ਮੋਦੀ ਸਰਕਾਰ ਦੇ 9 ਸਾਲ, ਭਾਜਪਾ ਨੇ ਜਾਰੀ ਕੀਤਾ ਸੱਦਾ ਪੱਤਰ

Wednesday, May 24, 2023 - 02:03 PM (IST)

ਨੈਸ਼ਨਲ ਡੈਸਕ- ਕੇਂਦਰ 'ਚ ਮੋਦੀ ਸਰਕਾਰ 26 ਮਈ ਨੂੰ 9 ਸਾਲ ਪੂਰੇ ਕਰਨ ਜਾ ਰਹੀ ਹੈ। ਇਸ ਮੌਕੇ ਭਾਜਪਾ ਨੇ ਇਕ ਮਹੀਨੇ ਤੱਕ ਦੇਸ਼ ਭਰ 'ਚ ਇਕ ਜਨਸੰਪਰਕ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਪਾਰਟੀ 30 ਮਈ ਤੋਂ 30 ਜੂਨ ਦਰਮਿਆਨ ਪੂਰੇ ਦੇਸ਼ 'ਚ ਲਗਭਗ 50 ਰੈਲੀਆਂ ਦੀ ਯੋਜਨਾ ਬਣਾ ਰਹੀ ਹੈ। ਇਨ੍ਹਾਂ ਰੈਲੀਆਂ 'ਚ ਅੱਧਾ ਦਰਜਨ ਤੋਂ ਜ਼ਿਆਦਾ ਰੈਲੀਆਂ ਨੂੰ ਪ੍ਰਧਾਨ ਮੰਤਰੀ ਮੋਦੀ ਸੰਬੋਧਨ ਕਰਨਗੇ।

PunjabKesari

ਭਾਜਪਾ ਸਰਕਾਰ ਦਾ ਸੱਦਾ ਪੱਤਰ

ਦਿੱਲੀ ਦੇ ਅਸ਼ੋਕ ਹੋਟਲ 'ਚ 2 ਦਿਨਾਂ ਤੱਕ ਭਾਜਪਾ ਦੇ ਸੀਨੀਅਰ ਨੇਤਾ ਮੀਡੀਆ ਅਤੇ ਜਨਤਾ ਨਾਲ ਗੱਲਬਾਤ ਕਰਨਗੇ। ਇਸ ਲਈ ਸੱਦਾ ਪੱਤਰ ਜਾਰੀ ਕੀਤਾ ਹੈ। 25 ਅਤੇ 26 ਮਈ 2 ਦਿਨਾਂ ਤੱਕ ਮੀਡੀਆ ਨਾਲ ਗੱਲਬਾਤ ਹੋਵੇਗੀ। 25 ਮਈ ਨੂੰ ਟੀਵੀ ਅਤੇ ਡਿਜ਼ੀਟਲ ਮੀਡੀਆ ਦੇ ਸੰਪਾਦਕਾਂ, ਐਂਕਰਜ਼ ਅਤੇ ਰਿਪੋਰਟਾਂ ਨੂੰ ਬੁਲਾਇਆ ਜਾਵੇਗਾ। 25 ਮਈ, ਸ਼ਾਮ ਕਰੀਬ 6.30 ਵਜੇ ਅਸ਼ੋਕ ਹੋਟਲ 'ਚ ਗੱਲਬਾਤ ਲਈ ਸੱਦਾ ਦਿੱਤਾ ਗਿਆ ਹੈ। ਇਸ ਦੌਰਾਨ ਭਾਜਪਾ ਸੰਸਦੀ ਬੋਰਡ ਦੇ ਕਈ ਮੈਂਬਰ ਅਤੇ ਹੋਰ ਕਈ ਸੀਨੀਅਰ ਮੰਤਰੀ ਮੌਜੂਦ ਰਹਿਣਗੇ। ਭਾਜਪਾ ਪ੍ਰਧਾਨ ਜੇ.ਪੀ. ਨੱਢਾ ਵੀ ਇਸ ਦੌਰਾਨ ਗੱਲਬਾਤ ਲਈ ਉੱਥੇ ਮੌਜੂਦ ਹੋਣਗੇ। ਇਸ ਮੌਕੇ ਮੋਦੀ ਸਰਕਾਰ ਦੀਆਂ 9 ਸਾਲ ਦੀਆਂ ਉਪਲੱਬਧੀਆਂ ਬਾਰੇ ਪਾਵਰ ਪੁਆਇੰਟ ਪੇਸ਼ਕਾਰੀ ਦਿੱਤੀ ਜਾਵੇਗੀ।

ਦੱਸਣਯੋਗ ਹੈ ਕਿ ਭਾਜਪਾ ਪ੍ਰਧਾਨ ਜੇ.ਪੀ. ਨੱਢਾ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਹੋਰ ਮੰਤਰੀ ਅਤੇ ਨੇਤਾ ਵੀ ਇਸ ਜਨ ਸਪੰਰਕ ਮੁਹਿੰਮ ਦਾ ਹਿੱਸਾ ਹੋਣਗੇ। ਇਸ ਦਰਮਿਆਨ 27 ਮਈ ਨੂੰ ਜੇ.ਪੀ. ਨੱਢਾ ਇਕ ਪ੍ਰੈੱਸ ਕਾਨਫਰੰਸ ਕਰ ਕੇ ਮੋਦੀ ਸਰਕਾਰ ਦੀਆਂ ਉਪਲੱਬਧੀਆਂ ਵੀ ਦੱਸਣਗੇ। ਸੂਤਰਾਂ ਅਨੁਸਾਰ ਪੂਰੀ ਮੁਹਿੰਮ ਦੌਰਾਨ ਦੇਸ਼ ਭਰ 45 ਤੋਂ 55 ਵੱਡੀਆਂ ਰੈਲੀਆਂ ਆਯੋਜਿਤ ਕੀਤੀਆਂ ਜਾਣਗੀਆਂ। ਇਨ੍ਹਾਂ ਤੋਂ ਅੱਧਾ ਦਰਜਨ ਤੋਂ ਵੱਧ ਰੈਲੀਆਂ ਨੂੰ ਪੀ.ਐੱਮ. ਮੋਦੀ ਖ਼ੁਦ ਸੰਬੋਧਨ ਕਰਨਗੇ। ਪੀ.ਐੱਮ. ਮੋਦੀ 30 ਜਾਂ 31 ਮਈ ਨੂੰ ਮੈਗਾ ਰੈਲੀ ਕਰਨਗੇ।


DIsha

Content Editor

Related News