70 ਸਾਲ ਦੀ ਉਮਰ ''ਚ ਵੀ ਨਹੀਂ ਮੰਨੀ ਹਾਰ, ਪਾਣੀ ਲਈ ਇਹ ਬਜ਼ੁਰਗ ਪੁੱਟ ਰਿਹੈ ਖੂਹ

05/24/2018 2:20:46 PM

ਛੱਤਰਪੁਰ— ਉਮਰ ਦੇ ਜਿਸ ਪੜਾਅ 'ਚ ਇਨਸਾਨ ਆਰਾਮ ਕਰਦੇ ਹਨ, ਉਸ ਉਮਰ ਵਿਚ ਮੱਧ ਪ੍ਰਦੇਸ਼ ਦੇ ਸੀਤਾਰਾਮ ਰਾਜਪੂਤ ਬਿਨਾਂ ਥੱਕੇ ਪਿੰਡ ਨੂੰ ਪਾਣੀ ਦੀ ਸਮੱਸਿਆ ਤੋਂ ਮੁਕਤ ਕਰਨ 'ਚ ਲੱਗੇ ਹੋਏ ਹਨ। 70 ਸਾਲਾ ਸੀਤਾਰਮ ਬਿਨਾਂ ਥੱਕੇ ਖੂਹ ਦੀ ਖੋਦਾਈ ਕਰ ਰਹੇ ਹਨ, ਜੋ ਕਿਸੇ ਮਿਸਾਲ ਤੋਂ ਘੱਟ ਨਹੀਂ ਹੈ। ਹਾਲਾਂਕਿ ਉਨ੍ਹਾਂ ਦੇ ਇਸ ਕੰਮ 'ਚ ਸਰਕਾਰ ਤਾਂ ਦੂਰ ਪਿੰਡ ਦੇ ਲੋਕਾਂ ਨੇ ਵੀ ਮਦਦ ਨਹੀਂ ਕੀਤੀ, ਜਦਕਿ ਪਿੰਡ 'ਚ ਪਿਛਲੇ ਢਾਈ ਸਾਲ ਤੋਂ ਪਾਣੀ ਦੀ ਕਿੱਲਤ ਮਚੀ ਹੋਈ ਹੈ।


ਮਾਮਲਾ ਛੱਤਰਪੁਰ ਦੇ ਹਦੂਆ ਪਿੰਡ ਦਾ ਹੈ, ਜਿਥੇ ਪਿਛਲੇ ਢਾਈ ਸਾਲ ਤੋਂ ਪਾਣੀ ਦੀ ਗੰਭੀਰ ਸਮੱਸਿਆ ਹੈ। ਪਿੰਡ ਦੇ ਲੋਕ ਪਾਣੀ ਨੂੰ ਤਰਸਦੇ ਰਹੇ ਅਤੇ ਸਰਕਾਰ ਨੂੰ ਕੋਸਦੇ ਰਹੇ। ਉਧਰ ਸਰਕਾਰ ਦੇ ਕੰਨ 'ਤੇ ਬਿਲਕੁਲ ਵੀ ਜੂੰ ਤੱਕ ਨਹੀਂ ਸਰਕੀ ਅਤੇ ਨਾ ਹੀ ਪਿੰਡ ਵਾਸੀਆਂ ਦੀ ਸਮੱਸਿਆਂ ਨੂੰ ਦੂਰ ਕਰਨ ਲਈ ਉਪਾਅ ਕੀਤਾ ਗਿਆ। ਅਜਿਹੇ 'ਚ 70 ਸਾਲ ਦੇ ਸੀਤਾਰਾਮ ਰਾਜਪੂਤ ਨੇ ਪਿੰਡ 'ਚ ਪਾਣੀ ਦੀ ਘਾਟ ਨੂੰ ਦੂਰ ਕਰਨ ਲਈ ਖੁਦ ਆਪਣੇ ਦਮ 'ਤੇ ਖੂਹ ਦੀ ਖੋਦਾਈ ਕਰ ਰਹੇ ਹਨ। 

PunjabKesari
ਉਹ ਦੱਸਦੇ ਹਨ ਕਿ ''ਨਾ ਹੀ ਸਰਕਾਰ ਅਤੇ ਨਾ ਹੀ ਪਿੰਡ ਦੇ ਕਿਸੇ ਵਿਅਕਤੀ ਨੇ ਉਸ ਦੀ ਮਦਦ ਕੀਤੀ।'' ਹਾਲਾਂਕਿ ਆਪਣੀ ਹਿੰਮਤ ਅਤੇ ਜ਼ਜ਼ਬੇ ਦੇ ਬਲ 'ਤੇ ਸੀਤਾਰਾਮ ਨੇ ਜੋ ਦਿਖਾਇਆ ਹੈ, ਉਸ ਨਾਲ ਪਿੰਡ ਵਾਲੇ ਉਸ 'ਤੇ ਮਾਣ ਕਰ ਰਹੇ ਹਨ।

PunjabKesari


Related News