ਲਾਕਡਾਊਨ ’ਚ ‘ਦੌੜੀਆਂ ਟਰੇਨਾਂ’, ਇਕ ਲੱਖ ਤੋਂ ਵਧੇਰੇ ਪ੍ਰਵਾਸੀਆਂ ਨੂੰ ਮੰਜ਼ਲ ’ਤੇ ਪਹੁੰਚਾਇਆ

05/06/2020 6:22:10 PM

ਨਵੀਂ ਦਿੱਲੀ (ਭਾਸ਼ਾ)— ਰੇਲਵੇ ਨੇ ਬੁੱਧਵਾਰ ਨੂੰ ਦੱਸਿਆ ਕਿ ਉਸ ਨੇ ਇਕ ਮਈ ਤੋਂ ਹੁਣ ਤੱਕ 115 ਮਜ਼ਦੂਰ ਸਪੈਸ਼ਲ ਟਰੇਨਾਂ ਚਲਾਈਆਂ ਹਨ, ਜਿਨ੍ਹਾਂ ’ਚ ਲਾਕਡਾਊਨ ਦੀ ਵਜ੍ਹਾ ਨਾਲ ਦੇਸ਼ ਵੱਖ-ਵੱਖ ਹਿੱਸਿਆਂ ’ਚ ਫਸੇ ਇਕ ਲੱਖ ਤੋਂ ਵਧੇਰੇ ਪ੍ਰਵਾਸੀਆਂ ਨੂੰ ਲਿਜਾਇਆ ਗਿਆ। ਰੇਲਵੇ ਨੇ ਕਿਹਾ ਕਿ ਬੁੱਧਵਾਰ ਨੂੰ ਚੱਲਣ ਵਾਲੀਆਂ 42 ਟਰੇਨਾਂ ’ਚੋਂ 22 ਦਿਨਾਂ ’ਚ ਰਵਾਨਾ ਹੋ ਚੁੱਕੀਆਂ ਹਨ। 20 ਹੋਰ ਟਰੇਨਾਂ ਰਾਤ ਨੂੰ ਚੱਲਣਗੀਆਂ। ਰੇਲਵੇ ਨੇ ਮੰਗਲਵਾਰ ਰਾਤ ਤੱਕ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਲਾਗੂ ਕੀਤੇ ਗਏ ਲਾਕਡਾਊਨ ਕਾਰਨ ਕੰਮ ਵਾਲੀਆਂ ਥਾਵਾਂ ’ਤੇ ਫਸ ਗਏ ਪ੍ਰਵਾਸੀ ਮਜ਼ਦੂਰਾਂ ਲਈ 88 ਟਰੇਨਾਂ ਚਲਾਈਆਂ। 

PunjabKesari

ਹਰੇਕ ਸਪੈਸ਼ਲ ਟਰੇਨ ’ਚ 2 ਡੱਬੇ ਹਨ ਅਤੇ ਹਰ ਡੱਬੇ ’ਚ 72 ਸੀਟਾਂ ਹਨ। ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਹੋਵੇ, ਇਸ ਲਈ ਰੇਲਵੇ ਇਕ ਡੱਬੇ ’ਚ 54 ਯਾਤਰੀਆਂ ਨੂੰ ਹੀ ਬਿਠਾਇਆ ਜਾ ਰਿਹਾ ਹੈ। ਕਰਨਾਟਕ ਸਰਕਾਰ ਨੇ ਅਗਲੇ 5 ਦਿਨਾਂ ਵਿਚ ਸੂਬੇ ਤੋਂ ਚੱਲਣ ਵਾਲੀਆਂ 10 ਟਰੇਨਾਂ ਨੂੰ ਮੰਗਲਵਾਰ ਨੂੰ ਰੱਦ ਕਰ ਦਿੱਤਾ। ਹਾਲਾਂਕਿ ਸੂਬਾ ਸਰਕਾਰ ਨੇ ਕਿਹਾ ਕਿ ਬੈਂਗਲੁਰੂ ਤੋਂ ਬਿਹਾਰ ਲਈ 3 ਟਰੇਨਾਂ ਤੈਅਸ਼ੁਦਾ ਪ੍ਰੋਗਰਾਮ ਤੋਂ ਰਵਾਨਾ ਹੋਣਗੀਆਂ। ਰੇਲਵੇ ਨੇ ਅਜੇ ਤੱਕ ਅਧਿਕਾਰਤ ਤੌਰ ’ਤੇ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਇਨ੍ਹਾਂ ਸੇਵਾਵਾਂ ’ਤੇ ਕਿੰਨਾ ਪੈਸਾ ਖਰਚ ਹੋਇਆ ਹੈ, ਹਾਲਾਂਕਿ ਸਰਕਾਰ ਨੇ ਕਿਹਾ ਹੈ ਕਿ 85 ਅਤੇ 15 ਦੇ ਅਨੁਪਾਤ ’ਚ ਸੂਬਿਆਂ ਦੇ ਨਾਲ ਖਰਚ ਕੀਤਾ ਗਿਆ।

PunjabKesari

ਅਧਿਕਾਰੀਆਂ ਨੇ ਸੰਕੇਤ ਦਿੱਤੇ ਹਨ ਕਿ ਰੇਲਵੇ ਨੇ ਹਰੇਕ ਸੇਵਾ ’ਤੇ 80 ਲੱਖ ਰੁਪਏ ਖਰਚ ਕੀਤੇ। ਮੰਗਲਵਾਰ ਦੀ ਸਵੇਰ ਤੱਕ ਗੁਜਰਾਤ ਤੋਂ ਕਰੀਬ 35 ਟਰੇਨਾਂ ਰਵਾਨਾ ਹੋਈਆਂ, ਜਦਕਿ ਕੇਰਲ ਤੋਂ 13 ਟਰੇਨਾਂ ਰਵਾਨਾ ਹੋਈਆਂ। ਅੰਕੜਿਆਂ ਮੁਤਾਬਕ 13 ਟਰੇਨਾਂ ਬਿਹਾਰ ਗਈਆਂ ਹਨ ਅਤੇ 11 ਟਰੇਨਾਂ ਰਸਤੇ ਵਿਚ ਹਨ, ਜਦਕਿ 6 ਹੋਰ ਚਲਾਉਣ ਦੀ ਯੋਜਨਾ ਹੈ। 


Tanu

Content Editor

Related News