ਧਰਮਾਂ ਦੇ ਹੇਰਫੇਰ ''ਚ ਫਸਿਆ ਮਸ਼ਹੂਰ ਗਾਇਕ! (ਦੇਖੋ ਤਸਵੀਰਾਂ)

Thursday, Sep 17, 2015 - 09:32 AM (IST)

 ਧਰਮਾਂ ਦੇ ਹੇਰਫੇਰ ''ਚ ਫਸਿਆ ਮਸ਼ਹੂਰ ਗਾਇਕ! (ਦੇਖੋ ਤਸਵੀਰਾਂ)


ਮੁੰਬਈ— ਦੇਸ਼ ਦੇ ਮਸ਼ਹੂਰ ਗਾਇਕ ਤੇ ਸੰਗੀਤਕਾਰ ਏ. ਆਰ. ਰਹਿਮਾਨ ''ਤੇ ਇਕ ਵਾਰ ਫਿਰ ਤੋਂ ਧਰਮ ਸੰਕਟ ਆ ਗਿਆ ਹੈ। ਚੋਟੀ ਦਾ ਇਹ ਗਾਇਕ ਧਰਮਾਂ ਦੇ ਹੇਰਫੇਰ ਵਿਚ ਫਸ ਗਿਆ ਹੈ। ਮੁਸਲਿਮ ਭਾਈਚਾਰੇ ਵੱਲੋਂ ਰਹਿਮਾਨ ਦੇ ਖਿਲਾਫ ਫਤਵਾ ਜਾਰੀ ਕੀਤੇ ਜਾਣ ਤੋਂ ਬਾਅਦ ਹਿੰਦੂ ਸੰਗਠਨ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਨੇ ਉਨ੍ਹਾਂ ਨੂੰ ਘਰ ਵਾਪਸੀ ਦਾ ਸੱਦਾ ਦਿੱਤਾ ਹੈ। ਵਿਹਿਪ ਦੇ ਸੰਯੁਕਤ ਸਕੱਤਰ ਸਰਿੰਦਰ ਜੈਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਏ. ਆਰ. ਰਹਿਮਾਨ ਹਿੰਦੂ ਧਰਮ ਵਿਚ ਵਾਪਸੀ ਕਰ ਲਵੇ। 
ਜ਼ਿਕਰਯੋਗ ਹੈ ਕਿ ਆਸਕਰ ਐਵਾਰਡ ਜੇਤੂ ਰਹਿਮਾਨ ਨੇ ਮਾਜਿਦ ਮਜੀਦੀ ਦੀ ਫਿਲਮ ''ਪੈਗੰਬਰ: ਦਿ ਮੈਸੰਜਰ ਆਫ ਗੌਡ'' ਲਈ ਸੰਗੀਤ ਤਿਆਰ ਕੀਤਾ ਹੈ। ਫਿਲਮ ਸ਼ੁਰੂ ਤੋਂ ਹੀ ਵਿਵਾਦਾਂ ਵਿਚ ਘਿਰੀ ਹੋਈ ਹੈ। ਫਿਲਮ ਦੇ ਸੰਗੀਤ ਦੇ ਸਾਹਮਣੇ ਆਉਣ ਤੋਂ ਬਾਅਦ ਮੁਸਲਿਮ ਭਾਈਚਾਰੇ ਨੇ ਰਹਿਮਾਨ ਦੇ ਖਿਲਾਫ ਫਤਵਾ ਜਾਰੀ ਕਰ ਦਿੱਤਾ। ਰਹਿਮਾਨ ਨੇ ਵਿਰੋਧ ''ਤੇ ਕਿਹਾ ਕਿ ਉਨ੍ਹਾਂ ਨੇ ਸਾਫ ਨੀਅਤ ਨਾਲ ਆਪਣਾ ਕੰਮ ਕੀਤਾ ਹੈ ਤੇ ਉਨ੍ਹਾਂ ਦਾ ਮਕਸਦ ਕਿਸੀ ਭਾਵਨਾ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਪਰ ਮੁੰਬਈ ਸੁੰਨੀ ਭਾਈਚਾਰੇ ਦੀ ਰਜਾ ਅਕੈਡਮੀ ਨੇ ਪਿਛਲੇ ਹਫਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨਾਲ ਮੁਲਾਕਾਤ ਕਰਕੇ ਆਪਣਾ ਵਿਰੋਧ ਦਰਜ ਕਰਵਾਇਆ। 
ਇਸ ਫਿਲਮ ਨੂੰ ਬਣਾਉਣ ਲਈ ਪੰਜ ਸਾਲ ਲੱਗੇ ਹਨ ਅਤੇ ਇਹ ਈਰਾਨ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਫਿਲਮ ਹੈ। ਫਿਲਮ ਵਿਚ ਮੁਹੰਮਦ ਸਾਹਬ ਦਾ ਚਿਹਰਾ ਦਿਖਾਉਣ ਲਈ ਕੇ ਵੀ ਵੱਡਾ ਵਿਵਾਦ ਛਿੜਿਆ ਹੋਇਆ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
author

Kulvinder Mahi

News Editor

Related News