ਮਨਾਲੀ ''ਚ ਬੱਦਲ ਫੱਟਣ ਨਾਲ 7 ਗੱਡੀਆਂ ਰੁੜ੍ਹੀਆਂ,ਚੰਡੀਗੜ੍ਹ-ਮਨਾਲੀ ਸੜਕ 10 ਘੰਟੇ ਬੰਦ ਰਹੀ

Thursday, Jul 19, 2018 - 10:12 AM (IST)

ਮਨਾਲੀ ''ਚ ਬੱਦਲ ਫੱਟਣ ਨਾਲ 7 ਗੱਡੀਆਂ ਰੁੜ੍ਹੀਆਂ,ਚੰਡੀਗੜ੍ਹ-ਮਨਾਲੀ ਸੜਕ 10 ਘੰਟੇ ਬੰਦ ਰਹੀ

ਮਨਾਲੀ— ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿਚ ਬੁੱਧਵਾਰ ਤੜਕੇ ਬੱਦਲ ਫਟਣ ਪਿੱਛੋਂ ਆਏ ਹੜ੍ਹ ਦੌਰਾਨ 7 ਮੋਟਰ-ਗੱਡੀਆਂ ਦੇ ਰੁੜ੍ਹ ਜਾਣ ਦੀ ਖਬਰ ਹੈ। ਇਸ ਹੜ੍ਹ ਕਾਰਨ ਬਰਾਨ, ਡੋਭਾ ਅਤੇ ਨਾਲ ਲੱਗਦੇ ਵੱਡੇ ਇਲਾਕੇ ਵਿਚ ਭਾਰੀ ਨੁਕਸਾਨ ਹੋਇਆ ਹੈ। ਕਈ ਲੋਕ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਮਜਬੂਰ ਹੋਏ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਬੁੱਧਵਾਰ ਤੜਕੇ 3 ਵਜੇ ਅਚਾਨਕ ਬੱਦਲ ਫਟਣ ਨਾਲ ਭਾਰੀ ਮੀਂਹ ਪਿਆ ਅਤੇ ਬਰਾਨ ਨਾਲੇ 'ਚ ਹੜ੍ਹ ਆ ਗਿਆ। ਚੰਡੀਗੜ੍ਹ-ਮਨਾਲੀ ਸੜਕ ਕਈ ਥਾਵਾਂ ਤੋਂ ਟੁੱਟ ਗਈ, ਜਿਸ ਕਾਰਨ ਇਥੇ 10 ਘੰਟੇ ਆਵਾਜਾਈ ਬੰਦ ਰਹੀ। ਮਨਾਲੀ-ਲੇਹ ਸੜਕ 'ਤੇ ਵੀ ਕਈ ਥਾਈਂ ਢਿੱਗਾਂ ਡਿੱਗੀਆਂ। ਰੁੜ੍ਹੀਆਂ ਮੋਟਰ-ਗੱਡੀਆਂ ਵਿਚੋਂ 6 ਕਾਰਾਂ ਅਤੇ 1 ਮੋਟਰਸਾਈਕਲ ਸ਼ਾਮਲ ਹੈ।


Related News