BSF ਦੇ 6 ਹੋਰ ਜਵਾਨ ਕੋਰੋਨਾ ਪਾਜ਼ੇਟਿਵ

Sunday, Jun 14, 2020 - 11:43 PM (IST)

BSF ਦੇ 6 ਹੋਰ ਜਵਾਨ ਕੋਰੋਨਾ ਪਾਜ਼ੇਟਿਵ

ਬਾੜਮੇਰ - ਰਾਜਸਥਾਨ ਦੇ ਸਰਹੱਦੀ ਬਾੜਮੇਰ ਵਿਚ ਸੀਮਾ ਸੁਰੱਖਿਆ ਬਲ (ਬੀ. ਐਸ. ਐਫ.) ਦੇ 6 ਹੋਰ ਜਵਾਨਾਂ ਵਿਚ ਕੋਰੋਨਾ ਪਾਇਆ ਗਿਆ ਹੈ। ਮੈਡੀਕਲ ਵਿਭਾਗ ਦੀ ਜਾਰੀ ਰਿਪੋਰਟ ਮੁਤਾਬਕ ਐਤਵਾਰ ਨੂੰ ਬਲ ਦੀ 115ਵੀਂ ਬਟਾਲੀਅਨ ਦੇ 6 ਹੋਰ ਜਵਾਨ ਕੋਰੋਨਾ ਪਾਜ਼ੇਟਿਵ ਮਿਲੇ ਹਨ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਬੀ. ਐਸ. ਐਫ. ਦੇ ਇਕ ਜਵਾਨ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਦੇ ਸੰਪਰਕ ਵਿਚ ਆਏ ਜਵਾਨਾਂ ਦੇ ਨਮੂਨੇ ਲਏ ਗਏ ਸਨ। ਇਨਾਂ ਜਵਾਨਾਂ ਦੇ ਕੋਰੋਨਾ ਪਾਜ਼ੇਟਿਵ ਮਿਲਣ ਤੋਂ ਬਾਅਦ ਬਟਾਲੀਅਨ ਵਿਚ ਹੜਕੰਪ ਮਚ ਗਿਆ। ਜ਼ਿਲਾ ਮਹੈੱਡਕੁਆਰਟਰ ਸਥਿਤ 115ਵੀਂ ਬਟਾਲੀਅਨ ਵਿਚ ਮੈਡੀਕਲ ਅਤੇ ਪ੍ਰਸ਼ਾਸਨ ਦੀ ਟੀਮ ਪਹੁੰਚ ਗਈ। ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਡਾ. ਕਮਲੇਸ਼ ਚੌਧਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਬਲ ਦਾ ਇਕ ਜਵਾਨ ਪਾਜ਼ੇਟਿਵ ਆਇਆ ਸੀ, ਅੱਜ 6 ਹੋਰ ਜਵਾਨ ਪਾਜ਼ੇਟਿਵ ਮਿਲੇ ਹਨ। ਉਧਰ ਜ਼ਿਲੇ ਵਿਚ ਬਾਲੋਤਰਾ ਸਬ ਡਵੀਜ਼ਨ ਦੇ ਨਾਕੋੜਾ ਵਿਚ ਕੋਰੋਨਾ ਪ੍ਰਭਾਵਿਤ ਇਕ ਮਹਿਲਾ ਦੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।


author

Khushdeep Jassi

Content Editor

Related News