ਦੇਸ਼ ਦੇ 75 ਫੀਸਦੀ ਪਿੰਡ ਸਵੱਛਤਾ ਸਰਵੇਖਣ ’ਚ ਅੱਗੇ, ਰਾਜਸਥਾਨ ਫਾਡੀ : ਸ਼ੇਖਾਵਤ

09/25/2023 5:57:23 PM

ਨਵੀਂ ਦਿੱਲੀ- ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਦੇਸ਼ ਨੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੇ ਦੂਜੇ ਪੜਾਅ ਵਿਚ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਦੇਸ਼ ਦੇ 75 ਫੀਸਦੀ ਪਿੰਡ ਸਵੱਛਤਾ ਸਰਵੇਖਣ ਵਿਚ ਅੱਗੇ ਰਹੇ। ਇਸ ਮਿਸ਼ਨ ਤਹਿਤ ਕੁੱਲ ਪਿੰਡਾਂ ਵਿਚੋਂ ਤਿੰਨ ਚੌਥਾਈ ਭਾਵ 75 ਫੀਸਦੀ ਪਿੰਡਾਂ ਨੇ ਖੁੱਲ੍ਹੇ ਵਿਚ ਪਖਾਨੇ ਤੋਂ ਮੁਕਤ ਪਿੰਡਾਂ ਦੇ ਦਰਜੇ ਦੇ ਨਾਲ-ਨਾਲ ਤਰਲ ਤੇ ਠੋਸ ਕਚਰੇ ਦੇ ਪ੍ਰਬੰਧਨ ਦਾ ਟੀਚਾ ਵੀ ਹਾਸਲ ਕੀਤਾ ਹੈ।

ਇਹ ਵੀ ਪੜ੍ਹੋ : AC ਲਗਾ ਕੇ ਸੌਂ ਗਿਆ ਡਾਕਟਰ, ਨਿੱਜੀ ਕਲੀਨਿਕ 'ਚ ਦਾਖ਼ਲ 2 ਨਵਜਨਮੇ ਬੱਚਿਆਂ ਨਾਲ ਵਾਪਰਿਆ ਭਾਣਾ

ਉਨ੍ਹਾਂ ਕਿਹਾ ਕਿ ਹੁਣ ਤੱਕ 4.43 ਲੱਖ ਤੋਂ ਵੱਧ ਪਿੰਡਾਂ ਨੇ ਖੁਦ ਨੂੰ ਖੁੱਲ੍ਹੇ ’ਚ ਪਖਾਨੇ ਤੋਂ ਮੁਕਤ (ਓ. ਡੀ. ਐੱਫ.)-ਪਲੱਸ ਐਲਾਨਿਆ ਹੈ। ਸੌ ਫੀਸਦੀ ਓ. ਡੀ. ਐੱਫ. ਪਲੱਸ ਪਿੰਡ ਦੀ ਪ੍ਰਾਪਤੀ ਹਾਸਲ ਕਰ ਕੇ ਸਰਵਉੱਤਮ ਕਾਰਗੁਜ਼ਾਰੀ ਵਿਖਾਉਣ ਵਾਲੇ ਸੂਬਿਆਂ/ਕੇਂਦਰ ਸ਼ਾਸਿਤ ਸੂਬਿਆਂ ’ਚ ਅੰਡੇਮਾਨ ਤੇ ਨਿਕੋਬਾਰ ਟਾਪੂ ਸਮੂਹ, ਦਾਦਰਾ ਤੇ ਨਾਗਰ ਹਵੇਲੀ, ਗੋਆ, ਗੁਜਰਾਤ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਕਰਨਾਟਕ, ਕੇਰਲ, ਲੱਦਾਖ, ਪੁੱਡੂਚੇਰੀ, ਸਿੱਕਮ, ਤਾਮਿਲਨਾਡੂ, ਤੇਲੰਗਾਨਾ ਤੇ ਤ੍ਰਿਪੁਰਾ ਸ਼ਾਮਲ ਹਨ। ਸ਼ੇਖਾਵਤ ਨੇ ਹਾਲਾਂਕਿ ਮੰਨਿਆ ਕਿ ਰਾਜਸਥਾਨ ਇਸ ਸੂਚੀ ’ਚ ਵੀ ਫਾਡੀ ਰਿਹਾ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


DIsha

Content Editor

Related News