ਪਰਿਵਾਰ ਨੂੰ ਹੈ ਅਜੀਬੋ ਗਰੀਬ ਬੀਮਾਰੀ, 4 ਮੈਂਬਰਾਂ ਨੂੰ ਦਿਨ ''ਚ ਤੇ 2 ਨੂੰ ਸ਼ਾਮ ਤੋਂ ਬਾਅਦ ਨਹੀਂ ਦਿੰਦਾ ਦਿਖਾਈ

Monday, Aug 12, 2024 - 12:04 PM (IST)

ਪਰਿਵਾਰ ਨੂੰ ਹੈ ਅਜੀਬੋ ਗਰੀਬ ਬੀਮਾਰੀ, 4 ਮੈਂਬਰਾਂ ਨੂੰ ਦਿਨ ''ਚ ਤੇ 2 ਨੂੰ ਸ਼ਾਮ ਤੋਂ ਬਾਅਦ ਨਹੀਂ ਦਿੰਦਾ ਦਿਖਾਈ

ਬਲੀਆ- ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਟਕਰਸਨ ਪਿੰਡ 'ਚ ਇਕ ਪਰਿਵਾਰ ਅੱਖਾਂ ਦੀ ਅਜੀਬੋ-ਗਰੀਬ ਬੀਮਾਰੀ ਨਾਲ ਪੀੜਤ ਹੈ। 8 ਜੀਆਂ ਵਾਲੇ ਇਸ ਪਰਿਵਾਰ 'ਚ 4 ਲੋਕਾਂ ਨੂੰ ਦਿਨ 'ਚ ਕੁਝ ਨਹੀਂ ਦਿਖਾਈ ਦਿੰਦਾ, ਜਦੋਂ ਕਿ 2 ਮੈਂਬਰਾਂ ਨੂੰ ਸ਼ਾਮ ਤੋਂ ਬਾਅਦ ਦੇਖਣ 'ਚ ਪਰੇਸ਼ਾਨੀ ਹੁੰਦੀ ਹੈ। ਪੀੜਤਾਂ ਨੇ ਕਈ ਜਗ੍ਹਾ ਇਲਾਜ ਕਰਵਾਇਆ ਪਰ ਸਮੱਸਿਆ ਠੀਕ ਨਹੀਂ ਹੋਈ। 

ਇਹ ਵੀ ਪੜ੍ਹੋ : 5 ਸਾਲਾ ਮਾਸੂਮ ਨਾਲ ਜਬਰ ਜ਼ਿਨਾਹ, 13 ਸਾਲ ਦੇ ਮੁੰਡੇ ਨੇ ਵਾਰਦਾਤ ਨੂੰ ਦਿੱਤਾ ਅੰਜਾਮ

ਟਕਰਸਨ ਪਿੰਡ 'ਚ ਦਲਿਤ ਰਾਮਪ੍ਰਵੇਸ਼ ਦੇ ਪਰਿਵਾਰ 'ਚ ਪਤਨੀ ਤੋਂ ਇਲਾਵਾ ਬੇਟੇ-ਨੂੰਹ ਹਨ। ਇਹ ਪਰਿਵਾਰ ਮਜ਼ਦੂਰੀ ਦੇ ਸਹਾਰੇ ਗੁਜਾਰਾ ਕਰਦਾ ਹੈ। ਰਾਮ ਪ੍ਰਵੇਸ਼ ਦੇ ਬੇਟੇ ਹਰਿ (35), ਰਾਮੂ (27), ਭਾਨੂੰ (22) ਅਤੇ ਜੈਰਾਮ (20) ਨੂੰ ਦਿਨ 'ਚ ਦਿਖਾਈ ਨਹੀਂ ਦਿੰਦਾ। ਰਾਮੂ ਦੀ ਪਤਨੀ ਸੁਨੀਤਾ ਦੇਵੀ ਨੂੰ ਰਾਤ ਦੇ ਸਮੇਂ ਦਿਖਾਈ ਨਹੀਂ ਦਿੰਦਾ। ਪਰਿਵਾਰ ਦੇ ਇਕ ਹੋਰ ਮੈਂਬਰ ਨੂੰ ਇਹੀ ਪਰੇਸ਼ਾਨੀ ਹੈ। ਪੀੜਤ ਬਲੀਆ ਤੋਂ ਇਲਾਵਾ ਨੇਪਾਲ ਅਤੇ ਬਿਹਾਰ 'ਚ ਵੀ ਇਲਾਜ ਕਰਵਾ ਚੁੱਕੇ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਮੈਕਿਊਲਰ ਡਿਜਨਰੇਸ਼ਨ ਨਾਲ ਜੁੜੀ ਬੀਮਾਰੀ ਕਾਰਨ ਪਰਿਵਾਰ ਨੂੰ ਅੱਖਾਂ ਨਾਲ ਸੰਬੰਧੀ ਬੀਮਾਰੀ ਹੋ ਸਕਦੀ ਹੈ। ਇਹ ਬੀਮਾਰੀ ਰੇਟਿਨਾ ਵਿਚਾਲੇ ਦੇ ਹਿੱਸੇ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਨਾਲ ਅੱਖਾਂ ਦੀ ਰੋਸ਼ਨੀ 'ਚ ਰੁਕਾਵਟ ਆਉਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News