ਸਰੀਰਕ ਸੰਬੰਧ ਬਣਾਉਣ ਲਈ ਦਬਾਅ ਪਾਉਂਦਾ ਸੀ 89 ਸਾਲਾ ਪਤੀ, ਪਰੇਸ਼ਾਨ ਪਤਨੀ ਨੇ ਸੱਦ ਲਈ ਪੁਲਸ

Tuesday, Sep 13, 2022 - 10:44 AM (IST)

ਸਰੀਰਕ ਸੰਬੰਧ ਬਣਾਉਣ ਲਈ ਦਬਾਅ ਪਾਉਂਦਾ ਸੀ 89 ਸਾਲਾ ਪਤੀ, ਪਰੇਸ਼ਾਨ ਪਤਨੀ ਨੇ ਸੱਦ ਲਈ ਪੁਲਸ

ਅਹਿਮਦਾਬਾਦ- ਗੁਜਰਾਤ ਵਿਚ ਔਰਤਾਂ ਦੀ ਸਮੱਸਿਆ ਸੁਲਝਾਉਣ ਵਾਲੀ 181 ਅਭਯਮ ਹੈਲਪਲਾਈਨ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਕੋਈ ਵੀ ਹੈਰਾਨ ਰਹਿ ਜਾਏਗਾ। ਦਰਅਸਲ, ਇਸ ਹੈਲਪਲਾਈਨ ਨੰਬਰ ’ਤੇ ਬੜੌਦਾ ਦੀ ਰਹਿਣ ਵਾਲੀ 87 ਸਾਲਾ ਬਜ਼ੁਰਗ ਔਰਤ ਨੇ ਫੋਨ ਕੀਤਾ ਅਤੇ ਦੱਸਿਆ ਕਿ ਉਹ ਆਪਣੇ 89 ਸਾਲਾ ਹਾਈਪਰਸੈਕਸ਼ੁਅਲ ਪਤੀ ਤੋਂ ਪਰੇਸ਼ਾਨ ਹੋ ਚੁੱਕੀ ਹੈ। ਉਹ ਹੁਣ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹੈ। 

ਇਹ ਵੀ ਪੜ੍ਹੋ : ਜਾਮ 'ਚ ਫਸੀ ਕਾਰ, 3 ਕਿਲੋਮੀਟਰ ਦੌੜ ਕੇ ਆਪ੍ਰੇਸ਼ਨ ਕਰਨ ਪਹੁੰਚਿਆ ਡਾਕਟਰ

ਹੈਲਪਲਾਈਨ ਅਨੁਸਾਰ, ਇਹ ਬਜ਼ੁਰਗ ਜੋੜਾ ਸਾਲਾਂ ਤੋਂ ਨਾਲ ਰਹਿ ਰਿਹਾ ਹੈ ਪਰ ਹੁਣ ਪਤਨੀ ਦੀ ਸਿਹਤ ਠੀਕ ਨਹੀਂ ਰਹਿੰਦੀ ਹੈ। ਉਹ ਇੰਨਾ ਬੀਮਾਰ ਰਹਿੰਦੀ ਹੈ ਕਿ ਬਿਸਤਰ ਤੋਂ ਉੱਠ ਵੀ ਨਹੀਂ ਸਕਦੀ ਹੈ। ਅਜਿਹੇ 'ਚ ਉਹ ਨੂੰਹ-ਪੁੱਤਰ ਦੀ ਮਦਦ ਨਾਲ ਮੁਸ਼ਕਲ ਨਾਲ ਤੁਰ ਪਾਉਂਦੀ ਹੈ ਪਰ ਫਿਰ ਵੀ ਉਸ ਦਾ ਪਤੀ ਸਰੀਰਕ ਸੰਬੰਧ ਬਣਾਉਣ ਲਈ ਦਬਾਅ ਪਾਉਂਦਾ ਹੈ। ਇਹ ਬਜ਼ੁਰਗ ਇੱਛਾ ਪੂਰੀ ਨਾ ਹੋਣ 'ਤੇ ਆਪਣੀ ਪਤਨੀ 'ਤੇ ਚੀਕਦਾ ਹੈ ਅਤੇ ਉਸ ਨਾਲ ਲੜਾਈ ਕਰਦਾ ਹੈ। ਬਜ਼ੁਰਗ ਪਤੀ ਪੇਸ਼ੇ ਤੋਂ ਇੰਜੀਨੀਅਰ ਰਿਹਾ ਹੈ ਅਤੇ ਸੇਵਾਮੁਕਤੀ ਤੋਂ ਬਾਅਦ ਘਰ ਹੀ ਰਹਿੰਦਾ ਹੈ। ਉਨ੍ਹਾਂ ਦੀ ਇਸ ਆਦਤ ਤੋਂ ਉਨ੍ਹਾਂ ਦਾ ਪਰਿਵਾਰ ਵੀ ਪਰੇਸ਼ਾਨ ਹੈ। ਬਜ਼ੁਰਗ ਪਤਨੀ ਦੀ ਸ਼ਿਕਾਇਤ ਤੋਂ ਬਾਅਦ ਹੈਲਪਲਾਈਨ ਦੇ ਅਧਿਕਾਰੀ ਉਨ੍ਹਾਂ ਦੇ ਘਰ ਪੁੱਜੇ ਅਤੇ ਬਜ਼ੁਰਗ ਪਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਅਧਿਕਾਰੀਆਂ ਨੇ ਬਜ਼ੁਰਗ ਪਤੀ ਦੀ ਕਾਊਂਸਲਿੰਗ ਕੀਤੀ ਅਤੇ ਉਨ੍ਹਾਂ ਨੂੰ ਸੀਨੀਅਰ ਕਲਬ ਜੁਆਇਨ ਕਰਨ ਲਈ ਕਿਹਾ। ਇਸ ਤੋਂ ਇਲਾਵਾ ਬਜ਼ੁਰਗ ਪਤੀ ਨੂੰ ਸੈਕਸਾਲਜਿਸਟ ਕੋਲ ਜਾਣ ਦਾ ਵੀ ਸੁਝਾਅ ਦਿੱਤਾ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News