ਇਹ ਹੈ ਇੰਡੀਆ! 60 ਫੀਸਦੀ ਕੁੜੀਆਂ 19 ਸਾਲ ਦੀ ਉਮਰ ''ਚ ਬਣ ਜਾਂਦੀਆਂ ਨੇ ਮਾਂ

05/25/2016 5:03:23 PM

ਨਵੀਂ ਦਿੱਲੀ— ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ''ਚ 60 ਫੀਸਦੀ ਕੁੜੀਆਂ 19 ਸਾਲ ਦੀ ਉਮਰ ''ਚ ਹੀ ਮਾਂ ਬਣ ਜਾਂਦੀਆਂ ਹਨ ਅਤੇ 28 ਫੀਸਦੀ ਦੇ ਵਿਆਹ 18 ਸਾਲ ਦੀ ਉਮਰ ਤੋਂ ਪਹਿਲਾਂ ਹੋ ਜਾਂਦੇ ਹਨ। ਇਹ ਖੁਲਾਸਾ ਕਿਸ਼ੋਰ ਮਜ਼ਬੂਤੀਕਰਨ ਲਈ ਕੰਮ ਕਰਨ ਵਾਲੀ ਸੰਸਥਾ ''ਯੰਗ ਲਾਈਵਸ ਇੰਡੀਆ'' ਅਤੇ ਬਾਲ ਨਿਵੇਸ਼ ਫੰਡ ਫਾਊਂਡੇਸ਼ਨ ਅਤੇ ਇੰਟਰਨੈਸ਼ਨਲ ਸੈਂਟਰ ਫਾਰ ਰਿਸਰਚ ਆਨ ਵਿਮੈਨ ਵਲੋਂ 2013-14 ਦੌਰਾਨ ਕਰਵਾਏ ਗਏ ਸਰਵੇਖਣ ''ਚ ਹੋਇਆ ਹੈ। 
ਸਰਵੇਖਣ ਮੁਤਾਬਕ ਇਨ੍ਹਾਂ ਦੋਹਾਂ ਸੂਬਿਆਂ ''ਚ 28 ਫੀਸਦੀ ਕੁੜੀਆਂ 18 ਸਾਲ ਦੀ ਉਮਰ ਤੋਂ ਪਹਿਲਾਂ ਵਿਆਹ ਕਰ ਰਹੀਆਂ ਹਨ, ਜਦਕਿ ਮਹਜ ਇਕ ਫੀਸਦੀ ਲੜਕੇ 18 ਸਾਲ ਤੋਂ ਪਹਿਲਾਂ ਵਿਆਹ ਕਰਦੇ ਹਨ। ਵਿਆਹੁਤਾ ਕੁੜੀਆਂ ਵਿਚ 60 ਫੀਸਦੀ 19 ਸਾਲ ਦੀ ਉਮਰ ਤੱਕ ਮਾਂ ਬਣ ਜਾਂਦੀ ਹੈ। ਸਰਵੇ ''ਚ ਕਿਹਾ ਗਿਆ ਹੈ ਕਿ ਜੋ ਕੁੜੀਆਂ 15 ਸਾਲ ਦੀ ਉਮਰ ਤੱਕ ਸਕੂਲ ਛੱਡ ਦਿੰਦੀਆਂ ਹਨ, ਉਨ੍ਹਾਂ ''ਚ ਜ਼ਿਆਦਾਤਰ 18 ਸਾਲ ਦੀ ਉਮਰ ਤੋਂ ਪਹਿਲਾਂ ਵਿਆਹ ਕਰ ਲੈਂਦੀਆਂ ਹਨ। ਇਸ ਤਰ੍ਹਾਂ ਜਿਨ੍ਹਾਂ ਕੁੜੀਆਂ ਦੀਆਂ ਮਾਂਵਾਂ ਨੂੰ ਸਿੱਖਿਆ ਪ੍ਰਾਪਤ ਨਹੀਂ ਹੈ, ਉਸ ਵਿਚ 33.2 ਫੀਸਦੀ ਬੇਟੀਆਂ 18 ਸਾਲ ਤੋਂ ਪਹਿਲਾਂ ਵਿਆਹ ਦੇ ਬੰਧਨ ''ਚ ਬੱਝ ਜਾਂਦੀਆਂ ਹਨ। ਇਹ ਸਰਵੇਖਣ ਇਕ ਹਜ਼ਾਰ ਮੁੰਡੇ ਅਤੇ ਕੁੜੀਆਂ ਨੂੰ ਆਧਾਰ ਬਣਾ ਕੇ ਕੀਤਾ ਗਿਆ। ਸਰਵੇਖਣ ''ਚ 500 ਮੁੰਡੇ ਅਤੇ 500 ਕੁੜੀਆਂ ਨੂੰ ਸ਼ਾਮਲ ਕੀਤਾ ਗਿਆ ਸੀ।


Tanu

News Editor

Related News