200 ਫੁੱਟ ਡੁੰਘੇ ਬੋਰਵੈੱਲ 'ਚ ਡਿੱਗੇ 'ਅਕਸ਼ਿਤ' ਨੇ ਜਿੱਤੀ ਜ਼ਿੰਦਗੀ ਦੀ ਜੰਗ, 7 ਘੰਟਿਆਂ ਬਾਅਦ ਕੱਢਿਆ ਬਾਹਰ

Saturday, May 20, 2023 - 03:32 PM (IST)

200 ਫੁੱਟ ਡੁੰਘੇ ਬੋਰਵੈੱਲ 'ਚ ਡਿੱਗੇ 'ਅਕਸ਼ਿਤ' ਨੇ ਜਿੱਤੀ ਜ਼ਿੰਦਗੀ ਦੀ ਜੰਗ, 7 ਘੰਟਿਆਂ ਬਾਅਦ ਕੱਢਿਆ ਬਾਹਰ

ਜੈਪੁਰ- ਜੈਪੁਰ 'ਚ ਬੋਰਵੈੱਲ 'ਟ ਡਿੱਗੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। 9 ਸਾਲ ਦਾ ਅਕਸ਼ਿਤ ਸ਼ਨੀਵਾਰ ਸਵੇਰੇ ਕਰੀਬ 7 ਵਜੇ ਖੇਡਦੇ ਸਮੇਂ 200 ਫੁੱਟ ਡੁੰਘੇ ਬੋਰਵੈੱਲ 'ਚ ਡਿੱਗ ਗਿਆ ਸੀ। ਮਾਸੂਮ ਬੋਰਵੈੱਲ 'ਚ ਕਰੀਬ 70 ਫੁੱਟ ਦੀ ਡੁੰਘਾਈ 'ਚ ਫਸਿਆ ਸੀ। ਬੱਚੇ ਨੂੰ ਕੱਢਣ ਲਈ 6 ਘੰਟਿਆਂ ਤਕ ਰੈਸਕਿਊ ਆਪਰੇਸ਼ਨ ਚਲਾਇਆ ਗਿਆ। ਬੱਚੇ ਨੂੰ ਬਾਹਰ ਕੱਢਣ ਤੋਂ ਬਾਅਦ ਜੋਬਰੇਨ ਦੇ ਹਸਪਤਾਲ ਲਿਜਾਇਆ ਗਿਆ ਹੈ। ਇਸਤੋਂ ਪਹਿਲਾਂ ਉਸ ਨੂੰ ਪੀਣ ਲਈ ਗਲੂਕੋਜ਼, ਜੂਸ ਪਹੁੰਚਾਇਆ ਗਿਆ ਅਤੇ ਆਕਸੀਜਨ ਦਾ ਪ੍ਰਬੰਧ ਕੀਤਾ ਗਿਆ ਸੀ। 

ਇਹ ਵੀ ਪੜ੍ਹੋ– RBI ਦਾ ਵੱਡਾ ਫੈਸਲਾ, ਬੰਦ ਕੀਤੇ 2 ਹਜ਼ਾਰ ਦੇ ਨੋਟ, 30 ਸਤੰਬਰ ਤਕ ਬੈਂਕਾਂ 'ਚ ਕਰਵਾ ਸਕੋਗੇ ਜਮ੍ਹਾ

PunjabKesari

ਇਹ ਵੀ ਪੜ੍ਹੋ– ਹਰਿਆਣਾ ਦੇ ਪਿੰਡ ਚੌਟਾਲਾ ਦੇ ਛੱਪੜ ’ਚ ਮਿਲਿਆ 150 ਸਾਲ ਦੀ ਉਮਰ ਵਾਲਾ ਕੱਛੂਕੁੰਮਾ

ਸਿਵਲ ਡਿਫੈਂਸ ਅਤੇ ਐੱਨ.ਡੀ.ਆਰ.ਐੱਫ. ਦੀ ਟੀਮ ਨੇ ਲੋਹੇ ਦੇ ਜਾਲ ਦੀ ਮਦਦ ਨਾਲ ਬੱਚੇ ਨੂੰ ਬੋਰਵੈੱਲ 'ਚੋਂ ਬਾਹਰ ਕੱਢਿਆ। ਇਹ ਜਾਲ ਅਕਸ਼ਿਤ ਦੀ ਪਿੱਠ ਕੋਲੋਂ ਹੁੰਦਾ ਹੋਇਆ ਹੇਠਾਂ ਉਤਰਿਆ ਅਤੇ ਹੇਠਾਂ ਜਾਂ ਕੇ ਖੁੱਲ੍ਹ ਗਿਆ। ਇਸ 'ਤੇ ਅਕਸ਼ਿਤ ਬੈਠ ਸਕਦਾ ਸੀ ਜਾਂ ਫਿਰ ਉਹ ਆਪਣੇ ਦੋਵੇਂ ਪਾਰ ਉਸ 'ਤੇ ਰੱਖ ਸਕਦਾ ਸੀ। ਸਿਵਲ ਡਿਫੈਂਸ ਅਤੇ ਐੱਨ.ਡੀ.ਆਰ.ਐੱਫ. ਦੀ ਟੀਮ ਨੇ ਇਸੇ ਜਾਲ ਦੇ ਸਹਾਰੇ ਉਸਨੂੰ ਉੱਪਰ ਖਿੱਚ ਲਿਆ। 

PunjabKesari

ਇਹ ਵੀ ਪੜ੍ਹੋ– YouTube ਨੇ ਕਰ ਦਿੱਤਾ ਵੱਡਾ ਬਦਲਾਅ, ਹੁਣ ਸਮਾਰਟ ਟੀਵੀ 'ਤੇ ਵੀਡੀਓ ਦੇਖਣ ਦਾ ਮਜ਼ਾ ਹੋਵੇਗਾ ਕਿਰਕਿਰਾ

ਪੈਰਲਲ ਟੋਇਆ ਵੀ ਪੁੱਟਿਆ ਗਿਆ ਸੀ

ਪਲਾਨ ਬੀ ਤਹਿਤ ਬੱਚੇ ਨੂੰ ਬਾਹਰ ਕੱਢਣ ਲਈ ਬੋਰਵੈੱਲ ਦੇ ਨਾਲ ਹੀ ਇਕ ਟੋਇਆ ਵੀ ਪੁੱਟਿਆ ਗਿਆ ਸੀ। ਕੁੰਡੀਆਂ ਦੇ ਬਾਸ  ਦਾ ਰਹਿਣ ਵਾਲਾ 9 ਸਾਲ ਦਾ ਅਕਸ਼ਿਤ ਊਰਫ ਲੱਕੀ ਗਰਮੀਆਂ ਦੀਆਂ ਛੁੱਟੀਆਂ ਕੱਟਣ ਆਪਣੇ ਮਾਮੇਂ ਘਰ ਆਇਆ ਹੋਇਆ ਸੀ। ਭੋਜਪੁਰ ਕਲਾਂ 'ਚ ਮਾਮੇਂ ਦੇ ਘਰ ਦੇ ਨੇੜੇ ਹੀ ਖੇਤ 'ਚ ਬੋਰਵੈੱਲ ਬਣਾਇਆ ਹੋਇਆ ਸੀ। ਸਵੇਰੇ ਉੱਠਣ ਤੋਂ ਬਾਅਦ ਮਾਸੂਮ ਖੇਡਦੇ-ਖੇਡਦੇ ਬੋਰਵੈੱਲ ਦੇ ਨੇੜੇ ਚਲਾ ਗਿਆ। ਅਚਾਨਕ ਉਸਦਾ ਪੈਰ ਫਿਸਲ ਗਿਆ ਅਤੇ ਉਹ ਬਾਰਵੈੱਲ 'ਚ ਡਿੱਗ ਗਿਆ ਅਤੇ 70 ਫੁੱਟ ਦੀ ਡੁੰਘਾਈ 'ਤੇ ਫੱਸ ਗਿਆ। ਜਦੋਂ ਕਾਫੀ ਦੇਰ ਹੋ ਗਈ ਤਾਂ ਘਰ ਵਾਲਿਆਂ ਨੇ ਅਕਸ਼ਿਤ ਨੂੰ ਲੱਭਣਾ ਸ਼ੁਰੂ ਕੀਤਾ। ਇਸ ਵਿਚਕਾਰ, ਬੋਰਵੈੱਲ 'ਚੋਂ ਕੁਝ ਹਲਚਲ ਹੋਈ, ਅਕਸ਼ਿਤ ਦੀ ਆਵਾਜ਼ ਆ ਰਹੀ ਸੀ। ਉਦੋਂ ਹਾਦਸੇ ਦਾ ਪਤਾ ਲੱਗਾ। 

ਇਹ ਵੀ ਪੜ੍ਹੋ– ਖ਼ੁਸ਼ਖ਼ਬਰੀ! ਆ ਗਿਆ ChatGPT ਦਾ ਮੋਬਾਇਲ ਐਪ, ਪਹਿਲਾਂ ਇਨ੍ਹਾਂ ਯੂਜ਼ਰਜ਼ ਨੂੰ ਮਿਲੀ ਸਹੂਲਤ


author

Rakesh

Content Editor

Related News