ਪੰਜਾਬ ਵਾਸੀਆਂ ਲਈ Good News! ਜਲੰਧਰ ''ਚ ਬਣੇਗਾ ਸਪੋਰਟਸ ਟੈਕਨਾਲੋਜੀ ਐਕਸਟੈਂਸ਼ਨ ਸੈਂਟਰ
Monday, Dec 29, 2025 - 03:33 PM (IST)
ਜਲੰਧਰ- ਪੰਜਾਬ ਦੇ ਖੇਡ ਸਾਮਾਨ ਉਦਯੋਗ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਕੇਂਦਰੀ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ ਮੰਤਰਾਲੇ (MSME) ਨੇ ਜਲੰਧਰ 'ਚ ਇਕ ਟੈਕਨਾਲੋਜੀ ਵਿਸਥਾਰ ਕੇਂਦਰ ਸਥਾਪਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫ਼ੈਸਲਾ ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਮੰਤਰੀ ਸੰਜੀਵ ਅਰੋੜਾ ਅਤੇ ਕੇਂਦਰੀ MSME ਮੰਤਰੀ ਜੀਤਨ ਰਾਮ ਮਾਂਝੀ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ। 21 ਜੁਲਾਈ ਨੂੰ ਨਵੀਂ ਦਿੱਲੀ ਵਿੱਚ ਹੋਈ ਮੀਟਿੰਗ ਦੌਰਾਨ ਮੰਤਰੀ ਅਰੋੜਾ ਨੇ ਟੈਕਨਾਲੋਜੀ ਅਪਗ੍ਰੇਡੇਸ਼ਨ, ਉਤਪਾਦ ਵਿਕਾਸ, ਟੈਸਟਿੰਗ ਸਹੂਲਤਾਂ ਅਤੇ ਵਿਸ਼ਵ ਪੱਧਰੀ ਗੁਣਵੱਤਾ ਦੇ ਮਿਆਰਾਂ ਦੇ ਮਾਮਲੇ ਵਿੱਚ ਜਲੰਧਰ-ਅਧਾਰਤ ਖੇਡ ਸਮਾਨ ਉਦਯੋਗ ਨੂੰ ਦਰਪੇਸ਼ ਚੁਣੌਤੀਆਂ ਨੂੰ ਉਜਾਗਰ ਕੀਤਾ ਸੀ।
ਇਹ ਵੀ ਪੜ੍ਹੋ: ਇਕ ਹਜ਼ਾਰ ਰੁਪਏ ਦੀ ਉਡੀਕ 'ਚ ਬੈਠੀਆਂ ਔਰਤਾਂ ਲਈ ਖ਼ੁਸ਼ਖ਼ਬਰੀ! ਮੰਤਰੀ ਹਰਪਾਲ ਚੀਮਾ ਨੇ ਆਖੀ ਵੱਡੀ ਗੱਲ

ਉਨ੍ਹਾਂ ਨੇ ਪੀ. ਪੀ. ਡੀ. ਸੀ, ਮੇਰਠ ਅਧੀਨ ਜਲੰਧਰ 'ਚ ਇਕ ਤਕਨਾਲੋਜੀ ਵਿਸਥਾਰ ਕੇਂਦਰ ਦੀ ਜਲਦੀ ਪ੍ਰਵਾਨਗੀ ਦੀ ਬੇਨਤੀ ਕੀਤੀ ਸੀ, ਜੋਕਿ ਲੰਬੇ ਸਮੇਂ ਤੋਂ ਪੈਂਡਿੰਗ। ਐੱਮ. ਐੱਸ. ਐੱਮ. ਈ. ਮੰਤਰਾਲੇ ਨੇ 18 ਦਸੰਬਰ 2025 ਨੂੰ ਇਕ ਅਧਿਕਾਰਤ ਪੱਤਰ ਰਾਹੀਂ, ਸਰਕਾਰੀ ਚਮੜਾ ਅਤੇ ਫੁੱਟਵੀਅਰ ਤਕਨਾਲੋਜੀ ਸੰਸਥਾ, ਜਲੰਧਰ ਵਿਖੇ ਇਸ ਕੇਂਦਰ ਦੀ ਸਥਾਪਨਾ ਲਈ ਸਹਿਮਤੀ ਦਿੱਤੀ ਹੈ। ਇਹ ਕੇਂਦਰ ਇਕ ਹੱਬ-ਐਂਡ-ਸਪੋਕ ਮਾਡਲ 'ਤੇ ਕੰਮ ਕਰੇਗਾ, ਜਿਸ ਵਿੱਚ ਪੀ. ਪੀ. ਡੀ. ਸੀ ਮੇਰਠ ਮਾਰਗਦਰਸ਼ਨ ਪ੍ਰਦਾਨ ਕਰੇਗਾ।
ਇਸ ਦੇ ਲਈ ਜਲੰਧਰ ਵਿਚ 5 ਜਨਵਰੀ 2026 ਨੂੰ ਇਕ ਸਮਝੌਤਾ ਪੱਤਰ (MoU) 'ਤੇ ਹਸਤਾਖ਼ਰ ਕੀਤੇ ਜਾਣ ਦਾ ਪ੍ਰਸਤਾਵ ਹੈ। ਲਗਭਗ 11,166 ਵਰਗ ਫੁੱਟ ਦੇ ਖੇਤਰ ਵਿੱਚ ਸਥਿਤ ਇਹ ਕੇਂਦਰ ਉਤਪਾਦ ਅਤੇ ਪ੍ਰਕਿਰਿਆ ਵਿਕਾਸ, ਤਕਨਾਲੋਜੀ ਟਰਾਂਸਫਰ, ਟੈਸਟਿੰਗ ਸਹੂਲਤਾਂ, ਹੁਨਰ ਵਿਕਾਸ ਅਤੇ ਸਲਾਹਕਾਰ ਸੇਵਾਵਾਂ ਪ੍ਰਦਾਨ ਕਰੇਗਾ। ਮੰਤਰੀ ਸੰਜੀਵ ਅਰੋੜਾ ਨੇ ਇਸ ਨੂੰ ਪੰਜਾਬ ਦੇ ਖੇਡ ਉਦਯੋਗ ਲਈ ਇਕ ਗੇਮ-ਚੇਂਜਰ ਦੱਸਦਿਆਂ ਕਿਹਾ ਕਿ ਇਹ ਗੁਣਵੱਤਾ, ਮੁਕਾਬਲੇਬਾਜ਼ੀ ਅਤੇ ਨਿਰਯਾਤ ਨੂੰ ਵਧਾਏਗਾ।

ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ LPU ਦੇ 2 ਵਿਦਿਆਰਥੀਆਂ ਨਾਲ ਵੱਡਾ ਹਾਦਸਾ! ਇਕ ਦੀ ਦਰਦਨਾਕ ਮੌਤ
ਖੇਡ ਉਦਯੋਗ ਨੇ ਕੇਂਦਰ ਸਰਕਾਰ ਵੱਲੋਂ ਜਲੰਧਰ ਦੇ ਖੇਡ ਉਦਯੋਗ ਲਈ ਤਕਨਾਲੋਜੀ ਵਿਸਥਾਰ ਕੇਂਦਰ ਸਥਾਪਤ ਕਰਨ ਦੇ ਐਲਾਨ ਦੀ ਇਕ ਇਤਿਹਾਸਕ ਅਤੇ ਦੂਰਦਰਸ਼ੀ ਕਦਮ ਵਜੋਂ ਸ਼ਲਾਘਾ ਕੀਤੀ ਹੈ। ਖੇਡ ਉਦਯੋਗ ਐਸੋਸੀਏਸ਼ਨ ਲੰਬੇ ਸਮੇਂ ਤੋਂ ਜਲੰਧਰ ਵਿੱਚ ਇਕ ਖੋਜ ਅਤੇ ਵਿਕਾਸ ਕੇਂਦਰ ਦੀ ਮੰਗ ਕਰ ਰਹੀ ਸੀ, ਜੋ ਹੁਣ ਪੂਰੀ ਹੋ ਰਹੀ ਹੈ। ਇਸ ਕੇਂਦਰ ਦੇ ਖੁੱਲ੍ਹਣ ਨਾਲ ਉਤਪਾਦ ਅਤੇ ਪ੍ਰਕਿਰਿਆ ਵਿਕਾਸ, ਤਕਨਾਲੋਜੀ ਟ੍ਰਾਂਸਫਰ, ਟੈਸਟਿੰਗ, ਪ੍ਰਮਾਣੀਕਰਣ ਅਤੇ ਹੁਨਰ ਵਿਕਾਸ ਵਰਗੀਆਂ ਅਤਿ-ਆਧੁਨਿਕ ਸਹੂਲਤਾਂ ਉਪਲਬਧ ਹੋਣਗੀਆਂ। ਮੇਰਠ (ਉੱਤਰ ਪ੍ਰਦੇਸ਼) ਵਿੱਚ ਇੱਕ ਸਮਾਨ ਕੇਂਦਰ ਦੀ ਉਦਾਹਰਣ ਦਿੰਦੇ ਹੋਏ, ਜੋ ਸਾਲਾਂ ਤੋਂ ਕੰਮ ਕਰ ਰਿਹਾ ਹੈ, ਇਸ ਨੇ ਉੱਥੋਂ ਦੇ ਖੇਡ ਉਦਯੋਗ ਨੂੰ ਅੰਤਰਰਾਸ਼ਟਰੀ ਮਾਨਤਾ ਦਿੱਤੀ ਹੈ।
ਇਹ ਵੀ ਪੜ੍ਹੋ: Big Breaking: ਅੱਧੀ ਰਾਤ ਨੂੰ ਜਲੰਧਰ 'ਚ ਪੈ ਗਿਆ ਡਾਕਾ! ਜਿਊਲਰੀ ਸ਼ਾਪ ਲੁੱਟ ਕੇ ਲੈ ਗਏ 10 ਬੰਦੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
