ਇਸ ਸਾਲ ਮਈ ਤੱਕ ਹਿਮਾਚਲ ਪਹੁੰਚੇ 74 ਲੱਖ ਸੈਲਾਨੀ, ਕੁੱਲੂ ਬਣਿਆ ਪਹਿਲੀ ਪਸੰਦ

Tuesday, Jun 25, 2024 - 04:56 PM (IST)

ਇਸ ਸਾਲ ਮਈ ਤੱਕ ਹਿਮਾਚਲ ਪਹੁੰਚੇ 74 ਲੱਖ ਸੈਲਾਨੀ, ਕੁੱਲੂ ਬਣਿਆ ਪਹਿਲੀ ਪਸੰਦ

ਸ਼ਿਮਲਾ- ਗਰਮੀਆਂ ਦਾ ਮੌਸਮ ਹੈ ਅਤੇ ਜ਼ਿਆਦਾਤਰ ਲੋਕ ਪਹਾੜੀ ਇਲਾਕੇ ਵਿਚ ਜਾਣਾ ਪਸੰਦ ਕਰਦੇ ਹਨ। ਪਹਾੜੀ ਇਲਾਕੇ ਵਿਚ ਹਿਮਾਚਲ ਪ੍ਰਦੇਸ਼ ਲੋਕਾਂ ਦਾ ਪਸੰਦੀਦਾ ਸੈਰ-ਸਪਾਟਾ ਸਥਾਨ ਹੈ। ਹਿਮਾਚਲ 'ਚ ਸੈਲਾਨੀਆਂ ਦਾ ਅੰਕੜਾ ਹਰ ਸਾਲ ਵਧਦਾ ਹੈ। ਇਸ ਸਾਲ ਮਈ ਮਹੀਨੇ ਤੱਕ ਹਿਮਾਚਲ ਪ੍ਰਦੇਸ਼ ਵਿਚ 74 ਲੱਖ ਤੋਂ ਵਧੇਰੇ ਸੈਲਾਨੀ ਪਹੁੰਚੇ ਹਨ। ਬੀਤੇ ਸਾਲ ਦੇ ਮੁਕਾਬਲੇ ਇਸ ਸਾਲ ਸੈਲਾਨੀਆਂ ਦੀ ਆਮਦ ਵਿਚ 3.5 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਸਾਲ ਮਈ ਮਹੀਨੇ ਕੁੱਲ 74 ਲੱਖ 64 ਹਜ਼ਾਰ 184 ਸੈਲਾਨੀ ਹਿਮਾਚਲ ਪਹੁੰਚੇ ਹਨ। ਲਗਾਤਾਰ ਸੈਲਾਨੀ ਹਿਮਾਚਲ ਪ੍ਰਦੇਸ਼ ਦਾ ਰੁਖ਼ ਕਰ ਰਹੇ ਹਨ। 

ਇਹ ਵੀ ਪੜ੍ਹੋ- ਸੈਰੋਗੇਸੀ ਜ਼ਰੀਏ ਬੱਚੇ ਨੂੰ ਜਨਮ ਦੇਣ ਵਾਲੀਆਂ ਸਰਕਾਰੀ ਮਹਿਲਾ ਕਰਮੀਆਂ ਲਈ ਅਹਿਮ ਖ਼ਬਰ

ਸੈਰ-ਸਪਾਟਾ ਅਤੇ ਨਾਗਰਿਕ ਹਵਾਬਾਜ਼ੀ ਵਿਭਾਗ ਦੀ ਡਾਇਰੈਕਟਰ ਮਾਨਸੀ ਸਹਾਏ ਠਾਕੁਰ ਨੇ ਦੱਸਿਆ ਕਿ ਇਸ ਸਾਲ ਮਈ ਮਹੀਨੇ ਤੱਕ 74 ਲੱਖ 64 ਹਜ਼ਾਰ 184 ਸੈਲਾਨੀ ਹਿਮਾਚਲ ਪਹੁੰਚੇ ਹਨ। ਇਨ੍ਹਾਂ ਵਿਚ 32 ਹਜ਼ਾਰ 415 ਵਿਦੇਸ਼ੀ ਸੈਲਾਨੀ ਸ਼ਾਮਲ ਹਨ। ਉੱਥੇ ਹੀ ਇਸ ਸਮੇਂ ਵਿਚ ਬੀਤੇ ਸਾਲ 72 ਲੱਖ ਸੈਲਾਨੀ ਹਿਮਾਚਲ ਪਹੁੰਚੇ ਸਨ, ਜਿਨ੍ਹਾਂ ਵਿਚ 23 ਹਜ਼ਾਰ 174 ਵਿਦੇਸ਼ੀ ਸੈਲਾਨੀ ਸ਼ਾਮਲ ਸਨ। ਮਾਨਸੀ ਨੇ ਕਿਹਾ ਕਿ ਇਸ ਸਮੇਂ ਫੋਕਸ ਬੁਨਿਆਂਦੀ ਢਾਂਚੇ ਦੇ ਵਿਕਾਸ 'ਤੇ ਹੈ। ਇਸ ਦੇ ਨਤੀਜੇ ਅਗਲੇ 3 ਸਾਲਾਂ ਵਿਚ ਦੇਖਣ ਨੂੰ ਮਿਲਣਗੇ।

ਇਹ ਵੀ ਪੜ੍ਹੋ- ਹੋਟਲ ਦੀ ਦੂਜੀ ਮੰਜ਼ਿਲ ਦੀ ਖਿੜਕੀ 'ਚੋਂ ਡਿੱਗਿਆ ਮਾਸੂਮ ਬੱਚਾ, ਇਕ ਗਲਤੀ ਨੇ ਲੈ ਲਈ ਜਾਨ

ਕੁੱਲੂ ਬਣਿਆ ਸੈਲਾਨੀਆਂ ਦੀ ਪਹਿਲੀ ਪਸੰਦ 

ਇਸ ਸਾਲ ਸਭ ਤੋਂ ਵੱਧ ਸੈਲਾਨੀ ਕੁੱਲੂ ਪਹੁੰਚੇ ਹਨ। ਮਈ ਮਹੀਨੇ ਤੱਕ ਕੁੱਲ 14 ਲੱਖ 97 ਹਜ਼ਾਰ 920 ਸੈਲਾਨੀ ਜ਼ਿਲ੍ਹਾ ਕੁੱਲੂ ਪੁੱਜੇ ਹਨ। ਕੁੱਲੂ ਤੋਂ ਬਾਅਦ ਸਭ ਤੋਂ ਵੱਧ 10 ਲੱਖ 41 ਹਜ਼ਾਰ 74 ਸੈਲਾਨੀ ਸੋਲਨ ਜ਼ਿਲ੍ਹੇ ਵਿਚ ਪਹੁੰਚੇ ਹਨ। ਇਸ ਸਾਲ ਸੋਲਨ ਜ਼ਿਲ੍ਹੇ ਨੇ ਸ਼ਿਮਲਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਮਈ ਮਹੀਨੇ ਤੱਕ 9 ਲੱਖ 99 ਹਜ਼ਾਰ 65 ਸੈਲਾਨੀ ਸ਼ਿਮਲਾ ਪਹੁੰਚ ਚੁੱਕੇ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


author

Tanu

Content Editor

Related News