ਸਕੂਲ ਬੋਰਡਾਂ ਲਈ ਬਣੇਗਾ ਯੂਨੀਫਾਰਮ ਸਿਸਟਮ, ਵਿਦਿਆਰਥੀਆਂ ਨੂੰ ਹੋਵੇਗਾ ਲਾਭ

Wednesday, May 31, 2023 - 01:02 PM (IST)

ਸਕੂਲ ਬੋਰਡਾਂ ਲਈ ਬਣੇਗਾ ਯੂਨੀਫਾਰਮ ਸਿਸਟਮ, ਵਿਦਿਆਰਥੀਆਂ ਨੂੰ ਹੋਵੇਗਾ ਲਾਭ

ਨਵੀਂ ਦਿੱਲੀ- ਰਾਸ਼ਟਰੀ ਸਿੱਖਿਆ ਨੀਤੀ (ਐੱਨ.ਈ.ਪੀ.) 2020 ਦੀਆਂ ਸਿਫ਼ਾਰਿਸ਼ਾਂ ਦੇ ਅਧੀਨ ਦੇਸ਼ ਦੇ ਸਾਰੇ ਬੋਰਡ ਦੀ ਪ੍ਰੀਖਿਆ ਪ੍ਰਕਿਰਿਆ, ਮੁਲਾਂਕਣ, ਪਾਠਕ੍ਰਮ ਅਤੇ ਸਾਰੇ ਬੋਰਡ ਨੂੰ ਇਕ ਸਮਾਨਤਾ ਦੇਣ ਦੀ ਯੋਜਨਾ ਹੈ। ਸਾਰੇ 60 ਸਿੱਖਿਆ ਬੋਰਡ ਲਈ ਸਰਕਾਰ ਯੂਨੀਫਾਰਮ ਸਿਸਟਮ ਲਿਆਉਣ ਦੀ ਤਿਆਰੀ ਕਰ ਰਹੀ ਹੈ। ਸੂਬਿਆਂ ਦੀ ਸਹਿਮਤੀ ਬਣ ਜਾਂਦੀ ਹੈ ਤਾਂ ਫਿਰ ਦੇਸ਼ ਦੇ ਸਾਰੇ ਬੋਰਡ ਦੇ ਨਾਮ ਬੇਸ਼ੱਕ ਵੱਖਰੇ ਹੋਣਗੇ ਪਰ ਉਨ੍ਹਾਂ ਦਾ ਕੰਮਕਾਰ ਇਕ ਸਮਾਨ ਹੋਵੇਗਾ। ਨਵੰਬਰ ਤੱਕ ਇਸ ਦਾ ਪਹਿਲਾ ਪੜਾਅ ਪੂਰਾ ਹੋਣ ਦੀ ਉਮੀਦ ਹੈ। ਵਿਦਿਆਰਥੀਆਂ ਨੂੰ ਸਭ ਤੋਂ ਵੱਧ ਲਾਭ ਹੋਵੇਗਾ। ਸਿੱਖਿਆ ਮੰਤਰਾਲਾ, ਪਰਖ (ਰਾਸ਼ਟਰੀ ਮੁਲਾਂਕਣ ਕੇਂਦਰ) ਅਤੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਪਿਛਲੇ ਦਿਨੀਂ ਮੁਲਾਂਕਣ 'ਤੇ ਪਹਿਲੀ ਰਾਸ਼ਟਰੀ ਪੱਧਰ ਦੀ ਬੈਠਕ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਸਕੱਤਰ ਸੰਜੇ ਕੁਮਾਰ ਦੀ ਪ੍ਰਧਾਨਗੀ 'ਚ ਸੰਪੰਨ ਹੋਈ ਹੈ।

ਪਰਖ ਨੂੰ ਐੱਨ.ਸੀ.ਆਰ.ਟੀ. ਦੇ ਅਧੀਨ ਸੰਗਠਨ ਦੇ ਰੂਪ 'ਚ ਸਥਾਪਤ ਕੀਤਾ ਗਿਆ ਹੈ। ਇਹ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਕੂਲ ਬੋਰਡਾਂ ਨੂੰ ਇਕ ਸਾਂਝੇ ਮੰਮਚ 'ਤੇ ਲਿਆਉਣ ਦਾ ਕੰਮ ਕਰੇਗਾ। ਬੈਠਕ 'ਚ ਸਿੱਖਿਆ ਮੰਤਰਾਲਾ, ਸੀ.ਬੀ.ਐੱਸ.ਈ., ਐੱਨ.ਸੀ.ਆਰ.ਟੀ., ਐੱਨ.ਆਈ.ਓ.ਐੱਸ. ਅਤੇ ਐੱਨ.ਸੀ.ਟੀ.ਈ. ਤੋਂ ਇਲਾਵਾ ਰਾਜ ਸਿੱਖਿਆ ਸਕੱਤਰ, ਰਾਜ ਪ੍ਰਾਜੈਕਟ ਡਾਇਰੈਕਟਰ ਸਕੂਲ ਸਮੇਤ ਦੇਸ਼ ਭਰ ਦੇ ਪ੍ਰਦੇਸ਼ ਪ੍ਰੀਖਿਆ ਬੋਰਡ ਦੇ ਅਧਿਕਾਰੀ ਸ਼ਾਮਲ ਹੋਏ ਸਨ। ਸਕੂਲ ਸਿੱਖਿਆ ਸਕੱਤਰ, ਭਾਰਤ ਸਰਕਾਰ ਸੰਜੇ ਕੁਮਾਰ ਨੇ ਦੱਸਿਆ ਕਿ ਸਾਰੇ ਸਕੂਲ ਬੋਰਡ ਦੀ ਸਮਾਨਤਾ ਹੋਣੀ ਜ਼ਰੂਰੀ ਹੈ। 


author

DIsha

Content Editor

Related News