ਗੰਗਾ ਨਦੀ ''ਚ ਛੱਡੇ ਗਏ 75 ਮਗਰਮੱਛ ਦੇ ਬੱਚੇ
Sunday, Mar 10, 2024 - 03:44 AM (IST)
ਮੇਰਠ — ਸ਼ਨੀਵਾਰ ਨੂੰ ਮੇਰਠ ਦੇ ਮਖਦੂਮਪੁਰ ਘਾਟ ਤੋਂ ਮਗਰਮੱਛਾਂ ਦੇ 75 ਬੱਚਿਆਂ ਨੂੰ ਗੰਗਾ ਨਦੀ 'ਚ ਛੱਡਿਆ ਗਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਡਿਵੀਜ਼ਨਲ ਫੋਰੈਸਟ ਅਫਸਰ (ਡੀਐਫਓ) ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਮਗਰਮੱਛ ਦੇ ਬੱਚਿਆਂ ਨੂੰ ਕ੍ਰੋਕੋਡਾਇਲ ਰੀਹੈਬਲੀਟੇਸ਼ਨ ਸੈਂਟਰ, ਕੁਕਰੈਲ, ਲਖਨਊ ਤੋਂ ਲਿਆਂਦਾ ਗਿਆ ਸੀ।
ਕੁਮਾਰ ਨੇ ਦੱਸਿਆ ਕਿ ਮਗਰਮੱਛ ਦੀ ਲੁਪਤ ਹੋ ਰਹੀ ਪ੍ਰਜਾਤੀ ਨੂੰ ਬਚਾਉਣ ਲਈ ਵਿਸ਼ਵ ਕੁਦਰਤ ਕੋਸ਼, ਭਾਰਤ ਅਤੇ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਸਾਂਝੇ ਤੌਰ 'ਤੇ ਇੱਕ ਯੋਜਨਾ ਚਲਾਈ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਸਾਰੇ ਮਗਰਮੱਛ 2021 ਵਿੱਚ ਪੈਦਾ ਹੋਏ ਸਨ ਅਤੇ ਇਨ੍ਹਾਂ ਦੀ ਉਮਰ ਤਿੰਨ ਸਾਲ ਦੇ ਕਰੀਬ ਹੈ। ਉਨ੍ਹਾਂ ਦੱਸਿਆ ਕਿ ਨਦੀ ਵਿੱਚ 58 ਮਾਦਾ ਅਤੇ 17 ਨਰ ਮਗਰਮੱਛ ਛੱਡੇ ਗਏ ਹਨ। ਇਨ੍ਹਾਂ ਦੀ ਉਚਾਈ 120 ਤੋਂ 137 ਸੈਂਟੀਮੀਟਰ ਅਤੇ ਭਾਰ 5.4 ਤੋਂ 6.2 ਕਿਲੋਗ੍ਰਾਮ ਹੁੰਦਾ ਹੈ।
ਇਹ ਵੀ ਪੜ੍ਹੋ - ਚੈੱਕ ਗਣਰਾਜ ਦੀ ਕ੍ਰਿਸਟੀਨਾ ਪਿਜ਼ਕੋਵਾ ਦੇ ਸਿਰ ਸਜਿਆ ਤਾਜ, ਬਣੀ ਮਿਸ ਵਰਲਡ 2024
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e