ਸ਼ਰਮਨਾਕ: 90 ਸਾਲ ਦੀ ਬਜ਼ੁਰਗ ਨਾਲ ਜਬਰ ਜ਼ਿਨਾਹ, ਦੋਸ਼ੀ ਬੁਲਾਉਂਦਾ ਸੀ ''ਦਾਦੀ''

10/31/2020 6:16:03 PM

ਅਗਰਤਲਾ (ਭਾਸ਼ਾ)— ਬੀਬੀਆਂ, ਬੱਚੀਆਂ ਅੱਜ ਘਰਾਂ 'ਚ ਹੀ ਸੁਰੱਖਿਅਤ ਨਹੀਂ ਹਨ। ਆਏ ਦਿਨ ਉਨ੍ਹਾਂ ਨਾਲ ਘਿਨੌਣੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। 21 ਸਦੀ ਦੇ ਭਾਰਤ 'ਚ ਵੀ ਬੀਬੀਆਂ ਨੂੰ ਆਜ਼ਾਦੀ ਨਾਲ ਜਿਊਣ ਦਾ ਹੱਕ ਨਹੀਂ ਮਿਲ ਸਕਿਆ। ਇਹ ਸਾਡੇ ਲਈ ਬੇਹੱਦ ਸ਼ਰਮ ਦੀ ਗੱਲ ਹੈ। ਜਬਰ ਜ਼ਿਨਾਹ ਦੇ ਕੇਸ ਘੱਟਣ ਦੀ ਬਜਾਏ ਵੱਧਦੇ ਹੀ ਜਾ ਰਹੇ ਹਨ। ਤ੍ਰਿਪੁਰਾ ਵਿਚ 90 ਸਾਲਾ ਇਕ ਬਜ਼ੁਰਗ ਬੀਬੀ ਨਾਲ ਜਬਰ ਜ਼ਿਨਾਹ ਕੀਤੇ ਜਾਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਬਜ਼ੁਰਗ ਨਾਲ ਉਸ ਦੇ ਘਰ ਵਿਚ ਹੀ ਦੋ ਲੋਕਾਂ ਨੇ ਸਮੂਹਕ ਜਬਰ ਜ਼ਿਨਾਹ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੁਲਸ ਨੇ ਸ਼ਨੀਵਾਰ ਯਾਨੀ ਕਿ ਅੱਜ ਇਸ ਦੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਦੀਵਾਲੀ ਦੀਆਂ ਤਿਆਰੀਆਂ ਦੌਰਾਨ ਘਰ 'ਚ ਪੈ ਗਿਆ ਚੀਕ-ਚਿਹਾੜਾ, ਮਾਸੂਮ ਦੀ ਦਰਦਨਾਕ ਮੌਤ

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਇਹ ਘਟਨਾ 24 ਅਕਤੂਬਰ ਨੂੰ ਉੱਤਰੀ ਤ੍ਰਿਪੁਰਾ ਜ਼ਿਲ੍ਹੇੇ ਦੇ ਕੰਚਨਪੁਰ ਸਬ-ਡਵੀਜ਼ਨ ਦੇ ਬਰਹਲਦੀ ਪਿੰਡ 'ਚ ਵਾਪਰੀ ਪਰ ਉਸ ਦੇ ਰਿਸ਼ਤੇਦਾਰਾਂ ਨੇ 29 ਅਕਤੂਬਰ ਨੂੰ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ। ਪੁਲਸ ਅਧਿਕਾਰੀ ਭਾਨੂੰਪਦ ਚਕਰਵੱਤੀ ਨੇ ਕਿਹਾ ਕਿ ਬਜ਼ੁਰਗ ਬੀਬੀ ਨਾਲ ਜਬਰ ਜ਼ਿਨਾਹ ਦੇ ਦੋਵੇਂ ਦੋਸ਼ੀ ਫਰਾਰ ਹਨ ਅਤੇ ਉਨ੍ਹਾਂ ਨੂੰ ਫੜਨ ਲਈ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀ ਨੇ ਕਿਹਾ ਕਿ ਇਕ ਦੋਸ਼ੀ ਬਜ਼ੁਰਗ ਨੂੰ 'ਦਾਦੀ' ਕਹਿੰਦਾ ਸੀ। 

ਇਹ ਵੀ ਪੜ੍ਹੋ: ਨਸ਼ੇ 'ਚ ਟੱਲੀ ਪੁਲਸ ਮੁਲਾਜ਼ਮ ਦੀ ਘਟੀਆ ਕਰਤੂਤ, ਡੇਢ ਸਾਲ ਦੀ ਬੱਚੀ ਨੂੰ ਸਿਗਰੇਟ ਨਾਲ ਸਾੜਿਆ

ਪੁਲਸ ਮੁਤਾਬਕ ਬਜ਼ੁਰਗ ਬੀਬੀ ਘਰ ਵਿਚ ਇਕੱਲੀ ਰਹਿੰਦੀ ਸੀ। ਘਟਨਾ ਦੀ ਰਾਤ ਦੋਸ਼ੀ ਇਕ ਹੋਰ ਵਿਅਕਤੀ ਨਾਲ ਘਰ 'ਚ ਦਾਖ਼ਲ ਹੋਇਆ ਅਤੇ ਬਜ਼ੁਰਗ ਬੀਬੀ ਨਾਲ ਸ਼ਰਮਨਾਕ ਵਾਰਦਾਤ ਕੀਤੀ। ਘਟਨਾ ਤੋਂ ਬਾਅਦ ਬਜ਼ੁਰਗ ਬੀਮਾਰ ਪੈ ਗਈ ਸੀ ਪਰ ਉਸ ਨੇ ਪੁਲਸ ਨੂੰ ਸੂਚਨਾ ਨਹੀਂ ਦਿੱਤੀ। ਪੁਲਸ ਮੁਤਾਬਕ ਜਦੋਂ ਉਨ੍ਹਾਂ ਨੇ ਦੱਸਿਆ ਕਿ ਰਿਸ਼ਤੇਦਾਰਾਂ ਨੂੰ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ 5 ਦਿਨਾਂ ਬਾਅਦ ਸ਼ਿਕਾਇਤ ਦਰਜ ਕਰਵਾਈ। ਅਧਿਕਾਰੀ ਨੇ ਕਿਹਾ ਕਿ ਪੁਲਸ ਉਸ ਨੂੰ ਹਸਪਤਾਲ ਲੈ ਗਈ ਅਤੇ ਉਸ ਦਾ ਬਿਆਨ ਵੀ ਦਰਜ ਕੀਤਾ, ਜਿਸ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਬੀਬੀ ਹੁਣ ਆਪਣੇ ਘਰ 'ਚ ਹੈ।

ਇਹ ਵੀ ਪੜ੍ਹੋ: ਪੁੱਤਾਂ ਦੇ ਗ਼ਮਾਂ 'ਚ ਰੋਂਦੀਆਂ ਮਾਂਵਾਂ, ਅੱਤਵਾਦੀਆਂ ਨੇ ਬੁਝਾਏ 2 ਪਰਿਵਾਰਾਂ ਦੇ ਇਕਲੌਤੇ ਚਿਰਾਗ


Tanu

Content Editor Tanu