9 ਸਾਲਾ ਮੁੰਡੇ ਨੇ 8 ਸਾਲਾ ਮਾਸੂਮ ਨਾਲ ਕੀਤੀ ਦਰਿੰਦਗੀ, ਪੀੜਤਾ ਮੰਗਦੀ ਹੈ ਭੀਖ ਅਤੇ ਦੋਸ਼ੀ ਵੇਚਦਾ ਹੈ ਗੁਬਾਰੇ

Thursday, Sep 28, 2023 - 01:49 PM (IST)

9 ਸਾਲਾ ਮੁੰਡੇ ਨੇ 8 ਸਾਲਾ ਮਾਸੂਮ ਨਾਲ ਕੀਤੀ ਦਰਿੰਦਗੀ, ਪੀੜਤਾ ਮੰਗਦੀ ਹੈ ਭੀਖ ਅਤੇ ਦੋਸ਼ੀ ਵੇਚਦਾ ਹੈ ਗੁਬਾਰੇ

ਲਖਨਊ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਸੁਸ਼ਾਂਤ ਗੋਲਫ ਸਿਟੀ ਥਾਣਾ ਖੇਤਰ 'ਚ 9 ਸਾਲਾ ਮੁੰਡੇ ਵਲੋਂ 8 ਸਾਲਾ ਕੁੜੀ ਨਾਲ ਜਬਰ ਜ਼ਿਨਾਹ ਕੀਤਾ ਗਿਆ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਐੱਸ.ਐੱਚ.ਓ. ਅਤੁਲ ਕੁਮਾਰ ਸ਼੍ਰੀਵਾਸਤਵ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਨਾਬਾਲਗ ਕੁੜੀ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਭੇਜਿਆ ਗਿਆ ਹੈ। ਅੱਗੇ ਦੀ ਕਾਰਵਾਈ ਤੈਅ ਕਰਨ ਲਈ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਦੇ ਅਧੀਨ ਬਾਲ ਕਲਿਆਣ ਕਮੇਟੀ ਨਾਲ ਗੱਲਬਾਤ ਦਾ ਇੰਤਜ਼ਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ : ਸੜਕ 'ਤੇ ਖੂਨ ਨਾਲ ਲੱਥਪੱਥ ਮਿਲੀ ਕੁੜੀ, ਜਾਂਚ 'ਚ ਹੋਈ ਜਬਰ ਜ਼ਿਨਾਹ ਦੀ ਪੁਸ਼ਟੀ

ਪੁਲਸ ਨੇ ਦੱਸਿਆ ਕਿ ਕੁੜੀ  ਪੀ.ਜੀ.ਆਈ. ਕੋਲ ਅਰਜੁਨਗੰਜ ਦੇ ਸਿਗਨਲ 'ਤੇ ਭੀਖ ਮੰਗਦੀ ਹੈ, ਜਦੋਂ ਕਿ ਮੁੰਡਾ ਸੁਸ਼ਾਂਤ ਗੋਲਫ ਸਿਟੀ ਇਲਾਕੇ ਕੋਲ ਰਹਿੰਦਾ ਹੈ ਅਤੇ ਸੜਕਾਂ 'ਤੇ ਗੁਬਾਰੇ ਵੇਚਦਾ ਹੈ ਅਤੇ ਦੋਵੇਂ ਇਕ-ਦੂਜੇ ਨੂੰ ਜਾਣਦੇ ਹਨ। ਐੱਸ.ਐੱਚ.ਓ. ਨੇ ਕਿਹਾ ਕਿ ਮੰਗਲਵਾਰ ਰਾਤ ਉਹ ਇਲਾਕੇ 'ਚ ਆਯੋਜਿਤ ਇਕ ਮੇਲੇ 'ਚ ਆਏ ਸਨ। ਜਿੱਥੇ ਬਾਅਦ 'ਚ ਮੁੰਡਾ-ਕੁੜੀ ਨੂੰ ਇਕਾਨਾ ਸਟੇਡੀਅਮ ਦੇ ਪਿੱਛੇ ਇਕ ਜੰਗਲਾਤ ਖੇਤਰ ਲੈ ਗਿਆ ਅਤੇ ਉਸ ਨਾਲ ਜਬਰ ਜ਼ਿਨਾਹ ਕੀਤਾ। ਪੁਲਸ ਦਾ ਕਹਿਣਾ ਹੈ ਕਿ ਕੁੜੀ ਨੇ ਇਸ ਗੱਲ ਨੂੰ ਲੈ ਕੇ ਆਪਣੇ ਪਿਤਾ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਮੁੜ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕੀਤੀ। ਘਟਨਾ ਤੋਂ ਬਾਅਦ ਦੋਸ਼ੀ ਦੌੜ ਗਿਆ ਪਰ ਉਸ ਦੀ ਪਛਾਣ ਕਰ ਲਈ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News