ਸਟੀਲ ਫੈਕਟਰੀ ''ਚ ਜ਼ਹਿਰੀਲੀ ਗੈਸ ਦੇ ਰਿਸਾਅ ਕਾਰਨ 6 ਦੀ ਮੌਤ
Friday, Jul 13, 2018 - 05:00 AM (IST)

ਅਮਰਾਵਤੀ-ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲੇ ਵਿਚ ਵੀਰਵਾਰ ਨੂੰ ਇਕ ਸਟੀਲ ਫੈਕਟਰੀ ਵਿਚ ਕਾਰਬਨ ਮੋਨੋਆਕਸਾਈਡ ਗੈਸ ਦੇ ਰਿਸਾਅ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ 5 ਹੋਰ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਡੀ. ਸੀ. ਪੀ. ਅਸ਼ੋਕ ਕੁਮਾਰ ਨੇ ਦੱਸਿਆ ਕਿ ਸਟੀਲ ਪਲਾਂਟ ਵਿਚ ਮੁਰੰਮਤ ਤੋਂ ਬਾਅਦ ਟੈਸਟਿੰਗ ਦੌਰਾਨ ਇਹ ਹਾਦਸਾ ਵਾਪਰਿਆ। ਫੈਕਟਰੀ ਬ੍ਰਾਜ਼ੀਲ ਦੀ ਕੰਪਨੀ ਗੇਰਡਾਊ ਦੀ ਦੱਸੀ ਜਾ ਰਹੀ ਹੈ, ਜੋ ਅਮਰੀਕੀ ਉਪ ਮਹਾਦੀਪ ਵਿਚ ਸਭ ਤੋਂ ਵੱਡੀ ਸਟੀਲ ਉਤਪਾਦਕ ਹੈ।