'ਦਿੱਲੀ ਏਅਰਪੋਰਟ 'ਤੇ ਸਥਿਤੀ ਨਾਰਮਲ ਹੋਣ 'ਚ ਲੱਗਣਗੇ 7-10 ਦਿਨ' : ਹਵਾਬਾਜ਼ੀ ਮੰਤਰੀ ਸਿੰਧੀਆ

Thursday, Dec 15, 2022 - 02:54 AM (IST)

'ਦਿੱਲੀ ਏਅਰਪੋਰਟ 'ਤੇ ਸਥਿਤੀ ਨਾਰਮਲ ਹੋਣ 'ਚ ਲੱਗਣਗੇ 7-10 ਦਿਨ' : ਹਵਾਬਾਜ਼ੀ ਮੰਤਰੀ ਸਿੰਧੀਆ

ਨਵੀਂ ਦਿੱਲੀ : ਇਨ੍ਹੀਂ ਦਿਨੀ ਦਿੱਲੀ ਦੇ ਆਈਜੀਆਈ ਏਅਰਪੋਰਟ 'ਤੇ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਕਈ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਲੰਬੀਆਂ-ਲੰਬੀਆਂ ਲਾਈਨਾਂ ਕਾਰਨ ਉਨ੍ਹਾਂ ਦੀਆਂ ਉਡਾਣਾਂ ਵੀ ਮਿਸ ਹੋ ਰਹੀਆਂ ਹਨ। ਹੁਣ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਬੁੱਧਵਾਰ ਨੂੰ ਇਸ ਮਾਮਲੇ 'ਤੇ ਬਿਆਨ ਦਿੰਦਿਆਂ ਕਿਹਾ ਕਿ ਦਿੱਲੀ ਹਵਾਈ ਅੱਡੇ 'ਤੇ ਯਾਤਰੀਆਂ ਦੀ ਭਾਰੀ ਭੀੜ 'ਅਚਨਚੇਤ' ਸੀ, ਜਿਸ ਕਾਰਨ ਸਮੱਸਿਆਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਇਹ ਵੀ ਪੜ੍ਹੋ : ਖੋਖਿਆਂ ’ਚੋਂ ਸਿਗਰਟਾਂ ਤੇ ਤੰਬਾਕੂ ਕੱਢ ਕੇ ਸਾੜਨ ਵਾਲੇ ਨਿਹੰਗ ਸਿੰਘ ਗ੍ਰਿਫ਼ਤਾਰ

ਸਿੰਧੀਆ ਨੇ ਕਿਹਾ ਕਿ ਕਿਸੇ ਨੇ ਵੀ ਸਰਦੀਆਂ ਦੀਆਂ ਛੁੱਟੀਆਂ ਲਈ ਇੰਨੀ ਭੀੜ ਦਾ ਅੰਦਾਜ਼ਾ ਨਹੀਂ ਲਗਾਇਆ ਸੀ। ਹਵਾਈ ਅੱਡੇ 'ਤੇ ਚੰਗੀ ਸੇਵਾ ਪ੍ਰਦਾਨ ਕਰਨਾ ਏਅਰਪੋਰਟ ਆਪ੍ਰੇਟਰ ਦੀ ਜ਼ਿੰਮੇਵਾਰੀ ਹੈ। ਮੈਂ ਇਸ ਸਬੰਧੀ ਸਾਰੇ ਹਵਾਈ ਅੱਡਿਆਂ ਦੇ ਆਪ੍ਰੇਟਰਾਂ ਨਾਲ ਮੀਟਿੰਗ ਕੀਤੀ। ਅਗਲੇ 7-10 ਦਿਨਾਂ 'ਚ ਦਿੱਲੀ ਏਅਰਪੋਰਟ 'ਤੇ ਭੀੜ ਆਮ ਵਾਂਗ ਹੋ ਜਾਵੇਗੀ। ਦਿੱਲੀ ਏਅਰਪੋਰਟ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕੀਤਾ, ਜਿਸ ਦੇ ਮੁਤਾਬਕ ਏਅਰਪੋਰਟ 'ਤੇ ਲੱਗਣ ਵਾਲੇ ਸਮੇਂ 'ਚ ਕਾਫੀ ਸੁਧਾਰ ਹੋਇਆ ਹੈ।

ਇਹ ਵੀ ਪੜ੍ਹੋ : ਲਤੀਫਪੁਰਾ ਦੇ ਬੇਘਰ ਹੋਏ ਲੋਕਾਂ ਦੀ ਸਾਰ ਲੈਣ ਪੁੱਜੇ SGPC ਪ੍ਰਧਾਨ ਧਾਮੀ, ਹਰ ਪੱਖੋਂ ਮਦਦ ਦੇਣ ਦੀ ਆਖੀ ਗੱਲ

ਸਿੰਧੀਆ ਨੇ ਦੱਸਿਆ ਕਿ ਹਵਾਈ ਅੱਡੇ ਦੇ ਅੰਦਰ ਸੁਰੱਖਿਆ ਚੌਕੀਆਂ ਦੀ ਗਿਣਤੀ 20 ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ, “ਅਸੀਂ ਸਾਰੇ ਬੇਲੋੜੇ ਬੈਰੀਕੇਡ ਵੀ ਹਟਾ ਦਿੱਤੇ ਗਏ ਹਨ।” ਇਸ ਤੋਂ ਪਹਿਲਾਂ ਸਿੰਧੀਆ ਨੇ ਸੋਮਵਾਰ ਨੂੰ ਦਿੱਲੀ ਹਵਾਈ ਅੱਡੇ ਦੇ ਟਰਮੀਨਲ-3 ਦਾ ਅਚਨਚੇਤ ਨਿਰੀਖਣ ਵੀ ਕੀਤਾ ਸੀ। ਟਰਮੀਨਲ 'ਤੇ ਯਾਤਰੀਆਂ ਵੱਲੋਂ ਭੀੜ-ਭੀੜ ਵਾਲੀਆਂ ਤਸਵੀਰਾਂ ਅਤੇ ਵੀਡੀਓ ਪੋਸਟ ਕੀਤੇ ਜਾਣ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰੀ ਦਿੱਲੀ ਹਵਾਈ ਅੱਡੇ ਦਾ ਦੌਰਾ ਕਰਨ ਆਏ ਸਨ।

ਇਹ ਵੀ ਪੜ੍ਹੋ : ਡਲਿਵਰੀ ਦੌਰਾਨ ਮਾਂ ਤੇ ਬੱਚੇ ਦੀ ਮੌਤ, 3 ਦਿਨਾਂ ਤੋਂ ਹਸਪਤਾਲ ਦੇ ਹਾੜੇ ਕੱਢ ਰਿਹਾ ਪਰਿਵਾਰ, ਪੜ੍ਹੋ ਪੂਰਾ ਮਾਮਲਾ

ਦਿੱਲੀ ਏਅਰਪੋਰਟ 'ਤੇ ਵਧੀ ਭੀੜ

ਦਿੱਲੀ ਏਅਰਪੋਰਟ 'ਤੇ ਪਿਛਲੇ ਇਕ ਹਫਤੇ ਤੋਂ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ ਤੇ ਆਮ ਨਾਲੋਂ ਜ਼ਿਆਦਾ ਯਾਤਰੀ ਆ ਰਹੇ ਹਨ। ਸਰਕਾਰ ਨੇ ਇਸ ਮੁੱਦੇ 'ਤੇ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (DIAL) ਦੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ ਤਲਬ ਕੀਤਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਭੀੜ ਨੂੰ ਘੱਟ ਕਰਨ ਦੇ ਉਪਾਅ ਦੇ ਆਦੇਸ਼ ਦਿੱਤੇ ਹਨ ਅਤੇ ਏਅਰਲਾਈਨਜ਼ ਨੂੰ ਯਾਤਰੀਆਂ ਦੀ ਸਹੂਲਤ ਨੂੰ ਯਕੀਨੀ ਬਣਾਉਣ ਲਈ ਸਾਰੇ ਚੈੱਕ-ਇਨ ਅਤੇ ਬੈਗੇਜ ਡਰਾਪ ਕਾਊਂਟਰਾਂ 'ਤੇ ਵਧੇਰੇ ਸਟਾਫ ਤਾਇਨਾਤ ਕਰਨ ਲਈ ਕਿਹਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News