ਇਕ ਹੀ ਪਰਿਵਾਰ ਦੇ 7 ਮੈਂਬਰਾਂ ਨੇ ਕੋਰੋਨਾ ਵਿਰੁੱਧ ਜਿੱਤੀ ਜੰਗ

03/30/2020 11:57:55 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਪੂਰੇ ਦੇਸ਼ 'ਚ ਹੜਕੰਪ ਮਚਿਆ ਹੋਇਆ ਹੈ। ਇਸ ਦੌਰਾਨ ਕੇਰਲ ਤੋਂ ਇਕ ਵਧੀਆ ਖਬਰ ਸਾਹਮਣੇ ਆਈ ਹੈ। ਦਰਅਸਲ ਇੱਥੇ ਇਕ ਪਰਿਵਾਰ ਦੇ 5 ਮੈਂਬਰ ਤੇ ਉਸਦੇ 2 ਰਿਸ਼ਤੇਦਾਰ ਕੋਰੋਨਾ ਪਾਜ਼ੇਟਿਵ ਪਾਏ ਗਏ ਤੇ ਉਨ੍ਹਾਂ ਦੀ ਬਹੁਤ ਅਲੋਚਨਾ ਵੀ ਹੋਈ ਸੀ ਪਰ ਇਲਾਜ਼ ਤੋਂ ਬਾਅਦ ਇਹ ਸਭ ਨਿਗੇਟਿਵ ਪਾਏ ਗਏ ਹਨ। ਇਨ੍ਹਾਂ ਸਾਰਿਆਂ ਨੂੰ ਹਸਪਤਾਲ 'ਤੋਂ ਛੁੱਟੀ ਮਿਲ ਗਈ ਹੈ।

PunjabKesari
ਇਹ ਜਾਣਕਾਰੀ ਸੋਮਵਾਰ ਨੂੰ ਸਿਹਤ ਮੰਤਰੀ ਕੇ. ਕੇ. ਸ਼ੌਲਜਾ ਨੇ ਦਿੱਤੀ। ਜਿਹੜੇ 7 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਉਨ੍ਹਾਂ 'ਚ 93 ਸਾਲ ਦੇ ਥਾਮਸ, ਉਸਦੀ ਪਤਨੀ 88 ਸਾਲ ਦੀ ਸੀ। ਇਨ੍ਹਾਂ ਦਾ ਇਲਾਜ਼ ਕੋਟੁਯਮ ਮੈਡੀਕਲ ਕਾਲਜ ਹਸਪਤਾਲ 'ਚ ਹੋਇਆ। ਇਸ ਤੋਂ ਇਲਾਵਾ ਉਸਦਾ ਬੇਟਾ, ਨੂੰਹ ਤੇ ਪੋਤਾ ਵੀ ਸੀ। ਮੈਡੀਕਲ ਮਾਹਿਰ ਕਹਿੰਦੇ ਹਨ ਕਿ ਜ਼ਿਆਦਾ ਉਮਰ 'ਚ ਕੋਰੋਨਾ ਨਾਲ ਲੜ ਕੇ ਠੀਕ ਹੋਣਾ ਚਮਤਕਾਰ ਤੋਂ ਘੱਟ ਨਹੀਂ ਹੈ। 29 ਫਰਵਰੀ ਨੂੰ ਇਸ ਪਰਿਵਾਰ ਦੇ ਤਿੰਨ ਲੋਕ ਇਟਲੀ ਤੋਂ ਆਏ ਸਨ। ਠੀਕ ਹੋਣ ਤੋਂ ਬਾਅਦ ਜਦੋਂ ਇਸਦਾ ਪਰਿਵਾਰ ਹਸਪਤਾਲ ਤੋਂ ਘਰ ਆ ਰਿਹਾ ਸੀ ਤਾਂ ਪੂਰੇ ਮੈਡੀਕਲ ਸਟਾਫ ਨੇ ਤਾੜੀਆਂ ਮਾਰ ਕੇ ਇਸ ਪਰਿਵਾਰ ਨੂੰ ਵਧਾਈ ਦਿੱਤੀ।


Gurdeep Singh

Content Editor

Related News