ਰੂਸੀ ਦੂਤਘਰ ਦੀ ਕਰਮਚਾਰੀ ਦਾ ਮੋਬਾਇਲ ਖੋਹ ਕੇ ਫਰਾਰ ਹੋਇਆ ਨੌਜਵਾਨ
Tuesday, Aug 20, 2024 - 10:04 AM (IST)
ਨਵੀਂ ਦਿੱਲੀ (ਭਾਸ਼ਾ)- ਉੱਤਰ ਦਿੱਲੀ ਦੇ ਕਸ਼ਮੀਰ ਗੇਟ ਇਲਾਕੇ 'ਚ ਲਾਲ ਕਿਲ੍ਹੇ ਕੋਲ ਇਕ ਵਿਅਕਤੀ ਨੇ ਰੂਸੀ ਦੂਤਘਰ ਦੀ ਇਕ ਕਰਮਚਾਰੀ ਦਾ ਮੋਬਾਇਲ ਫੋਨ ਖੋਹ ਲਿਆ। ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਘਟਨਾ ਪਿਛਲੇ ਸ਼ਨੀਵਾਰ ਨੂੰ ਸ਼ਾਮ ਕਰੀਬ 4.30 ਵਜੇ ਹੋਈ, ਜਦੋਂ ਰੂਸੀ ਮਹਿਲਾ ਲਾਲ ਕਿਲ੍ਹੇ ਦੇ ਪਿੱਛੇ ਇਕ ਕਬਰਸਤਾਨ ਕੋਲ ਤਸਵੀਰਾਂ ਖਿੱਚ ਰਹੀ ਸੀ।
ਪੁਲਸ ਦੇ ਇਕ ਅਧਿਕਾਰੀ ਅਨੁਸਾਰ ਘਟਨਾ ਤੋਂ ਬਾਅਦ ਰੂਸੀ ਕਰਮਚਾਰੀ ਕਸ਼ਮੀਰੀ ਗੇਟ ਥਾਣੇ ਪਹੁੰਚੀ, ਉਸ ਨੇ ਕੋਈ ਬਿਆਨ ਦਰਜ ਨਹੀਂ ਕਰਵਾਇਆ ਪਰ ਕਿਹਾ ਕਿ ਉਹ ਵਾਰਦਾਤ ਦੇ ਸਿਲਸਿਲੇ 'ਚ ਇਕ ਈ-ਮੇਲ ਭੇਜੇਗੀ। ਅਧਿਕਾਰੀ ਅਨੁਸਾਰ, ਪੁਲਸ ਨੇ ਮਾਮਲੇ ਦਾ ਨੋਟਿਸ ਲਿਆ ਅਤੇ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀ ਧਾਰਾ 304 (2) 3/5 (ਝਪਟਮਾਰੀ) ਦੇ ਅਧੀਨ ਕਸ਼ਮੀਰੀ ਗੇਟ ਥਾਣੇ 'ਚ ਐੱਫ.ਆਈ.ਆਰ. ਦਰਜ ਕੀਤੀ। ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ ਦੇ ਨੇੜੇ-ਤੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੇ ਫੁਟੇਜ ਦੇਖ ਕੇ ਦੋਸ਼ੀ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਦਾ ਪਤਾ ਲਗਾਉਣ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਟੀਮ ਗਠਿਤ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8