65 ਸਾਲਾ ਸ਼ਖ਼ਸ ਨੇ 23 ਸਾਲਾ ਕੁੜੀ ਨਾਲ ਕਰਵਾਇਆ ਵਿਆਹ, 6 ਧੀਆਂ ਦਾ ਪਿਓ ਹੈ ਲਾੜਾ

Monday, Feb 06, 2023 - 03:57 PM (IST)

65 ਸਾਲਾ ਸ਼ਖ਼ਸ ਨੇ 23 ਸਾਲਾ ਕੁੜੀ ਨਾਲ ਕਰਵਾਇਆ ਵਿਆਹ, 6 ਧੀਆਂ ਦਾ ਪਿਓ ਹੈ ਲਾੜਾ

ਅਯੁੱਧਿਆ- ਉੱਤਰ ਪ੍ਰਦੇਸ਼ 'ਚ ਇਕ ਵਿਆਹ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦਰਅਸਲ ਇੱਥੇ ਇਕ 65 ਸਾਲਾ ਸ਼ਖ਼ਸ ਨੇ ਆਪਣੇ ਤੋਂ 42 ਸਾਲ ਛੋਟੀ 23 ਸਾਲਾ ਕੁੜੀ ਨਾਲ ਵਿਆਹ ਕਰਵਾ ਲਿਆ ਹੈ। ਦਰਅਸਲ ਇੱਥੋਂ ਦੇ ਮਵਾਈ ਬਲਾਕ ਦੇ ਮਾਂ ਕਾਮਾਖਿਆ ਧਾਮ ਮੰਦਰ 'ਚ 65 ਸਾਲ ਨੱਕੜ ਯਾਦਵ ਨੇ 23 ਸਾਲਾ ਨੰਦਿਨੀ ਨਾਲ ਫੇਰੇ ਲਏ। 

ਇਹ ਵੀ ਪੜ੍ਹੋ- ਵਿਆਹ ਦੇ 4 ਦਿਨ ਬਾਅਦ ਲਾੜੀ ਨੇ ਚਾੜ੍ਹਿਆ ਚੰਨ, ਖੁਸ਼ੀਆਂ ਮਨਾਉਂਦੇ ਪਰਿਵਾਰ ਦੇ ਉੱਡੇ ਹੋਸ਼ ਜਦੋਂ...

PunjabKesari

ਲਾੜਾ ਨੱਕੜ ਯਾਦਵ 6 ਧੀਆਂ ਦਾ ਪਿਤਾ ਹੈ। ਸਾਰੀਆਂ ਦਾ ਵਿਆਹੀਆਂ ਹੋਈਆਂ ਹਨ। ਨੱਕੜ ਮੁਤਾਬਕ ਪਤਨੀ ਦੀ ਮੌਤ ਮਗਰੋਂ ਉਸ ਨੂੰ ਇਕੱਲੇਪਣ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਮੈਂ ਵਿਆਹ ਕਰਾਉਣ ਦਾ ਫ਼ੈਸਲਾ ਲਿਆ। ਨੱਕੜ ਨੇ ਕਿਹਾ ਕਿ ਮੇਰੀਆਂ ਧੀਆਂ ਆਪਣੇ ਸਹੁਰੇ ਘਰ 'ਚ ਆਪਣੇ ਪਤੀ ਅਤੇ ਬੱਚਿਆਂ ਨਾਲ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੀਆਂ ਹਨ। 

ਇਹ ਵੀ ਪੜ੍ਹੋ- ਪਤੀ ਦਾ ਖ਼ੌਫ਼ਨਾਕ ਕਾਰਾ, ਪਹਿਲਾਂ ਵੱਖ ਰਹਿ ਰਹੀ ਪਤਨੀ ਨੂੰ ਮਾਰੀ ਗੋਲ਼ੀ ਤੇ ਫਿਰ...

PunjabKesari

ਵਿਆਹ ਮੌਕੇ ਦੋਵੇਂ ਧਿਰਾਂ ਦੇ ਲੋਕ ਮੌਜੂਦ ਸਨ ਅਤੇ ਵਿਆਹ ਤੋਂ ਪਹਿਲਾਂ ਕੁੜੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਵੀ ਲਈ ਗਈ ਸੀ। ਓਧਰ ਲਾੜੀ ਨੰਦਿਨੀ ਨੇ ਕਿਹਾ ਕਿ ਉਹ ਆਪਣੇ ਲਾੜੇ ਨਾਲ ਖੁਸ਼ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਉਮਰ ਦਾ ਫਰਕ ਕੋਈ ਮਾਇਨੇ ਨਹੀਂ ਰੱਖਦਾ।

ਇਹ ਵੀ ਪੜ੍ਹੋ- ਫੇਸਬੁੱਕ ਦਾ ਪਿਆਰ ਚੜ੍ਹਿਆ ਪਰਵਾਨ, 10 ਸਾਲ ਦੀ ਉਡੀਕ ਮਗਰੋਂ ਸਵੀਡਨ ਦੀ ਕੁੜੀ ਬਣੀ UP ਦੀ ਨੂੰਹ

PunjabKesari


author

Tanu

Content Editor

Related News