ਦੇਸ਼ ਦੇ 7.20% ਨਾਗਰਿਕਾਂ ਕੋਲ ਹੈ ਪਾਸਪੋਰਟ, ਜਲਦ ਹੀ ਇਹ ਪਾਰ ਕਰੇਗਾ 10 ਕਰੋੜ ਅੰਕੜਾ

Monday, Dec 19, 2022 - 12:42 PM (IST)

ਦੇਸ਼ ਦੇ 7.20% ਨਾਗਰਿਕਾਂ ਕੋਲ ਹੈ ਪਾਸਪੋਰਟ, ਜਲਦ ਹੀ ਇਹ ਪਾਰ ਕਰੇਗਾ 10 ਕਰੋੜ ਅੰਕੜਾ

ਨਵੀਂ ਦਿੱਲੀ — ਭਾਰਤ 'ਚ 7.20 ਫੀਸਦੀ ਨਾਗਰਿਕਾਂ ਕੋਲ ਪਾਸਪੋਰਟ ਹਨ। ਵਿਦੇਸ਼ ਮੰਤਰਾਲੇ (MEA) ਨੇ ਆਂਕੜੇ ਜਾਰੀ ਕਰਦੇ ਹੋਏ ਕਿਹਾ ਕਿ ਕੇਰਲ ਅਤੇ ਮਹਾਰਾਸ਼ਟਰ ਵਿੱਚ 2.2 ਕਰੋੜ ਜਾਂ ਲਗਭਗ ਇੱਕ ਚੌਥਾਈ (23%) ਪਾਸਪੋਰਟ ਜਾਰੀ ਕੀਤੇ ਗਏ ਹਨ। ਤਾਮਿਲਨਾਡੂ, ਉੱਤਰ ਪ੍ਰਦੇਸ਼, ਪੰਜਾਬ, ਗੁਜਰਾਤ ਅਤੇ ਕਰਨਾਟਕ ਉੱਚ ਸੰਖਿਆ ਵਾਲੇ ਹੋਰ ਵੱਡੇ ਸੂਬਿਆਂ ਵਿੱਚੋਂ ਇੱਕ ਹਨ। ਮੰਤਰਾਲੇ ਮੁਤਾਬਕ ਦਸੰਬਰ ਦੇ ਮੱਧ ਤੱਕ 9.6 ਕਰੋੜ ਲੋਕਾਂ ਦੇ ਪਾਸਪੋਰਟ ਬਣ ਚੁੱਕੇ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਪਾਸਪੋਰਟ ਪਿਛਲੇ ਦਹਾਕੇ 'ਚ ਬਣੇ ਹਨ। ਅਗਲੇ ਕੁਝ ਮਹੀਨਿਆਂ ਵਿਚ ਇਹ ਆਂਕੜਾ 10 ਕਰੋੜ ਦੇ ਪਾਰ ਪਹੁੰਚਣ ਵਾਲਾ ਹੈ।

ਇਹ ਵੀ ਪੜ੍ਹੋ : ਵਿਵਾਦਾਂ 'ਚ ਫਸੇ Byju's ਦੇ CEO, ਮਾਪਿਆਂ ਵਲੋਂ ਸ਼ਿਕਾਇਤਾਂ ਤੋਂ ਬਾਅਦ ਜਾਰੀ ਹੋਇਆ ਨੋਟਿਸ

ਦੂਜੇ ਪਾਸੇ ਜੇਕਰ ਆਜ਼ਾਦੀ ਦੇ 75 ਸਾਲਾਂ ਦੀ ਤੁਲਨਾ 'ਤੇ ਝਾਤ ਮਾਰੀਏ ਤਾਂ ਕੁੱਲ ਪਾਸਪੋਰਟਾਂ ਦੀ ਇਹ ਗਿਣਤੀ ਮਾਮੂਲੀ ਹੈ ਅਤੇ ਇਸ ਦਾ ਕਾਰਨ ਇਹ ਹੈ ਕਿ ਪਾਸਪੋਰਟ ਜਾਰੀ ਕਰਨ ਦੀ ਨੀਤੀ ਬਹੁਤ ਸਖ਼ਤ ਸੀ। ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ ਵਧੀ ਹੈ ਅਤੇ ਇਸ ਲਈ ਪਾਸਪੋਰਟ ਬਣਵਾਉਣ ਵਾਲਿਆਂ ਦੀ ਗਿਣਤੀ ਵੀ ਵਧੀ ਹੈ। ਇਸੇ ਕਾਰਨ ਕੇਂਦਰ ਸਰਕਾਰ ਪਾਸਪੋਰਟ ਸੇਵਾ ਕੇਂਦਰਾਂ ਦੀ ਗਿਣਤੀ ਹੋਰ ਵਧਾ ਰਹੀ ਹੈ। ਇਸ ਸਾਲ 12 ਦਸੰਬਰ ਤੱਕ 1.1 ਕਰੋੜ ਤੋਂ ਵੱਧ ਪਾਸਪੋਰਟ ਜਾਰੀ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 10.5 ਫੀਸਦੀ ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ ਵੱਲੋਂ ਜਾਰੀ ਕੀਤੇ ਜਾਂਦੇ ਹਨ। ਇਹ 2021 ਵਿੱਚ ਜਾਰੀ ਕੀਤੇ ਗਏ ਪਾਸਪੋਰਟਾਂ ਦੀ ਗਿਣਤੀ ਨਾਲੋਂ 36 ਫ਼ੀਸਦੀ ਜ਼ਿਆਦਾ ਹੈ ਅਤੇ 2020 ਵਿਚ ਕੋਵਿਡ-19 ਸਾਲ ਦੇ ਮੁਕਾਬਲੇ ਵਿਚ 81.5 ਫ਼ੀਸਦੀ ਜ਼ਿਆਦਾ ਹੈ।

ਇਹ ਵੀ ਪੜ੍ਹੋ : ਜਿਨਪਿੰਗ ਨੂੰ ਅਮਰੀਕਾ ਦਾ ਫਿਰ ਝਟਕਾ! 36 ਹੋਰ ਚੀਨੀ ਕੰਪਨੀਆਂ ਨੂੰ ਕੀਤਾ ਬਲੈਕਲਿਸਟ

ਤੇਜ਼ੀ ਨਾਲ ਬਣ ਰਹੇ ਹਨ ਪਾਸਪੋਰਟ

ਸਰਕਾਰ ਦੀ ਆਸਾਨ ਪਾਸਪੋਰਟ ਨੀਤੀ ਕਾਰਨ ਹੁਣ ਔਸਤਨ ਪਾਸਪੋਰਟ ਛੇ ਦਿਨਾਂ ਵਿੱਚ ਬਣ ਰਿਹਾ ਹੈ, ਜਦੋਂ ਕਿ ਪਹਿਲਾਂ 2015 ਵਿੱਚ 21 ਦਿਨ ਦਾ ਸਮਾਂ ਲੱਗਦਾ ਸੀ। 2015 ਤੋਂ 2022 ਦਰਮਿਆਨ ਘੱਟੋ-ਘੱਟ 368 ਨਵੇਂ ਪਾਸਪੋਰਟ ਸੇਵਾ ਕੇਂਦਰ ਸਥਾਪਤ ਕੀਤੇ ਗਏ। 2014 ਵਿੱਚ 153 ਦੇ ਮੁਕਾਬਲੇ 2022 ਵਿੱਚ ਪੀਐਸਕੇ ਦੀ ਗਿਣਤੀ ਵਿੱਚ 340 ਪ੍ਰਤੀਸ਼ਤ ਵਾਧਾ ਹੋਇਆ ਹੈ। ਵਿਦੇਸ਼ਾਂ ਵਿੱਚ 140 ਤੋਂ ਵੱਧ ਭਾਰਤੀ ਮਿਸ਼ਨਾਂ ਵਿੱਚ ਵੀ ਪਾਸਪੋਰਟ ਜਾਰੀ ਕੀਤੇ ਜਾਂਦੇ ਹਨ।

ਇਹ ਵੀ ਪੜ੍ਹੋ : ਨਵੇਂ ਸਾਲ 2023 : ਜਨਵਰੀ ਵਿਚ ਜਾਣੋ ਕਿੰਨੇ ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਦੇਖੋ ਸੂਚੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News