ਵਿਆਹ ਦਾ ਝਾਂਸਾ ਦੇ ਕੇ ਕੀਤਾ ਰੇਪ, ਗਰਭਵਤੀ ਹੋਈ ਤਾਂ ਕਰਵਾ ਦਿੱਤਾ ਗਰਭਪਾਤ

Sunday, Jul 28, 2024 - 01:29 PM (IST)

ਵਿਆਹ ਦਾ ਝਾਂਸਾ ਦੇ ਕੇ ਕੀਤਾ ਰੇਪ, ਗਰਭਵਤੀ ਹੋਈ ਤਾਂ ਕਰਵਾ ਦਿੱਤਾ ਗਰਭਪਾਤ

ਠਾਣੇ (ਭਾਸ਼ਾ)- ਮਹਾਰਾਸ਼ਟਰ 'ਚ ਮੁੰਬਈ ਦੇ ਜੋਗੇਸ਼ਵਰੀ ਇਲਾਕੇ ਤੋਂ 28 ਸਾਲਾ ਇਕ ਵਿਅਕਤੀ ਨੂੰ ਇਕ ਕੁੜੀ ਨਾਲ ਕਈ ਵਾਰ ਜਬਰ ਜ਼ਿਨਾਹ ਕਰਨ ਅਤੇ ਉਸ ਨੂੰ ਗਰਭਪਾਤ ਲਈ ਮਜ਼ਬੂਰ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਠਾਣੇ ਪੁਲਸ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਰਬੋਡੀ ਪੁਲਸ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਰਿਆਸਤ ਇਲਿਆਸ ਕੁਰੈਸ਼ੀ ਵਜੋਂ ਹੋਈ ਹੈ ਅਤੇ ਉਹ ਇਕ ਦਰਜੀ ਹੈ।

ਉਨ੍ਹਾਂ ਦੱਸਿਆ ਕਿ ਦੋਸ਼ੀ ਨੇ 24 ਸਾਲਾ ਪੀੜਤਾ ਨਾਲ ਦੋਸਤੀ ਕੀਤੀ ਅਤੇ ਵਿਆਹ ਦਾ ਵਾਅਦਾ ਕਰ ਕੇ ਫਰਵਰੀ 2022 ਤੋਂ ਇਸ ਸਾਲ ਜਨਵਰੀ ਦਰਮਿਆਨ ਕਈ ਵਾਰ ਉਸ ਨਾਲ ਜਬਰ ਜ਼ਿਨਾਹ ਕੀਤਾ। ਅਧਿਕਾਰੀ ਨੇ ਕਿਹਾ,''ਦੋਸ਼ੀ ਨੇ ਕੁੜੀ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੇ ਸ਼ਿਕਾਇਤ ਦਰਜ ਕਰਵਾਈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News