ਦੇਸ਼ ''ਚ 126 ਦਿਨਾਂ ਬਾਅਦ ਕੋਰੋਨਾ ਦੇ 800 ਤੋਂ ਵੱਧ ਮਾਮਲੇ ਆਏ ਸਾਹਮਣੇ

03/18/2023 11:30:24 AM

ਨਵੀਂ ਦਿੱਲੀ (ਭਾਸ਼ਾ)- ਦੇਸ਼ 'ਚ ਸ਼ਨੀਵਾਰ ਨੂੰ 126 ਦਿਨਾਂ ਬਾਅਦ ਇਕ ਦਿਨ 'ਚ ਕੋਰੋਨਾ ਵਾਇਰਸ ਦੇ 800 ਤੋਂ ਵੱਧ ਮਾਮਲੇ ਦਰਜ ਕੀਤੇ ਗਏ। ਕੇਂਦਰੀ ਸਿਹਤ ਮੰਤਰਾਲਾ ਵਲੋਂ ਸ਼ਨੀਵਾਰ ਸਵੇਰੇ 8 ਵਜੇ ਜਾਰੀ ਅੰਕੜਿਆਂ ਅਨੁਸਾਰ, ਦੇਸ਼ 'ਚ ਕੋਰੋਨਾ ਦੇ 843 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 4,46,94,349 ਹੋ ਗਈ ਹੈ। ਪਿਛਲੇ 24 ਘੰਟਿਆਂ 'ਚ ਝਾਰਖੰਡ ਅਤੇ ਮਹਾਰਾਸ਼ਟਰ ਤੋਂ ਸੰਕਰਮਣ ਨਾਲ ਇਕ-ਇਕ, ਜਦੋਂ ਕਿ ਕੇਰਲ ਤੋਂ 2 ਲੋਕਾਂ ਦੀ ਮੌਤ ਦੀ ਜਾਣਕਾਰੀ ਮਿਲੀ ਹੈ। ਇਸ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ ਵੱਧ ਕੇ 5,30,799 'ਤੇ ਪਹੁੰਚ ਗਈ ਹੈ।

ਮੰਤਰਾਲਾ ਅਨੁਸਾਰ, ਦੇਸ਼ 'ਚ ਇਲਾਜ ਅਧੀਨ ਰੋਗੀਆਂ ਦੀ ਗਿਣਤੀ 5,839 ਹੈ, ਜੋ ਪੀੜਤਾਂ ਦੀ ਕੁੱਲ ਗਿਣਤੀ ਦਾ 0.01 ਫੀਸਦੀ ਹੈ। ਉੱਥੇ ਹੀ ਸੰਕਰਮਣ ਤੋਂ ਠੀਕ ਹੋਣ ਵਾਲਿਆਂ ਦੀ ਰਾਸ਼ਟਰੀ ਦਰ 98.80 ਫੀਸਦੀ ਹੈ। ਮੰਤਰਾਲਾ ਅਨੁਸਾਰ, ਦੇਸ਼ 'ਚ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ ਵੱਧ ਕੇ 4,41,58,161 ਹੋ ਗਈ ਹੈ। ਉੱਥੇ ਹੀ ਮੌਤ ਦਰ 1.19 ਫੀਸਦੀ ਦੱਸੀ ਜਾ ਰਹੀ ਹੈ। ਮੰਤਰਾਲਾ ਦੀ ਵੈੱਬਸਾਈਟ ਅਨੁਸਾਰ, ਰਾਸ਼ਟਰਵਿਆਪੀ ਟੀਕਾਕਰਨ ਮੁਹਿੰਮ ਦੇ ਅਧੀਨ ਦੇਸ਼ 'ਚ ਹੁਣ ਤੱਕ ਕੋਰੋਨਾ ਰੋਕੂ ਟੀਕਿਆਂ ਦੀਆਂ 220.64 ਕਰੋੜ ਖ਼ੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ।


DIsha

Content Editor

Related News