ਕੋਚਿੰਗ ਸੈਂਟਰ ਦੇ ਬੇਸਮੈਂਟ ''ਚ ਪਾਣੀ ਭਰਨ ਦਾ ਖ਼ੌਫਨਾਕ ਵੀਡੀਓ ਆਇਆ ਸਾਹਮਣੇ, 3 ਵਿਦਿਆਰਥੀਆਂ ਦੀ ਮੌਤ

Monday, Jul 29, 2024 - 10:34 AM (IST)

ਨੈਸ਼ਨਲ ਡੈਸਕ- ਆਈ.ਏ.ਐੱਸ. ਕੋਚਿੰਗ ਦੇ ਬੇਸਮੈਂਟ 'ਚ ਪਾਣੀ ਭਰਨ ਦਾ ਖ਼ੌਫਨਾਕ ਵੀਡੀਓ ਸਾਹਮਣੇ ਆਇਆ ਹੈ। ਇਸ ਆਈ.ਏ.ਐੱਸ. ਕੋਚਿੰਗ ਸੈਂਟਰ 'ਚ ਪਾਣੀ ਭਰਨ ਨਾਲ 3 ਵਿਦਿਆਰਥੀਆਂ ਦੀ ਮੌਤ ਹੋ ਗਈ। ਇਹ ਘਟਨਾ ਕੇਂਦਰੀ ਉਪਭੋਗਤਾ ਸੁਰੱਖਿਆ ਅਥਾਰਟੀ (ਸੀ.ਸੀ.ਪੀ.ਏ.) ਵਲੋਂ 20 ਆਈ.ਏ.ਐੱਸ. ਕੋਚਿੰਗ ਸੈਂਟਰਾਂ ਵਲੋਂ ਵਿਗਿਆਪਨ ਅਤੇ ਵਪਾਰ ਪ੍ਰਥਾਵਾਂ ਦੀ ਵਿਆਪਕ ਜਾਂਚ ਦਾ ਹਿੱਸਾ ਹੈ। ਸੀ.ਸੀ.ਪੀ.ਏ. ਨੇ ਆਪਣੇ ਪਾਠਕ੍ਰਮਾਂ ਅਤੇ ਸਫ਼ਲਤਾ ਦੇ ਦਰ ਦੇ ਸੰਬੰਧ 'ਚ ਪਾਰਦਰਸ਼ਤਾ ਦੇ ਬਿਨਾਂ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਲਈ ਉੱਚ ਉਪਲੱਬਧੀ ਹਾਸਲ ਕਰਨ ਵਾਲਿਆਂ ਦੇ ਨਾਂ ਅਤੇ ਅਕਸ ਦੀ ਵਰਤੋਂ ਕਰਨ ਲਈ ਕਈ ਸੰਸਥਾਵਾਂ 'ਤੇ ਜੁਰਮਾਨਾ ਲਗਾਇਆ ਹੈ ਅਤੇ ਦੂਜਿਆਂ ਨੂੰ ਨੋਟਿਸ ਜਾਰੀ ਕੀਤਾ ਹੈ।

 

ਮ੍ਰਿਤਕਾਂ ਦੀ ਪਛਾਣ ਸ਼੍ਰੇਆ ਯਾਦਵ, ਤਾਨਿਆ ਸੋਨੀ ਅਤੇ ਨਿਵਿਨ ਡਾਲਵਿਨ ਵਜੋਂ ਹੋਈ ਹੈ, ਜੋ ਤੇਜ਼ੀ ਨਾਲ ਭਰੇ ਬੇਸਮੈਂਟ 'ਚ ਫਸ ਗਏ ਸਨ। ਆਨਲਾਈਨ ਸਾਹਮਣੇ ਆਏ 18 ਸਕਿੰਟ ਦੇ ਵੀਡੀਓ 'ਚ ਲੋਕਾਂ ਨੂੰ ਪਾਣੀ 'ਚ ਫਸੇ ਲੋਕਾਂ ਨੂੰ ਬਚਾਉਂਦੇ ਹੋਏ ਦਿਖਾਇਆ ਗਿਆ ਹੈ। ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫ਼ੋਰਸ (ਐੱਨ.ਡੀ.ਆਰ.ਐੱਫ.) ਨੇ 7 ਘੰਟੇ ਲੰਬੀ ਬਚਾਅ ਮੁਹਿੰਮ ਦਾ ਸਮਾਪਨ ਕੀਤਾ, ਜਿਸ ਦੌਰਾਨ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਘਟਨਾ ਦੇ ਤੁਰੰਤ ਬਾਅਦ ਕੋਚਿੰਗ ਸੈਂਟਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਅਤੇ ਵਿਦਿਆਰਥੀਆਂ ਨੇ ਇਸ ਤ੍ਰਾਸਦੀ ਲਈ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਅਧਿਕਾਰੀਆਂ ਖ਼ਿਲਾਫ਼ ਨਾਅਰੇ ਲਗਾਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News