ਉੱਤਰ-ਪੂਰਬੀ ਦਿੱਲੀ ਹਿੰਸਾ : ਹੁਣ ਤਕ 630 ਲੋਕ ਗ੍ਰਿਫਤਾਰ ਤੇ 123 FIR ਦਰਜ

Friday, Feb 28, 2020 - 07:16 PM (IST)

ਉੱਤਰ-ਪੂਰਬੀ ਦਿੱਲੀ ਹਿੰਸਾ : ਹੁਣ ਤਕ 630 ਲੋਕ ਗ੍ਰਿਫਤਾਰ ਤੇ 123 FIR ਦਰਜ

ਨਵੀਂ ਦਿੱਲੀ— ਦਿੱਲੀ 'ਚ ਹੋਈ ਹਿੰਸਾ ਨੂੰ ਲੈ ਕੇ ਕੁੱਲ 123 ਕੇਸ ਦਰਜ ਕੀਤੇ ਗਏ ਹਨ ਤੇ 630 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਾਂ ਹਿਰਾਸਤ 'ਚ ਲਿਆ ਗਿਆ ਹੈ। ਦਿੱਲੀ ਪੁਲਸ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ ਹੈ। 

PunjabKesari
ਬੁਲਾਰੇ ਮਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ ਪਾਰਟੀਆਂ ਨੂੰ ਬੁਲਾਇਆ ਗਿਆ ਹੈ ਤੇ ਘਟਨਾ ਦਾ ਦੁਬਾਰਾ ਜਾਇਜ਼ਾ ਲਿਆ ਜਾ ਰਿਹਾ ਹੈ।

PunjabKesari

ਦਿੱਲੀ 'ਚ ਹਿੰਸਾ ਦੌਰਾਨ ਮਰੇ ਲੋਕਾਂ ਦੀ ਗਿਣਤੀ ਵੱਧ ਕੇ 42 ਹੋ ਗਈ ਹੈ। ਹਿੰਸਾ 'ਚ 250 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਇਸ ਦੌਰਾਨ ਮੁੱਖ ਰੂਪ 'ਚ ਪ੍ਰਭਾਵਿਤ ਹੋਏ ਖੇਤਰਾਂ 'ਚ ਜ਼ਾਫਰਾਬਾਦ, ਮੌਜਪੁਰ, ਚਾਂਦਬਾਗ, ਖੁਰੇਜੀ ਖਾਸ ਤੇ ਭਜਨਪੁਰਾ ਸ਼ਾਮਲ ਹਨ। 


author

KamalJeet Singh

Content Editor

Related News