70 ਕਰੋੜ ਲੋਕਾਂ ਨੂੰ ਅਜੇ ਵੀ ਨਸੀਬ ਨਹੀਂ ਹੁੰਦੀ 2 ਵਕਤ ਦੀ ਰੋਟੀ

Monday, Mar 08, 2021 - 10:12 AM (IST)

70 ਕਰੋੜ ਲੋਕਾਂ ਨੂੰ ਅਜੇ ਵੀ ਨਸੀਬ ਨਹੀਂ ਹੁੰਦੀ 2 ਵਕਤ ਦੀ ਰੋਟੀ

ਨਵੀਂ ਦਿੱਲੀ (ਵਿਸ਼ੇਸ਼)- ਅੱਜ ਖਾਣੇ ਦੀ ਬਰਬਾਦੀ ਇਕ ਸੰਸਾਰਕ ਸੱਮਸਿਆ ਦਾ ਰੂਪ ਲੈ ਚੁੱਕੀ ਹੈ। ਹਾਲ ਹੀ ’ਚ ਸੰਯੁਕਤ ਰਾਸ਼ਟਰ ਦੀ ਇਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ, ਜਿਸ ਮੁਤਾਬਕ ਹਰ ਰੋਜ਼ ਘਰਾਂ, ਖੁਦਰਾ ਵਿਕਰੇਤਾਵਾਂ, ਸੰਸਥਾਨਾਂ ਅਤੇ ਹਾਸਪੀਟੈਲਟੀ ਉਦਯੋਗ ਰਾਹੀਂ 20 ਫੀਸਦੀ ਦੇ ਕਰੀਬ ਖਾਣਾ ਕਚਰੇ ’ਚ ਸੁੱਟ ਦਿੱਤਾ ਜਾਂਦਾ ਹੈ ਅਤੇ ਦੂਜੇ ਪਾਸੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ ਲੱਗਭਗ 70 ਕਰੋੜ ਲੋਕਾਂ ਨੂੰ ਅਜੇ ਤਕ ਵੀ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਹੈ।

20 ਫੀਸਦੀ ਖਾਣਾ ਸੁੱਟ ਦਿੱਤਾ ਜਾਂਦੈ ਕਚਰੇ ’ਚ
ਦੱਸ ਦੇਈਏ ਇਕ ਹੋਰ ਖੋਜ ਮੁਤਾਬਕ ਪੰਜ ਸਾਲ ਤੋਂ ਛੋਟੇ ਲੱਗਭਗ 24 ਹਜ਼ਾਰ ਬੱਚੇ ਹਰ ਰੋਜ਼ ਭੁੱਖ ਦੇ ਕਾਰਣ ਦਮ ਤੋੜਦੇ ਹਨ। ਦੁਨੀਆ ਦੇ 8700 ਲੱਖ ਤੋਂ ਜ਼ਿਆਦਾ ਲੋਕ ਕੁਪੋਸ਼ਣ ਦਾ ਸ਼ਿਕਾਰ ਹਨ । ਇਨ੍ਹਾਂ ਸਾਰਿਆਂ ਬੁਰਾ ਹਾਲਾਤ ਵਿਚਕਾਰ ਇਕ ਹੋਰ ਸੱਮਿਸਆ ਜੋ ਪੈਰ ਤੇਜ਼ੀ ਨਾਲ ਪੈਰ ਪਸਾਰ ਹਾ ਰਹੀ ਹੈ, ਉਹ ਹੈ ਸੰਸਾਰ ਦੀ ਆਬਾਦੀ। ਜੇਕਰ ਇਸ ’ਤੇ ਸਮਾਂ ਰਹਿੰਦੇ ਰੋਕ ਨਾ ਲਗਾਈ ਗਈ ਤਾਂ 2050 ’ਚ ਧਰਤੀ ਦੀ 9 ਅਰਬ ਆਬਾਦੀ ਨੂੰ ਭੋਜਣ ਅਤੇ ਪੋਸ਼ਣ ਮੁਹੱਈਆ ਕਰਵਾਉਣਾ ਨਾਮੁਮਕਿਨ ਹੋ ਜਾਵੇਗਾ।

PunjabKesari

ਥਾਲੀ ਦਾ ਸਾਈਜ਼ ਨਹੀਂ ਵਧਿਆ ਪਰ ਪਕਵਾਨਾਂ ਦੀ ਗਿਣਤੀ ’ਚ ਕਈ ਗੁਣਾ ਵਾਧਾ
ਵਿਆਹ-ਸ਼ਾਦੀ ਜਾਂ ਹੋਰ ਆਯੋਜਨਾਂ ਦੇ ਕੁਝ ਦਹਾਕੇ ਪਹਿਲਾਂ ਤੱਕ ਪੂੜੀ, ਸਬਜ਼ੀ, ਰਾਇਤਾ, ਪੁਲਾਵ, ਪਾਪੜ, ਬੂੰਦੀ, ਕੁਝ ਮਠਿਆਈਆਂ ਨਾਲ ਕੰਮ ਚੱਲ ਜਾਂਦਾ ਸੀ। ਹੁਣ ਇਸ ਦੀ ਥਾਂ ਅਨੇਕ ਤਰ੍ਹਾਂ ਦੇ ਪਕਵਾਨਾਂ ਨੇ ਲੈ ਲਈ ਹੈ। ਥਾਲੀ ਦਾ ਸਾਈਜ਼ ਤਾਂ ਨਹੀਂ ਵਧਿਆ ਪਰ ਪਕਵਾਨਾਂ ਦੀ ਗਿਣਤੀ ’ਚ ਕਈ ਗੁਣਾ ਵਾਧਾ ਹੋ ਚੁੱਕਾ ਹੈ। ਪਹਿਲਾਂ ਹਲਵਾਈਆਂ ਕੋਲ ਚੋਣਵੀਆਂ ਆਈਟਮਾਂ ਹੁੰਦੀਆਂ ਸਨ, ਜਿਸ ਕਾਰਣ ਲੋਕਾਂ ਦੇ ਕੋਲ ਘੱਟ ਹੀ ਬਦਲ ਹੁੰਦੇ ਸਨ ਪਰ ਹੁਣ ਕੈਟਰਿੰਗ ਦਾ ਕੰਮ ਕਰਨ ਵਾਲੇ ਲੋਕਾਂ ਕੋਲ ਉਨ੍ਹਾਂ ਦੇ ਮੈਨਿਊ ’ਚ ਘੱਟ ਤੋਂ ਘੱਟ ਇਕ ਹਜ਼ਾਰ ਤਰ੍ਹਾਂ ਦੀਆਂ ਆਈਟਮਾਂ ਵੇਖਣ ਨੂੰ ਮਿਲਦੀਆਂ ਹਨ।

ਇਹ ਵੀ ਪੜ੍ਹੋ : 2019 'ਚ ਦੁਨੀਆ ਭਰ 'ਚ 93 ਕਰੋੜ ਟਨ ਤੋਂ ਵੱਧ ਭੋਜਨ ਹੋਇਆ ਬਰਬਾਦ : ਸੰਯੁਕਤ ਰਾਸ਼ਟਰ

ਪਿੰਡਾਂ ’ਚ ਵੀ ਰਿਵਾਜਾਂ (ਪਰੰਪਰਾਵਾਂ) ਨੇ ਪੈਰ ਪਸਾਰੇ
ਕੁਝ ਦਹਾਕੇ ਪਹਿਲਾਂ ਤੱਕ ਵੱਡੇ ਸ਼ਹਿਰਾਂ ’ਚ ਹੀ ਮਹਿੰਗੇ ਵਿਆਹ ਅਤੇ ਰਿਸੈਪਸ਼ਨ ਦਾ ਰਿਵਾਜ਼ ਸੀ। ਹੁਣ ਇਸ ਤਰ੍ਹਾਂ ਦੇ ਰਿਵਾਜ਼ਾਂ ਨੇ ਪੈਰ ਪਸਾਰ ਲਏ ਹਨ। ਪਿੰਡ ’ਚ ਪੂੜੀ, ਸਬਜ਼ੀ, ਰਾਇਤਾ ਆਦਿ ਦੀ ਬਜਾਏ ਹੁਣ ਆਧੁਨਿਕ ਟੇਬਲ ਲਗਾ ਕੇ ਰੋਟੀ ਖਵਾਉਣ ਦਾ ਰਿਵਾਜ਼ ਚੱਲ ਪਿਆ ਹੈ। ਲਾਈਨਾਂ ’ਚ ਬਿਠਾ ਕੇ ਜਾਂ ਪੱਤਲ ’ਚ ਖਵਾਉਣ ਦਾ ਰਿਵਾਜ਼ ਹੁਣ ਇਤਿਹਾਸ ਬਣ ਚੁੱਕਾ ਹੈ। ਹੁਣ ਤਾਂ ਖੜ੍ਹੇ ਹੋ ਕੇ ਖਾਣਾ ਖਾਣ ਦਾ ਰਿਵਾਜ਼ ਹੈ। ਵਿਆਹ -ਸ਼ਾਦੀ ਜਾਂ ਹੋਰ ਆਯੋਜਨਾਂ ’ਚ ਸਭ ਤੋਂ ਵੱਧ ਖਰਚ ਸਜਾਵਟ, ਵਿਖਾਵੇ ਅਤੇ ਖਾਣ-ਪੀਣ ’ਤੇ ਹੀ ਕੀਤਾ ਜਾਂਦਾ ਹੈ। ਜਿੰਨੇ ਲੋਕਾਂ ਦੇ ਹਿਸਾਬ ਨਾਲ ਖਾਣਾ ਬਣਾਇਆ ਜਾਂਦਾ ਹੈ, ਉਹ ਅਕਸਰ ਬਚ ਜਾਂਦਾ ਹੈ, ਜਿਸ ਕਾਰਣ ਕੈਟਰਿੰਗ ਵਾਲੇ ਉਸ ਨੂੰ ਨਾਲੀ ’ਚ ਸੁੱਟ ਦਿੰਦੇ ਹਨ।

ਵਾਤਾਵਰਣ, ਸਮਾਜ ਅਤੇ ਅਰਥਵਿਵਸਥਾ ’ਤੇ ਅਸਰ
ਰਿਪੋਰਟ ’ਚ ਸਾਫ਼ ਕਿਹਾ ਗਿਆ ਹੈ ਕਿ ਖਾਣਾ ਕਚਰੇ ’ਚ ਸੁੱਟੇ ਜਾਣ ਨਾਲ ਵਾਤਾਵਰਣ, ਸਮਾਜ ਅਤੇ ਅਰਥਵਿਵਸਥਾ ’ਤੇ ਕਾਫੀ ਅਸਰ ਪੈਂਦਾ ਹੈ । ਇਸਤੇਮਾਲ ਨਾ ਹੋਣ ਵਾਲੇ ਖਾਣੇ ਨੂੰ 8 ਤੋਂ 10 ਫੀਸਦੀ ਗ੍ਰੀਨ ਹਾਊਸ ਗੈਸ ਦੇ ਪੈਦਾ ਹੋਣ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਸੰਯੁਕਤ ਰਾਸ਼ਟਰ ਏਜੰਸੀ ਪ੍ਰਮੁੱਖ ਨੇ ਕਿਹਾ ਕਿ ਭੋਜਨ ਦੀ ਬਰਬਾਦੀ ਘਟਾਉਣ ਨਾਲ ਗ੍ਰੀਨ ਹਾਊਸ ਗੈਸਾਂ ਦੇ ਪੈਦਾ ਹੋਣ ’ਚ ਕਟੌਤੀ ਹੋਵੇਗੀ , ਕੁਦਰਤ ਦੇ ਨਸ਼ਟ ਹੋਣ ਦੀ ਰਫਤਾਰ ਘੱਟ ਹੋਵੇਗੀ ਅਤੇ ਇਸ ਦੇ ਰਾਹੀਂ ਸੰਸਾਰਕ ਮੰਦੀ ਦੇ ਸਮੇਂ ਭੁੱਖਮਰੀ ਘੱਟ ਕਰਨ ਅਤੇ ਪੈਸੇ ਬਚਾਉਣ ’ਚ ਮਦਦ ਮਿਲੇਗੀ। ਸਾਲ 2019 ’ਚ 69 ਕਰੋੜ ਲੋਕ ਭੁੱਖਮਰੀ ਤੋਂ ਪ੍ਰਭਾਵਿਤ ਸਨ ਅਤੇ 3 ਅਰਬ ਤੋਂ ਜ਼ਿਆਦਾ ਲੋਕ ਇਕ ਸਿਹਤਮੰਦ ਆਹਾਰ ਜੁਟਾਉਣ ’ਚ ਅਸਮਰਥ ਸਨ।

ਖੇਤਾਂ ਤੋਂ ਲੈ ਕੇ ਪਲੇਟ ਤੱਕ ਅੰਨ ਦੀ ਬਰਬਾਦੀ
ਵਰਲਡ ਰਿਸੋਰਸਜ਼ ਇੰਸਟੀਚਿਊਟ ਵਲੋਂ ਰਾੱਕਫੇਲਰ ਫਾਊਂਡੇਸ਼ਨ ਦੀ ਮਦਦ ਨਾਲ ਤਿਆਰ ਰਿਪੋਰਟ ਮੁਤਾਬਕ ਅੰਨ ਦੀ ਬਰਬਾਦੀ ਕੇਵਲ ਖਾਣੇ ਵਾਲੀ ਥਾਲੀ ਤਕ ਸੀਮਤ ਨਹੀਂ ਹੈ। ਖਾਣੇ ਦੀ ਬਰਬਾਦੀ ਖੇਤ ’ਚ ਵੀ ਹੁੰਦੀ ਹੈ। ਅੰਨ ਉਤਪਾਦਨ ਸਮੇਂ ਖੇਤ ਤੋਂ ਲੈ ਕੇ ਮਾਰਕੀਟ ਤਕ ਪਹੁੰਚਣ ਤਕ ਅੰਨ ਬਰਬਾਦ ਹੁੰਦਾ ਹੈ। ਅਮਰੀਕਾ ਵਰਗੇ ਵਿਕਸਿਤ ਦੇਸ਼ਾਂ ’ਚ ਵੀ ਖਾਣੇ ਦੀ ਬਰਬਾਦੀ ਹੁੰਦੀ ਹੈ। ਮਤਲਬ ਖਾਣਾ ਪਲੇਟ ਤਕ ਤਾਂ ਪਹੁੰਚ ਜਾਂਦਾ ਹੈ ਪਰ ਪਲੇਟ ’ਚ ਖਾਣਾ ਛੱਡ ਕੇ ਲੋਕ ਉਸ ਨੂੰ ਬਰਬਾਦ ਕਰਦੇ ਹਨ। ਸੰਯੁਕਤ ਰਾਸ਼ਟਰ ਦੀ ਫੂਡ ਅਤੇ ਐਗਰੀਕਲਚਰ ਆਰਗਨਾਈਜੇਸ਼ਨ ਮੁਤਾਬਕ ਸਭ ਤੋਂ ਜ਼ਿਆਦਾ ਬਰਬਾਦੀ ਕੰਦ ਅਤੇ ਜੜ੍ਹਾਂ ਦੀ ਹੁੰਦੀ ਹੈ । ਕਰੀਬ 62 ਫੀਸਦੀ ਕੰਦ ਅਤੇ ਜੜ੍ਹਾਂ ਬਰਬਾਦ ਹੋ ਜਾਂਦੀਆਂ ਹਨ। ਫ਼ਲ ਅਤੇ ਸਬਜ਼ੀਆਂ ਦਾ ਸਥਾਨ ਦੂਜਾ ਹੈ। ਕੁਲ ਉਤਪਾਦਨ ਦਾ 41 ਫੀਸਦੀ ਫ਼ਲ ਅਤੇ ਸਬਜ਼ੀਆਂ ਬਰਬਾਦ ਹੁੰਦੀਆਂ ਹਨ। 20 ਤੋਂ 23 ਫੀਸਦੀ ਸੀਫੂਡ ਬਰਬਾਦ ਹੁੰਦੇ ਹਨ।

ਨੋਟ : ਲੋਕ ਵਲੋਂ 20 ਫੀਸਦੀ ਖਾਣਾ ਕਚਰੇ 'ਚ ਸੁੱਟਣ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News