ਤਾਮਿਲਨਾਡੂ ਦੇ ਇਕ ਮੰਦਰ ''ਚ ਮਚੀ ਭਾਜੜ, 7 ਮਰੇ

Sunday, Apr 21, 2019 - 07:50 PM (IST)

ਤਾਮਿਲਨਾਡੂ ਦੇ ਇਕ ਮੰਦਰ ''ਚ ਮਚੀ ਭਾਜੜ, 7 ਮਰੇ

ਤਿਰੁਚਿਰਾਪਲੀ, (ਯੂ. ਐੱਨ.ਆਈ.)— ਤਾਮਿਲਨਾਡੂ ਦੇ ਮੁਥਈਆਪਲਮ ਸਥਿਤ ਕਰੁਪਨਮ ਸਵਾਮੀ ਮੰਦਰ 'ਚ ਇਕ ਉਤਸਵ ਦੌਰਾਨ ਐਤਵਾਰ ਮਚੀ ਭਾਜੜ ਦੌਰਾਨ 4 ਔਰਤਾਂ ਸਮੇਤ 7 ਸ਼ਰਧਾਲੂਆਂ ਦੀ ਮੌਤ ਹੋ ਗਈ ਤੇ 10 ਹੋਰ ਜ਼ਖਮੀ ਹੋ ਗਏ।
ਪੁਲਸ ਸੂਤਰਾਂ ਮੁਤਾਬਕ ਸਿੱਕਿਆਂ ਦੀ ਵੰਡ ਲਈ ਆਯੋਜਿਤ ਇਕ ਸਮਾਰੋਹ ਦੌਰਾਨ ਇਹ ਭਾਜੜ ਮਚੀ। ਚਿਤਰਾ ਪੂਰਨਾਮੀ ਤਿਉਹਾਰ ਦੇ ਮੌਕੇ 'ਤੇ ਸਵੇਰੇ 10 ਵਜ ਕੇ 40 ਮਿੰਟ ਦੇ ਲਗਭਗ ਦੁਖਾਂਤ ਵਾਪਰਿਆ। ਸਿੱਕੇ ਲੈਣ ਲਈ ਮੰਦਰ ਕੋਲ ਵੱਡੀ ਗਿਣਤੀ 'ਚ ਲੋਕ ਜਮ੍ਹਾ ਹੋ ਗਏ। ਇਸ ਦੌਰਾਨ ਅਚਾਨਕ ਹੀ ਭਾਜੜ ਮਚ ਗਈ। ਮ੍ਰਿਤਕ ਕਰੂਰ, ਕੁਡਾਲੋਰ, ਸਲੇਮ, ਨਮਾਕਕਲ ਅਤੇ ਵਿਲਪੁਰਮ ਜ਼ਿਲਿਆਂ ਦੇ ਰਹਿਣ ਵਾਲੇ ਦੱਸੇ ਗਏ ਹਨ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਚੋਟੀ ਦੇ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਰਾਹਤ ਅਤੇ ਬਚਾਅ ਕਾਰਜਾਂ ਦਾ ਨਿਰੀਖਣ ਕੀਤਾ।


author

KamalJeet Singh

Content Editor

Related News