੇਰੀ ਹੋਣ ਕਾਰਨ 4 ਸਤੰਬਰ ਨੂੰ ਹੀ ਸਥਾਨਕ ਥਾਣੇ 'ਚ ਐੱਫ.ਆਈ.ਆਰ. ਦਰਜ ਕਰ ਲਈ ਗਈ। ਪੁਲਸ ਦਾ ਦਾਅਵਾ ਹੈ ਕਿ ਵਾਇਰਲ ਵੀਡੀਓ ਉਨ੍ਹਾਂ ਦੇ ਧਿਆਨ 'ਚ ਆਉਂਦੇ ਹੀ ਪੁਲਸ ਨੇ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਕਾਰਵਾਈ ਕਰਦੇ ਹੋਏ ਨਾਮਜ਼ਦ ਦੋਸ਼ੀ ਸੁਬੋਧ ਪਾਸਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਜਦਕਿ ਪਾਸਵਾਨ ਦੇ ਨਾਲ ਇਸ ਘਟਨਾ 'ਚ ਸ਼ਾਮਲ ਹੋਰ ਦੋਸ਼ੀਆਂ ਦੀ ਭਾਲ ਜਾਰੀ ਹੈ। ਪੁਲਸ ਸੂਤਰਾਂ ਅਨੁਸਾਰ ਪੀੜਤ ਕੁੜੀ ਦੀ ਉਮਰ 17 ਸਾਲ ਅਤੇ ਮੁੰਡੇ ਦੀ ਉਮਰ 19 ਸਾਲ ਦੇ ਕਰੀਬ ਹੈ।
ਜ਼ਬਰਦਸਤੀ ਕਰਵਾਇਆ ਗਿਆ ਵਿਆਹ
ਪੀੜਤ ਮੁੰਡੇ ਅਨੁਸਾਰ 28 ਅਗਸਤ ਦੀ ਰਾਤ ਨੂੰ ਜਨਮ ਅਸ਼ਟਮੀ ਦੇ ਮੇਲੇ ਤੋਂ ਵਾਪਸ ਆਉਂਦੇ ਸਮੇਂ ਉਹ ਕਰਜੈਨ ਥਾਣਾ ਖੇਤਰ ਦੇ ਜਗਦੀਸ਼ਪੁਰ ਵਾਰਡ ਨੰਬਰ 6 ਦੇ ਨੇੜੇ ਤੋਂ ਲੰਘ ਰਿਹਾ ਸੀ ਤਾਂ ਕੁਝ ਮੁੰਡਿਆਂ ਨੇ ਉਸ ਨੂੰ ਜ਼ਬਰਦਸਤੀ ਅਗਵਾ ਕਰ ਲਿਆ ਅਤੇ ਨੇੜਲੇ ਸਰਕਾਰੀ ਸਕੂਲ 'ਚ ਲਿਜਾ ਕੇ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਕਤ ਮੁੰਡਿਆਂ ਨੇ ਉਸ ਦੀ ਪ੍ਰੇਮਿਕਾ ਨੂੰ ਉਸ ਦੇ ਜ਼ਰੀਏ ਫੋਨ ਕਰ ਬੁਲਾਇਆ ਅਤੇ ਫਿਰ ਉਸ ਨੂੰ ਅਗਵਾ ਕਰਕੇ ਸਕੂਲ ਲੈ ਗਏ। ਉੱਥੇ ਦੋਹਾਂ ਦੇ ਕੱਪੜੇ ਲਾਹ ਕੇ ਬੇਰਹਿਮੀ ਨਾਲ ਕੁੱਟਿਆ ਗਿਆ ਅਤੇ ਇਹ ਹਰਕਤ ਕਰਦੇ ਹੋਏ ਉਨ੍ਹਾਂ ਦੀ ਵੀਡੀਓ ਵੀ ਬਣਾਈ ਗਈ। ਇਸ ਤੋਂ ਬਾਅਦ ਉਨ੍ਹਾਂ ਦਾ ਜ਼ਬਰਦਸਤੀ ਵਿਆਹ ਕਰਵਾਇਆ ਗਿਆ ਅਤੇ ਧਮਕੀ ਦਿੱਤੀ ਗਈ ਕਿ ਜੇਕਰ ਉਨ੍ਹਾਂ ਨੇ ਇਸ ਘਟਨਾ ਬਾਰੇ ਕਿਸੇ ਨੂੰ ਦੱਸਿਆ ਜਾਂ ਪੁਲਸ ਕੋਲ ਕੇਸ ਦਰਜ ਕਰਵਾਇਆ ਤਾਂ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਜਾਵੇਗੀ।
ਕੁੜੀ ਨੇ ਵੀਡੀਓ ਰਾਹੀਂ ਕੀਤੀ ਦੋਸ਼ੀਆਂ ਦੀ ਪਛਾਣ
ਕੁੜੀ ਨੇ ਦੱਸਿਆ ਕਿ ਜਦੋਂ 28 ਅਗਸਤ ਨੂੰ ਉਸ ਦੇ ਪ੍ਰੇਮੀ ਨੇ ਫੋਨ ਕੀਤਾ ਤਾਂ ਉਸ ਨੇ ਮੁੰਡੇ 'ਤੇ ਭਰੋਸਾ ਕਰ ਕੇ, ਉਸ ਨੂੰ ਮਿਲਣ ਲਈ ਘਰੋਂ ਨਿਕਲ ਗਈ। ਇਸ ਤੋਂ ਬਾਅਦ ਕੁਝ ਲੜਕਿਆਂ ਨੇ ਉਸ ਨੂੰ ਫੜ ਲਿਆ, ਸਕੂਲ ਲੈ ਗਏ, ਕੁੱਟਮਾਰ ਕੀਤੀ ਅਤੇ ਉਸ ਦੇ ਕੱਪੜੇ ਉਤਾਰ ਦਿੱਤੇ। ਇਨ੍ਹਾਂ 'ਚੋਂ ਕੁਝ ਮੁੰਡਿਆਂ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਨੇ ਆਪਣੇ ਪ੍ਰੇਮੀ ਨੂੰ ਕੱਸ ਕੇ ਫੜ ਲਿਆ। ਇਸ ਦੇ ਬਾਵਜੂਦ ਦੋਵਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਕੁੜੀ ਨੇ ਵੀਡੀਓ ਰਾਹੀਂ ਕੁਝ ਦੋਸ਼ੀਆਂ ਦੀ ਪਛਾਣ ਕੀਤੀ ਅਤੇ ਸਤੀਸ਼ ਮਹਿਤਾ, ਸੁਬੋਧ ਪਾਸਵਾਨ, ਕ੍ਰਿਸ਼ਨਾ ਦਾਸ, ਸੰਜੇ ਪਾਸਵਾਨ ਅਤੇ ਰਾਜੀਵ ਜਾਧਵ ਦੇ ਨਾਂ ਦੱਸੇ। ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਜਦੋਂ ਉਹ ਸਕੂਲ ਜਾਂਦੀ ਸੀ ਤਾਂ ਇਹ ਮੁੰਡੇ ਉਸ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ। ਉਹ ਉਸ ਨੂੰ ਲਗਾਤਾਰ ਉਸ ਦੇ ਪ੍ਰੇਮੀ ਨੂੰ ਛੱਡਣ ਦੀ ਧਮਕੀ ਦਿੰਦੇ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8