ਜਾਇਦਾਦ ਵਿਵਾਦ ਨੇ ਧਾਰਿਆ ਖ਼ੂਨੀ ਰੂਪ, 7 ਸਾਲਾ ਬੱਚੇ ਦਾ ਚਾਕੂ ਮਾਰ ਕੇ ਕਤਲ

Sunday, Mar 12, 2023 - 04:29 PM (IST)

ਜਾਇਦਾਦ ਵਿਵਾਦ ਨੇ ਧਾਰਿਆ ਖ਼ੂਨੀ ਰੂਪ, 7 ਸਾਲਾ ਬੱਚੇ ਦਾ ਚਾਕੂ ਮਾਰ ਕੇ ਕਤਲ

ਕਛਾਰ- ਅਸਾਮ ਦੇ ਕਛਾਰ ਜ਼ਿਲ੍ਹੇ 'ਚ ਜਾਇਦਾਦ ਦੇ ਵਿਵਾਦ ਨੂੰ ਲੈ ਕੇ 7 ਸਾਲਾ ਬੱਚੇ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਦੋਸ਼ੀ ਵਿਅਕਤੀ ਦੀ ਪਛਾਣ ਅਪੂ ਮਜੂਮਦਾਰ ਦੇ ਰੂਪ 'ਚ ਹੋਈ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਛਾਰ ਦੇ ਐੱਸ. ਪੀ ਨੁਮਲ ਮਹੱਟੀ ਨੇ ਦੱਸਿਆ ਕਿ ਦੋਸ਼ੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਸੀਂ ਸਥਾਨਕ ਲੋਕਾਂ ਦੇ ਬਿਆਨ ਲਏ ਹਨ ਅਤੇ ਦੋਸ਼ੀ ਵਿਅਕਤੀ ਦੇ ਖਿਲਾਫ਼ ਅਦਾਲਤ ਵਿਚ ਆਪਣੀ ਜਾਂਚ ਰਿਪੋਰਟ ਪੇਸ਼ ਕੀਤੀ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਸ਼ਨੀਵਾਰ ਨੂੰ ਸਿਲਚਰ ਸ਼ਹਿਰ 'ਚ ਵਾਪਰੀ ਸੀ।

ਇਹ ਵੀ ਪੜ੍ਹੋ-  ਇੰਸਟਾਗ੍ਰਾਮ 'ਤੇ ਕਿਸੇ ਹੋਰ ਨਾਲ ਚੈਟ ਕਰ ਰਹੀ ਸੀ ਪ੍ਰੇਮਿਕਾ, ਭੜਕੇ ਪ੍ਰੇਮੀ ਨੇ ਦਿੱਤੀ ਰੂਹ ਕੰਬਾਊ ਮੌਤ

PunjabKesari

ਪੁਲਸ ਮੁਤਾਬਕ ਗੰਭੀਰ ਰੂਪ 'ਚ ਜ਼ਖਮੀ ਨਾਬਾਲਗ ਲੜਕੇ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਨੇ ਪੀੜਤ ਪਰਿਵਾਰ ਨਾਲ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ।

ਇਹ ਵੀ ਪੜ੍ਹੋ- 'ਸਾਂਸਦ ਖੇਡ ਮਹਾਉਤਸਵ' 'ਚ ਵੱਡੀ ਲਾਪ੍ਰਵਾਹੀ: ਖਿਡਾਰੀਆਂ ਨੂੰ ਪਰੋਸਿਆ ਗਿਆ ਘਟੀਆ ਖਾਣਾ, ਚੌਲਾਂ 'ਚ ਮਿਲੇ ਕੀੜੇ


author

Tanu

Content Editor

Related News