ਕਦੇ ਡਾਕੂਆਂ ਦਾ ਰਿਹਾ ਸੀ ਆਤੰਕ, ਅੱਜ ਇਥੇ ਦੀਆਂ 80 ਫ਼ੀਸਦੀ ਜਨਾਨੀਆਂ ਬਣ ਰਹੀਆਂ ਆਤਮ-ਨਿਰਭਰ
Saturday, Oct 23, 2021 - 02:33 PM (IST)
ਸ਼ਾਹਜਹਾਂਪੁਰ- ਗੰਗਾ ਨਦੀ ਅਤੇ ਰਾਮਗੰਗਾ ਦੇ ਤੱਟ ’ਤੇ ਵਸੇ ਪਿੰਡਾਂ ਦੀਆਂ ਕਰੀਬ 80 ਜਨਾਨੀਆਂ ਦਾ ਸਮੂਹ ਬੱਲਬ ਅਤੇ ਰੋਸ਼ਨੀ ਵਾਲੀਆਂ ਲਾਈਟਾਂ ਬਣਾਉਣ ਦਾ ਕੰਮ ਸਿੱਖ ਰਿਹਾ ਹੈ। ਕਦੇ ਉੱਤਰ ਪ੍ਰਦੇਸ਼ ਦੇ ਇਸ ਇਲਾਕੇ ’ਚ ਡਾਕੂਆਂ ਦਾ ਆਤੰਕ ਹੋਇਆ ਕਰਦਾ ਸੀ। ਅੱਜ ਸ਼ਾਹਜਹਾਂਪੁਰ ਦੇ ਭਾਰਤੀ ਉਦਯੋਗ ਸੰਘ ਦੀ ਪਹਿਲ ’ਤੇ ਇੱਥੇ ਦੀਆਂ ਜਨਾਨੀਆਂ ਦਾ ਆਰਥਿਕ ਰੂਪ ਨਾਲ ਆਤਮਨਿਰਭਰ ਬਣਾਉਣ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਜ਼ਿਲ੍ਹਾ ਮੈਜਿਸਟਰੇਟ ਵਿਕਰਮ ਸਿੰਘ ਨੇ ਕਿਹਾ ਕਿ ਇਸ ਪਹਿਲ ਦਾ ਮਕਸਦ ਪੇਂਡੂ ਇਲਾਕਿਆਂ ਦੀਆਂ ਜਨਾਨੀਆਂ ਨੂੰ ਵਿੱਤੀ ਰੂਪ ਨਾਲ ਮਜ਼ਬੂਤ ਕਰਨਾ ਹੈ। ਇਸ ਨਾਲ ਇੱਥੇ ਕੁਟੀਰ ਉਦਯੋਗਾਂ ਨੂੰ ਉਤਸ਼ਾਹ ਮਿਲੇਗਾ। ਸਿੰਘ ਨੇ ਇਸ ਪਹਿਲ ਨੂੰ ਅਸਾਧਾਰਣ ਦੱਸਦੇ ਹੋਏ ਕਿਹਾ ਕਿ ਇਸ ਰਾਹੀਂ ਸਾਡੀ ਚੀਨ ’ਤੇ ਨਿਰਭਰਤਾ ਘੱਟ ਕਰਨ ’ਚ ਮਦਦ ਮਿਲੇਗੀ। ਇਸ ਨਾਲ ਬੇਰੁਜ਼ਗਾਰ ਜਨਾਨੀਆਂ ਨੂੰ ਆਤਮਨਿਰਭਰ ਬਣਨ ’ਚ ਮਦਦ ਮਿਲੇਗੀ।’’
ਇਹ ਵੀ ਪੜ੍ਹੋ : 8 ਅਤੇ 11 ਸਾਲ ਦੇ ਬੱਚਿਆਂ ਵੱਲੋਂ 6 ਸਾਲਾ ਬੱਚੀ ਦਾ ਕਤਲ, ਅਸ਼ਲੀਲ ਵੀਡੀਓ ਵੇਖਣ ਤੋਂ ਕੀਤਾ ਸੀ ਇਨਕਾਰ
ਭਾਰਤੀ ਉਦਯੋਗ ਸੰਘ ਦੇ ਰਾਸ਼ਟਰੀ ਪ੍ਰਧਾਨ ਅਸ਼ੋਕ ਅਗਰਵਾਲ ਨੇ ਕਿਹਾ ਕਿ ਇਸ ਪਹਿਲ ਦੀ ਸ਼ੁਰੂਆਤ ਸ਼ਾਹਜਹਾਂਪੁਰ ਤੋਂ ਹੋਈ ਹੈ ਅਤੇ ਹੁਣ 80 ਜਨਾਨੀਆਂ ਇਸ ਦਾ ਹਿੱਸਾ ਹਨ। ਇਹ ਜਨਾਨੀਆਂ ਗੰਗਾ ਨਦੀ ਅਤੇ ਰਾਮਗੰਗਾ ਖੇਤਰਾਂ ਦੇ ਪਿੰਡ ਤੋਂ ਆਉਂਦੀਆਂ ਹਨ, ਜਿੱਥੇ ਕਦੇ ਡਾਕੂਆਂ ਦਾ ਆਤੰਕ ਹੁੰਦਾ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜਨਾਨੀਆਂ ਨੂੰ ਲਖਨਊ ਦੇ ਟਰੇਨਰ ਵਿਵੇਕ ਸਿੰਘ ਸਿਖਲਾਈ ਦੇ ਰਹੇ ਹਨ। ਅਗਰਵਾਲ ਨੇ ਕਿਹਾ,‘‘ਇਨ੍ਹਾਂ ਜਨਾਨੀਆਂ ਨੂੰ ਬੱਲਬ, ਦੀਵਾਲੀ ’ਤੇ ਰੋਸ਼ਨੀ ਵਾਲੀਆਂ ਲਾਈਟਾਂ ਬਣਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ।’’ ਉਨ੍ਹਾਂ ਕਿਹਾ ਕਿ ਇਨ੍ਹਾਂ ਜਨਾਨੀਆਂ ਵਲੋਂ ਬਣਾਏ ਉਤਪਾਦ ਵੱਡੀਆਂ ਕੰਪਨੀਆਂ ਸਿੱਧੇ ਖਰਦਣਗੀਆਂ। ਕੱਚਾ ਮਾਲ ਵੀ ਇਹੀ ਕੰਪਨੀਆਂ ਉਪਲੱਬਧ ਕਰਵਾਉਣਗੀਆਂ। ਅਗਰਵਾਲ ਨੇ ਕਿਹਾ ਕਿ ਇਸ ਪਹਿਲ ਨੂੰ ਪੂਰੇ ਸੂਬੇ ’ਚ ਲਾਗੂ ਕੀਤਾ ਜਾਵੇਗਾ। ਉਸ ਤੋਂ ਬਾਅਦ ਇਸ ਦਾ ਦੇਸ਼ ਦੇ ਹੋਰ ਸੂਬਿਆਂ ’ਚ ਵਿਸਥਾਰ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ