ਹਿਮਾਚਲ ''ਚ ਬਣੀਆਂ 6 ਦਵਾਈਆਂ ਦੇ ਸੈਂਪਲ ਫੇਲ, ਬਜ਼ਾਰ ''ਚੋਂ ਮੰਗਵਾਈਆਂ ਵਾਪਸ

05/14/2019 11:44:18 AM

ਹਿਮਾਚਲ — ਕੇਂਦਰੀ ਡਰੱਗ ਸਟੈਂਡਰਡਜ਼ ਕੰਟਰੋਲ ਆਰਗਨਾਈਜ਼ੇਸ਼ਨ(CDSCO) ਦੇ ਤਾਜ਼ਾ ਡਰੱਗਜ਼ ਅਲਰਟ 'ਚ ਦੇਸ਼ ਦੇ 45 ਫੀਸਦੀ ਦਵਾਈਆਂ ਦੇ ਨਿਰਮਾਣ ਦਾ ਤਮਗਾ ਹਾਸਲ ਕਰਨ ਵਾਲੇ ਹਿਮਾਚਲ 'ਚ ਬਣੀਆਂ 6 ਦਵਾਈਆਂ ਦੇ ਸੈਂਪਲ ਫੇਲ ਹੋ ਗਏ ਹਨ। ਦੇਸ਼ ਭਰ ਵਿਚ ਫੇਲ ਹੋਈਆਂ 29 ਦਵਾਈਆਂ ਦੇ ਸੈਂਪਲਾਂ 'ਚ ਸੋਲਨ ਦੀਆਂ 4 ਅਤੇ ਸਿਰਮੌਰ ਜ਼ਿਲੇ ਦੀਆਂ 2 ਦਵਾਈਆਂ ਸ਼ਾਮਲ ਹਨ। ਇਨ੍ਹਾਂ ਦਵਾਈਆਂ ਦੇ ਬੈਚ ਬਜ਼ਾਰ 'ਚੋਂ ਵਾਪਸ ਮੰਗਵਾ ਲਏ ਹਨ ਅਤੇ ਉਦਯੋਗਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ। 

ਫੇਲ ਹੋਏ ਸੈਂਪਲਾਂ 'ਚ ਰੇਡਿਕੋ ਰੇਮੇਡੀਜ਼ ਮੰਧਾਲਾ ਬਰੋਟੀਵਾਲਾ ਦਾ ਟ੍ਰੈਨੇਜੈਮਿਕ ਐਸਿਡ ਇੰਜੈਕਸ਼ਨ-500 ਐਮ.ਜੀ., ਵੀ ਲੈਬੋਰੇਟ੍ਰੀਜ ਪਿੰਡ ਕੱਲਰ ਸੁਥਾਬੂ ਰੋਡ ਸਪਰੂਨ ਦੀ ਸੇਫਪੋਡਾਕਸਾਈਮ ਪ੍ਰੋਜੇਕਟਿਲ ਡਿਸਪ੍ਰੇਸਿਬਲ(ਏਜੀਪ੍ਰੋਡ-200), ਐਮ.ਸੀ. ਫਾਰਮਸੁਟਿਕਲ ਪ੍ਰਾਈਵੇਟ ਲਿਮਟਿਡ ਸੂਰਜਪੁਰ ਪਾਊਂਟਾ ਸਾਹਿਬ ਦੀ ਪੈਰਾਸਿਟਾਮੋਲ-650 ਐਮ.ਜੀ. ਸ਼ਾਮਲ ਹਨ। 

ਇਸ ਦੇ ਨਾਲ ਹੀ ਸਕੋਹਿੰਦ ਲੈਬ-20 ਐਚ.ਪੀ.ਐਸ.ਆਈ.ਡੀ.ਸੀ. ਏਰਿਆ ਬੱਦੀ ਦੀ ਐਮੋਕਸੀਸਿਲਿਨ ਪੋਟਾਸ਼ਿਅਮ ਕਲਵੂਲੇਨੇਟ ਐਂਡ ਲੇਕਟਿਕ ਐਸਿਡ ਬੈਸਿਲਸ ਦਵਾਈ(ਐਮੋਕਸਰੈਗ-625), ਜੀ ਲੈਬੋਰੇਟ੍ਰੀਜ਼ ਇੰਡਸਟਰੀਅਲ ਏਰਿਆ ਪਾਊਂਟਾ ਸਾਹਿਬ ਦੀ ਡੈਕਸਾਮੈਥਾਸੋਨ ਈ- ਸੋਡੀਅਮ ਫਾਸਫੇਟ ਇੰਜੈਕਸ਼ਨ, ਹੈਲਥ ਬਾਇਓਟੈਕ ਲਿਮਟਿਡ ਯੂਨਿਟ-2 ਸੰਡੋਲੀ ਬੱਦੀ ਦਾ ਹੈਰਪੇਰਿਨ ਇੰਜੈਕਸ਼ਨ 25000 ਯੂਨਿਟ(ਏਜੀਰਿਨ ਇੰਜੈਕਸ਼ਨ) ਸ਼ਾਮਲ ਹੈ। 

ਇਹ ਦਵਾਈਆਂ ਐਂਟੀ ਬਾਇਓਟਿਕ, ਖੂਨ ਦਾ ਵਹਾਅ ਰੋਕਣ ਵਾਲੀ ਐਂਟੀਫਾਬ੍ਰਿਨੋਲਾਇਟਿਕ, ਬੈਕਟੀਰੀਆ ਤੋਂ ਹੋਣ ਵਾਲੇ ਹਲਕੇ ਇੰਫੈਕਨਸ਼ ਨੂੰ ਰੋਕਣ, ਬੁਖਾਰ, ਐਲਰਜੀ, ਖੂਨ ਪਤਲਾ ਕਰਨ, ਨਸਾਂ ਅਤੇ ਫੇਫੜਿਆਂ 'ਚ ਖੂਨ ਦੇ ਧੱਕੇ ਜੰਮਣ ਦੀ ਰੋਕਥਾਮ ਆਦਿ ਦੇ ਇਲਾਜ 'ਚ ਇਸਤੇਮਾਲ ਕੀਤੀ ਜਾਂਦੀ ਹੈ। ਇਨ੍ਹਾਂ ਦਵਾਈਆਂ ਦੀ ਜਾਂਚ ਕੋਲਕਾਤਾ, ਗੁਵਾਹਾਟੀ ਅਤੇ ਚੰਡੀਗੜ੍ਹ ਵਿਚ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਦਯੋਗਾਂ ਨੂੰ ਨੋਟਿਸ ਦੇ ਕੇ ਬੈਚ ਮਾਰਕਿਟ ਤੋਂ ਵਾਪਸ ਮੰਗਵਾ ਲਏ ਗਏ ਹਨ। ਇਨ੍ਹਾਂ ਦੀ ਰਿਪੋਰਟ ਵੀ ਮੰਗੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਕਈ ਦਵਾਈਆਂ 'ਚ ਵਾਤਾਵਰਣ ਦਾ ਵੀ ਅਸਰ ਪੈਂਦਾ ਹੈ ਜਿਸ ਦੇ ਕਾਰਨ ਕਈ ਦਵਾਈਆਂ ਦੇ ਸੈਂਪਲ ਫੇਲ ਹੋ ਜਾਂਦੇ ਹਨ।


Related News