ਆਕਸੀਜਨ ਸੰਕਟ ਵਿਚਾਲੇ ਧੰਧੇਬਾਜੀ, ਖਾਨ ਮਾਰਕੀਟ ਤੋਂ 96 ਆਕਸੀਜਨ ਕੰਸੰਟਰੇਟਰ ਬਰਾਮਦ

Friday, May 07, 2021 - 11:19 PM (IST)

ਨਵੀਂ ਦਿੱਲੀ : ਦਿੱਲੀ ਵਿੱਚ ਆਕਸੀਜਨ ਸੰਕਟ ਵਿਚਾਲੇ ਜਮਾਖੋਰੀ ਅਤੇ ਕਾਲਾਬਾਜ਼ਾਰੀ ਕਰਣ ਵਾਲਿਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਦੀ ਕਾਰਵਾਈ ਲਗਾਤਾਰ ਚੱਲ ਰਹੀ ਹੈ। ਇੱਕ ਪਾਸੇ ਕੋਰੋਨਾ ਦੇ ਮਰੀਜ਼ ਆਕਸੀਜਨ ਲਈ ਤੜਫ਼ ਰਹੇ ਹਨ, ਤਾਂ ਦੂਜੇ ਪਾਸੇ ਸਾਹ ਦੇ ਧੰਧੇਬਾਜਾਂ ਨੇ ਜਮਾਖੋਰੀ ਦੀਆਂ ਹੱਦਾਂ ਪਾਰ ਕਰ ਰੱਖੀਆਂ ਹਨ।  ਬਾਰ, ਰੈਸਟੋਰੈਂਟ ਅਤੇ ਆਪਣੇ ਫਾਰਮ ਹਾਉਸ ਤੱਕ ਨੂੰ ਮਾਲ ਲੁਕਾਉਣ ਦਾ ਅੱਡਾ ਬਣਾਇਆ ਹੋਇਆ ਹੈ। ਦਿੱਲੀ ਦੇ ਤਿੰਨ ਵੱਡੇ ਰੈਸਟੋਰੈਂਟਾਂ ਵਿੱਚ ਛਾਪਾ ਮਾਰ ਕੇ ਪੁਲਸ ਵਲੋਂ ਕੱਲ ਤੋਂ ਹੁਣ ਤੱਕ 524 ਤੋਂ ਜ਼ਿਆਦਾ ਆਕਸੀਜਨ ਕਾਂਸੰਟਰੇਟਰ ਬਰਾਮਦ ਕੀਤਾ ਚੁੱਕਾ ਹੈ। 

ਵੀਰਵਾਰ ਨੂੰ ਸਾਉਥ ਦਿੱਲੀ ਦੇ ਲੋਧੀ ਕਲੋਨੀ ਪੁਲਸ ਨੇ 419 ਆਕਸੀਜਨ ਕੰਸੰਟਰੇਟਰ ਨਾਲ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਨੂੰ ਇੱਕ ਫ਼ਾਰਮ ਹਾਉਸ ਅਤੇ ਸਾਉਥ ਦਿੱਲੀ ਦੇ ਇੱਕ ਰੈਸਟੋਰੈਂਟ ਐਂਡ ਬਾਰ ਵਿੱਚ ਰੱਖ ਕੇ 60 ਤੋਂ 70 ਹਜ਼ਾਰ ਰੁਪਏ ਵਿੱਚ ਬਲੈਕ ਕੀਤਾ ਜਾ ਰਿਹਾ ਸੀ। ਉਥੇ ਹੀ ਸ਼ੁੱਕਰਵਾਰ ਨੂੰ ਖਾਨ ਚਾਚਾ ਰੈਸਟੋਰੈਂਟ ਵਿੱਚ ਵੀ ਪੁਲਸ ਨੇ ਛਾਪਾ ਮਾਰਿਆ, ਜਿੱਥੋਂ 96 ਆਕਸੀਜਨ ਕੰਸੰਟਰੇਟਰ ਜ਼ਬਤ ਕੀਤੇ ਗਏ। ਪੁਲਸ ਨੇ ਰੈਸਟੋਰੈਂਟ ਨੂੰ ਸੀਲ ਕਰ ਦਿੱਤਾ ਹੈ। ਇਸ ਰੈਸਟੋਰੈਂਟ ਦਾ ਮਾਲਿਕ ਨਵਨੀਤ ਕਾਲੜਾ ਹੈ, ਜਿਸ ਦੀ ਪੁਲਸ ਤਲਾਸ਼ ਕਰ ਰਹੀ ਹੈ। 

ਉਥੇ ਹੀ ਟਾਉਨ ਹਾਲ ਰੈਸਟੋਰੈਂਟ ਦੇ ਅੰਦਰ ਸਾਉਥ ਦਿੱਲੀ ਪੁਲਸ ਦੀ ਕਾਰਵਾਈ ਦੌਰਾਨ ਉੱਥੋ 9 ਆਕਸੀਜਨ ਕੰਸੰਟਰੇਟਰ ਮਿਲੇ। ਦਿੱਲੀ ਦੇ ਤਿੰਨ ਵੱਡੇ ਰੈਸਟੋਰੈਂਟ ਤੋਂ ਇੰਨੀ ਵੱਡੀ ਤਾਦਾਦ ਵਿੱਚ ਆਕਸੀਜਨ ਕੰਸੰਟਰੇਟਰ ਮਿਲਣ ਨਾਲ ਭਾਜੜ ਮੱਚ ਗਈ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News