14 ਸਾਲਾ ਲੜਕੀ ਨਾਲ ਜਬਰ-ਜ਼ਨਾਹ, ਭੜਕੇ ਲੋਕਾਂ ਨੇ ਈ-ਰਿਕਸ਼ਾ ਨੂੰ ਲਾਈ ਅੱਗ

Thursday, Aug 29, 2024 - 09:25 PM (IST)

14 ਸਾਲਾ ਲੜਕੀ ਨਾਲ ਜਬਰ-ਜ਼ਨਾਹ, ਭੜਕੇ ਲੋਕਾਂ ਨੇ ਈ-ਰਿਕਸ਼ਾ ਨੂੰ ਲਾਈ ਅੱਗ

ਗਾਜ਼ੀਆਬਾਦ — ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਲਿੰਕ ਰੋਡ ਇਲਾਕੇ 'ਚ 14 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ ਇਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਹੈ। ਸਾਹਿਬਾਬਾਦ ਦੇ ਸਹਾਇਕ ਪੁਲਸ ਕਮਿਸ਼ਨਰ ਰਜਨੀਸ਼ ਕੁਮਾਰ ਉਪਾਧਿਆਏ ਨੇ ਦਰਜ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਵੀਰਵਾਰ ਨੂੰ ਦੱਸਿਆ ਕਿ ਲਿੰਕ ਰੋਡ ਥਾਣਾ ਖੇਤਰ ਦੇ ਬ੍ਰਿਜ ਵਿਹਾਰ ਚੌਂਕੀ ਇਲਾਕੇ 'ਚ ਬੁੱਧਵਾਰ ਸ਼ਾਮ ਨੂੰ 14 ਸਾਲਾ ਲੜਕੀ ਘਰ 'ਚ ਇਕੱਲੀ ਸੀ, ਜਦੋਂ ਲੋਕ ਸਕ੍ਰੈਪ ਵਰਕਰ ਦੇ ਤੌਰ 'ਤੇ ਕੰਮ ਕਰਨ ਵਾਲੇ ਹੋਰ ਭਾਈਚਾਰੇ ਦੇ ਲੋਕ ਉਸ ਕੋਲ ਆਏ ਅਤੇ ਉਸ ਨਾਲ ਬਲਾਤਕਾਰ ਕੀਤਾ।

ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਪੀੜਤਾ ਨੂੰ ਮੈਡੀਕਲ ਜਾਂਚ ਲਈ ਭੇਜ ਦਿੱਤਾ ਗਿਆ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਕਥਿਤ ਪੀੜਤਾ ਦੀ ਮਾਸੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੁੱਧਵਾਰ ਸ਼ਾਮ 6 ਵਜੇ ਲੜਕੀ ਬੱਚਿਆਂ ਨੂੰ ਦੁੱਧ ਪਿਲਾ ਰਹੀ ਸੀ ਜਦੋਂ ਪਿਛਲੇ ਪਾਸਿਓਂ ਤਿੰਨ-ਚਾਰ ਵਿਅਕਤੀ ਘਰ ਅੰਦਰ ਦਾਖਲ ਹੋਏ।

ਉਸ ਨੇ ਦੱਸਿਆ ਕਿ ਉਸ ਸਮੇਂ ਬਿਜਲੀ ਨਹੀਂ ਸੀ, ਹਨੇਰੇ ਦਾ ਫਾਇਦਾ ਉਠਾ ਕੇ ਮੁਲਜ਼ਮਾਂ ਨੇ ਲੜਕੀ ਨੂੰ ਨਸ਼ੀਲਾ ਪਦਾਰਥ ਸੁੰਘਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ, ਮੁਲਜ਼ਮ ਗੁਆਂਢ ਵਿੱਚ ਸਕਰੈਪ ਦਾ ਕੰਮ ਕਰਦੇ ਹਨ। ਇਸ ਘਟਨਾ ਤੋਂ ਗੁੱਸੇ 'ਚ ਆਏ ਸਥਾਨਕ ਲੋਕਾਂ ਨੇ ਅਪਰਾਧ ਕਰਨ ਵਾਲੇ ਲੋਕਾਂ ਨੂੰ ਫਾਂਸੀ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਹ ਸਕਰੈਪ ਦੀ ਦੁਕਾਨ ਵਿੱਚ ਦਾਖਲ ਹੋਏ ਅਤੇ ਸਾਮਾਨ ਬਾਹਰ ਸੁੱਟ ਦਿੱਤਾ। ਇੱਕ ਈ-ਰਿਕਸ਼ਾ ਦੀ ਭੰਨਤੋੜ ਕੀਤੀ ਗਈ ਅਤੇ ਅੱਗ ਲਗਾ ਦਿੱਤੀ ਗਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ’ਤੇ ਕਾਬੂ ਪਾਇਆ।


author

Inder Prajapati

Content Editor

Related News