ਸਰਕਾਰੀ ਹਸਪਤਾਲ ਦੀ ਗਲਤੀ ਕਾਰਨ ਤਿੰਨ ਸਾਲ ਦੀ ਬੱਚੀ ਨੇ ਗਵਾਇਆ ਆਪਣਾ ਨਵਜੰਮਿਆ ਭਰਾ

Friday, Dec 08, 2017 - 12:58 PM (IST)

ਸਰਕਾਰੀ ਹਸਪਤਾਲ ਦੀ ਗਲਤੀ ਕਾਰਨ ਤਿੰਨ ਸਾਲ ਦੀ ਬੱਚੀ ਨੇ ਗਵਾਇਆ ਆਪਣਾ ਨਵਜੰਮਿਆ ਭਰਾ

ਹਿਸਾਰ — ਸਰਕਾਰੀ ਐਂਬੂਲੈਂਸ ਸੇਵਾ ਬੰਦ ਹੋਣ ਕਾਰਨ ਸਰਕਾਰ ਨੂੰ ਭਾਵੇਂ ਇਸ ਦਾ ਨੁਕਸਾਨ ਨਾ ਹੋਇਆ ਹੋਵੇ ਪਰ ਇਕ ਗਰਭਵਤੀ ਨੂੰ ਇਸ ਦਾ ਜ਼ਿੰਦਗੀ ਭਰ ਦਾ ਨੁਕਸਾਨ ਹੋ ਗਿਆ ਹੈ। ਐਂਬੂਲੈਂਸ ਸੇਵਾ ਦੀ ਅਣਹੋਂਦ 'ਚ ਗਰਭਵਤੀ ਨੂੰ ਜਣੇਪਾ ਦਰਦਾਂ ਹੋਣ ਦੇ ਸਮੇਂ ਹਸਪਤਾਲ ਨਹੀਂ ਪਹੁੰਚਾਇਆ ਜਾ ਸਕਿਆ। ਬਹੁਤ ਹੀ ਮੁਸ਼ਕਿਲ ਨਾਲ ਗਰਭਵਤੀ ਨੂੰ ਪ੍ਰਾਇਵੇਟ ਵਾਹਨ 'ਤੇ ਹਸਪਤਾਲ ਲੈ ਜਾਉਂਦੇ ਸਮੇਂ ਰਸਤੇ 'ਚ ਹੀ ਉਸਨੇ ਕਾਰ 'ਚ ਬੱਚੇ ਨੂੰ ਜਨਮ ਦੇ ਦਿੱਤਾ। ਦੁੱਖ ਦੀ ਗੱਲ ਇਹ ਹੈ ਕਿ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਸਰਕਾਰੀ ਸੇਵਾਵਾਂ ਬਾਰੇ ਗੁੱਸੇ 'ਚ ਹੈ।

PunjabKesari
ਖਰਿਆ ਦੇ ਰਹਿਣ ਵਾਲੇ ਰਾਜੇਸ਼ ਨੇ ਦੱਸਿਆ ਕਿ ਉਸਦੀ ਪਤਨੀ ਗਰਭਵਤੀ ਸੀ ਅਚਾਨਕ ਉਸਦੇ ਪੇਟ 'ਚ ਦਰਦ ਹੋਇਆ। ਉਸਨੇ ਪਤਨੀ ਨੂੰ ਹਿਸਾਰ ਲੈ ਕੇ ਜਾਣ ਲਈ ਸਥਾਨਕ ਹਸਪਤਾਲ 'ਚ ਕਈ ਫੋਨ ਕੀਤੇ ਪਰ ਦੋ ਘੰਟੇ ਬੀਤ ਜਾਣ ਤੋਂ ਬਾਅਦ ਵੀ ਐਂਬੂਲੈਂਸ ਨਹੀਂ ਪੁੱਜੀ। ਇਸ ਤੋਂ ਬਾਅਦ ਉਹ ਪ੍ਰਾਇਵੇਟ ਵਾਹਨ 'ਚ ਆਪਣੀ ਪਤਨੀ ਨੂੰ ਹਿਸਾਰ ਲੈ ਕੇ ਆ ਰਿਹਾ ਸੀ ਕਿ ਰਸਤੇ 'ਚ ਹੀ ਉਸਦੀ ਪਤਨੀ ਦੀ ਡਿਲਵਰੀ ਹੋ ਗਈ। ਹਸਪਤਾਲ ਦੇ ਬਾਹਰ ਪਹੁੰਚਣ 'ਤੇ ਡਾਕਟਰਾਂ ਨੂੰ ਬੁਲਾਇਆ। ਡਾਕਟਰਾਂ ਨੇ ਉਸਦੇ ਬੱਚੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ। ਰਾਜੇਸ਼ ਨੇ ਦੱਸਿਆ ਕਿ ਇਹ ਸਭ ਕੁਝ ਐਂਬੂਲੈਂਸ ਚਾਲਕਾਂ ਦੀ ਲਾਪਰਵਾਹੀ ਦਾ ਨਤੀਜਾ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਮਹਿਲਾ ਦੀ ਇਸ ਤੋਂ ਪਹਿਲਾਂ ਤਿੰਨ ਸਾਲ ਦੀ ਬੇਟੀ ਹੈ ਅਤੇ ਜਿਹੜਾ ਬੱਚਾ ਪੈਦਾ ਹੋਇਆ ਉਹ ਲੜਕਾ ਸੀ।


Related News