ਤੇਂਦੁਏ ਦੇ ਅੱਗੇ 6 ਸਾਲ ਦੀ ਬੱਚੀ ਨੇ ਹਾਰੀ ਜ਼ਿੰਦਗੀ (ਦੇਖੋ ਤਸਵੀਰਾਂ)

10/06/2015 3:52:00 PM

ਸ਼ਿਮਲਾ- ਉੱਪਰੀ ਸ਼ਿਮਲਾ ਦੇ ਕੋਟਖਾਈ ਖੇਤਰ ''ਚ ਬਘੇੜੀ ਪਿੰਡ ''ਚ ਐਤਵਾਰ ਸ਼ਾਮੀ ਇਕ ਆਦਮਖੋਰ ਤੇਦੁਏ ਨੇ 6 ਸਾਲ ਦੀ ਬੱਚੀ ਨੂੰ ਆਪਣਾ ਸ਼ਿਕਾਰ ਬਣਾ ਲਿਆ। ਜਾਣਕਾਰੀ ਮੁਤਾਬਕ ਸੋਮਵਾਰ ਨੂੰ ਇਸ ਬੱਚੀ ਦੀ ਟੁੱਕੜੇ-ਟੁਕੜੇ ਹੋਈ ਲਾਸ਼ ਜੰਗਲ ''ਚ ਮਿਲੀ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਦੇ ਦਿੱਤੀ ਹੈ। ਬੱਚੀ ਬਘੇੜੀ ਦੇ ਕਮਲ ਬਹਾਦੁਰ ਨੂੰ ਦੱਸੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਵਨ ਵਿਭਾਗ ਨੇ ਹਰਕਤ ''ਚ ਆਉਂਦੇ ਹੀ ਤੇਂਦੁਏ ਨੂੰ ਫੜਨ ਲਈ ਪਿੰਜਰਾ ਲਗਾਇਆ ਹੈ। ਖੇਤਰ ''ਚ ਇਸ ਵਾਰਦਾਤ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਵਨ ਵਿਭਾਗ ਨੇ ਪ੍ਰਭਾਵਿਤ ਪਰਿਵਾਰ ਨੂੰ ਫੌਰੀ ਰਾਹਤ ਦੇ ਤੌਰ ''ਤੇ 30 ਹਜ਼ਾਰ ਰੁਪਏ ਦੀ ਰਕਮ ਪ੍ਰਦਾਨ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਖੇਤਰ ''ਚ ਤੇਂਦੁਏ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।  


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News